ਲੁਧਿਆਣਾ: 24 ਫਰਵਰੀ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਪੱਤਰਕਾਰੀ, ਭਾਸ਼ਾਵਾਂ ਅਤੇ ਸਭਿਆਚਾਰ ਵਿਭਾਗ ਦੇ ਅਧਿਆਪਕ ਡਾ: ਨਰਿੰਦਰਪਾਲ ਸਿੰਘ ਦੇ ਛੋਟੇ ਵੀਰ ਪ੍ਰੋਫੈਸਰ ਏ ਪੀ ਸਿੰਘ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 26 ਫਰਵਰੀ ਬਾਅਦ ਦੁਪਹਿਰ 1.00 ਵਜੇ ਤੋਂ 2.30 ਵਜੇ ਤੀਕ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਭਾਈ ਰਣਧੀਰ ਸਿੰਘ ਨਗਰ , ਈ ਬਲਾਕ ਲੁਧਿਆਣਾ ਵਿਖੇ ਹੋਵੇਗੀ। ਪ੍ਰੋਫੈਸਰ ਏ ਪੀ ਸਿੰਘ ਇਸ ਵੇਲੇ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਜਵਾਹਰ ਨਗਰ, ਲੁਧਿਆਣਾ ਵਿੱਚ ਇਕਨਾਮਿਕਸ ਵਿਸ਼ੇ ਦੇ ਲੈਕਚਰਾਰ ਸਨ। ਸੰਖੇਪ ਬੀਮਾਰੀ ਉਪਰੰਤ ਪਿਛਲੇ ਦਿਨੀਂ ਉਨ•ਾਂ ਦਾ ਸਥਾਨਿਕ ਦਯਾਨੰਦ ਹਸਪਤਾਲ ਵਿਖੇ ਦੇਹਾਂਤ ਹੋ ਗਿਆ ਸੀ। ਪ੍ਰੋਫੈਸਰ ਏ ਪੀ ਸਿੰਘ ਕੁਝ ਸਮਾਂ ਕਮਲਾ ਲੋਹਟੀਆ ਐਸ ਡੀ ਕਾਲਜ ਲੁਧਿਆਣਾ ਵਿਖੇ ਪੜ•ਾਉਣ ਉਪਰੰਤ ਗੁਜਰਵਾਲ ਅਤੇ ਮਨਸੂਰਾਂ ਵਿਖੇ ਵੀ ਪੜ•ਾਉਂਦੇ ਰਹੇ। ਪ੍ਰੋਫੈਸਰ ਏ ਪੀ ਸਿੰਘ ਆਪਣੇ ਪਿੱਛੇ ਆਪਣੀ ਜੀਵਨ ਸਾਥਣ ਪ੍ਰੋਫੈਸਰ ਹਰਮਿੰਦਰ ਕੌਰ ਅਤੇ ਦੋ ਮਾਸੂਮ ਬੱਚੇ ਛੱਡ ਗਏ ਹਨ।