ਅੰਮ੍ਰਿਤਸਰ, 24 ਫਰਵਰੀ : ਜ਼ਿਲ•ੇ ਵਾਸੀਆਂ ਨੂੰ ਰਸੋਈ ਗੈਸ ਦੀ ਸਪਲਾਈ ਨੂੰ ਸਮੇਂ ਸਿਰ ਯਕੀਨੀ ਬਣਾਉਣ ਲਈ ਮਾਨਯੋਗ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਜਤ ਅਗਰਵਾਲ ਦੇ ਦਿਸ਼ਾ ਨਿਰਦੇਸ਼ਾ ਤਹਿਤ ਜ਼ਿਲ•ਾ ਖੁਰਾਕ ਅਤੇ ਸਪਲਾਈਜ਼ ਕੰਟਰੋਲਰ ਵੱਲੋਂ ਆਰ. ਐਸ. ਬਾਠ ਸਹਾਇਕ ਖੁਰਾਕ ਅਤੇ ਸਪਲਾਈਜ਼ ਅਫਸਰ ਦੀ ਨਿਗਰਾਨੀ ਹੇਠ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਇਹਨਾਂ ਟੀਮਾਂ ਵੱਲੋਂ ਗੈਸ ਏਜੰਸੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਜ਼ਿਲ•ਾ ਖੁਰਾਕ ਅਤੇ ਸਪਲਾਈਜ਼ ਕੰਟਰੋਲਰ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਹਨਾਂ ਦੀਆਂ ਟੀਮਾਂ ਵੱਲੋਂ ਸੰਦੀਪ ਗੈਸ ਏਜੰਸੀ, ਨਿਰਮਲ ਗੈਸ ਏਜੰਸੀ, ਗਨਪਤੀ ਗੈਸ ਏਜੰਸੀ, ਅੰਮ੍ਰਿਤਸਰ ਗੈਸ, ਅਰੋੜਾ ਗੈਸ, ਦੇਸ਼ ਭਗਤ ਗੈਸ, ਗੁਰਵਿੰਦਰਾ ਗੈਸ ਅਤੇ ਗਰੈਜੂਏਟ ਗੈਸ ਏਜੰਸੀਆਂ ਦੀ ਅਤੇ ਉਹਨਾਂ ਦੇ ਡਲਿਵਰੀ ਮੈਨਾਂ ਦੀ ਚੈਕਿੰਗ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਸ ਪੜਤਾਲ ਦੌਰਾਨ ਇਹਨਾਂ ਏਜੰਸੀਆਂ ਦੇ ਜਿਆਦਾਤਰ ਡਲਿਵਰੀ ਮੈਨ ਬਿਨਾਂ ਵਰਦੀ ਤੋਂ ਸਨ ਅਤੇ ਕੁਝ ਡਲਿਵਰੀ ਮੈਨਾਂ ਦੀਆਂ ਪਰਚੀਆਂ ਅਤੇ ਸਿਲੰਡਰਾਂ ਦੀ ਗਿਣਤੀ ਵਿੱਚ ਫਰਕ ਪਾਇਆ ਗਿਆ। ਉਹਨਾਂ ਦੱਸਿਆ ਕਿ ਇਹ ਵੀ ਧਿਆਨ ਵਿੱਚ ਆਇਆ ਹੈ ਕਿ ਡਲਿਵਰੀ ਮੈਨ ਖਪਤਕਾਰ ਕੋਲੋਂ ਹੋਮ ਡਲਿਵਰੀ ਦੇ 430-435 ਰੁਪਏ ਪ੍ਰਤੀ ਸਿਲੰਡਰ ਦੇ ਹਿਸਾਬ ਨਾਲ ਵਸੂਲਦੇ ਹਨ ਜਦਕਿ ਇਹ ਨਿਰਧਾਰਤ ਰੇਟ ਤੋਂ 10-15 ਰੁਪਏ ਵੱਧ ਹੈ।
ਜ਼ਿਲ•ਾ ਖੁਰਾਕ ਅਤੇ ਸਪਲਾਈਜ਼ ਕੰਟਰੋਲਰ ਨੇ ਕਿਹਾ ਹੈ ਕਿ ਕਾਨੂੰਨਾਂ ਦੀ ਉਲੰਗਣਾਂ ਕਰਨ ਵਾਲੀਆਂ ਇਹਨਾਂ ਗੈਸ ਏਜੰਸੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਅਤੇ ਭਵਿੱਖ ਵਿੱਚ ਵੀ ਖਪਤਕਾਰਾਂ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਇਸ ਮੁਹਿੰਮ ਨੂੰ ਜਾਰੀ ਰੱਖਿਆ ਜਾਵੇਗਾ।