ਨਵੀਂ ਦਿੱਲੀ, 24 ਫਰਵਰੀ, 2012 : ਅਗਿਨਸ਼ਮਨ ਅਤੇ ਹੰਗਾਂਮੀ ਸੇਵਾਵਾਂ ਨੂੰ ਮਜ਼ਬੂਤ ਬਣਾਉਣ ਦੀ ਯੋਜਨਾ ਤਹਿਤ ਉਚ ਪੱਧਰੀ ਅਧਿਕਾਰ ਪ੍ਰਾਪਤ ਕਮੇਟੀ ਦੀ ਅਗਿਨ ਸ਼ਮਨ ਸੇਵਾਵਾਂ ਉਤੇ ਰਾਸ਼ਟਰੀ ਪੱਧਰ ਦੇ ਇੱਕ ਵਿਚਾਰ ਵਟਾਂਦਰੇ ਸਬੰਧੀ ਦੂਜੀ ਬੈਠਕ ਕੀਤੀ ਗਈ। ਇਸ ਵਿਚਾਰ ਵਟਾਂਦਰਾ ਦਾ ਉਦਘਾਟਨ ਕੇਰਲ ਥਿਰੂਵੰਨਥਾਪੂਰਮ ਵਿੱਚ ਗ੍ਰਹਿ ਰਾਜ ਮੰਤਰੀ ਸ਼੍ਰੀ ਮੁੱਲਾਪੱਲੀ ਰਾਮਾਚੰਦਰਨ ਨੇ ਕੀਤਾ। ਗ੍ਰਹਿ ਮੰਤਰਾਲਾ ਦੇ ਸਕੱਤਰ ਸੀਮਾ ਪ੍ਰਬੰਧ ਸ਼੍ਰੀ ਏ.ਈਅਹਿਮਦ , ਕੇਰਲ ਦੇ ਗ੍ਰਹਿ ਵਿਭਾਗ ਦੇ ਉਪ ਮੁੱਖ ਸਕੱਤਰ ਸ਼੍ਰੀ ਕੇ.ਜਯ ਕੁਮਾਰ ਸੰਯੁਕਤ ਸਕੱਤਰ ਆਪਦਾ ਪ੍ਰਬੰਧ ਸ਼੍ਰੀ ਆਰ.ਕੇ. ਸ਼੍ਰੀਵਾਸਤਵ , ਆਈ.ਜੀ. ਐਨ.ਡੀ.ਆਰ.ਐਫ. ਐਂਡ ਸਿਵਲ ਡਿਫੈਂਸ ਸ਼੍ਰੀ ਮੁਕੁਲ ਗੋਇਲ, ਕੇਰਲ ਅਗਿਨਸ਼ਮਨਸੇਵਾ ਦੇ ਕਮਾਂਡੈਂਟ ਜਨਰਲ, ਡੀ.ਜੀ.ਪੀ. ਸ਼੍ਰੀ ਐਸ. ਪੁਲੀਕੇਸ਼ੀ , ਯੂ.ਐਨ.ਡੀ.ਪੀ. ਦੇ ਸਹਾਇਕ ਰਾਸ਼ਟਰੀ ਨਿਦੇਸ਼ਕ ਡਾ.ਜੇ. ਰਾਧਾ ਚੰਦਰਨ ਅਤੇ ਵੱਖ ਵੱਖ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਕਾਰਜਸ਼ਾਲਾ ਵਿੱਚ ਹਿੱਸਾ ਲਿਆ। ਆਪਣੇ ਸੰਬੋਧਨ ਵਿੱਚ ਸ਼੍ਰੀ ਮੁੱਲਾਪੱਲੀ ਰਾਮਚੰਦਰਨ ਨੇ ਕਿਹਾ ਕਿ ਉਦਯੋਗਿਕੀਕਰਨ ਅਤੇ ਅਤਿਆਧੁਨਿਕ ਤਕਨੀਕਾਂ ਦੇ ਵਧਣ ਨਾਲ ਦੇਸ਼ ਵਿੱਚ ਅੱਗ ਦੀਆਂ ਵੱਡੀਆਂ ਘਟਨਾਵਾਂ ਦਾ ਜੋਖ਼ਿਮ ਵੀ ਵਧਿਆ ਹੈ। ਉਨਾਂ• ਕਿਹਾ ਕਿ ਭਾਰਤ ਸਰਕਾਰ ਖ਼ਾਸ ਤੌਰ ‘ਤੇ ਅੱਗ ਅਤੇ ਇਸ ਸਬੰਧਤ ਦੁਰਘਟਨਾਵਾਂ ਦੇ ਕਾਰਣ ਹੋਣ ਵਾਲੀ ਜਨ ਅਤੇ ਸੰਪਤੀ ਦੀ ਹਾਨੀ ਵਰਗੇ ਮਾਮਲਿਆਂ ਦੇ ਵਧਣ ‘ਤੇ ਚਿੰਤਤਾ ਹੈ। ਉਨਾਂ• ਨੇ ਕਿਹਾ ਕਿ ਅਗਿਨਸ਼ਮਨ ਸੇਵਾਵਾਂ ਦੀ ਭੂਮਿਕਾ ਵਿੱਚ ਪ੍ਰਭਾਵਸ਼ਾਲੀ ਰੂਪ ਵਿੱਚ ਪਰਿਵਰਤਣ ਹੋਇਆ ਹੈ ।