February 24, 2012 admin

ਛੋਟੀ ਕਿਸਾਨੀ ਲਈ ਖੇਤੀ ਵਿਕਾਸ ਮਾਡਲ ਵਿਕਸਤ ਕਰੋ-ਡਾ: ਸੰਧੂ

ਲੁਧਿਆਣਾ: 24 ਫਰਵਰੀ : ਪੰਜਾਬ ਦੇ ਖੇਤੀਬਾੜੀ ਨਿਰਦੇਸ਼ਕ ਡਾ: ਮੰਗਲ ਸਿੰਘ ਸੰਧੂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਸੰਬੋਧਨ ਕਰਦਿਆਂ ਕਿਹਾ ਹੈ ਕਿ ਖੇਤੀ ਜੋਤਾਂ ਦਾ ਆਕਾਰ ਛੋਟਾ ਹੋਣ ਕਾਰਨ ਹੁਣ ਛੋਟੀ ਕਿਸਾਨੀ ਲਈ ਅਜਿਹਾ ਖੇਤੀ ਵਿਕਾਸ ਮਾਡਲ ਵਿਕਸਤ ਕਰਨ ਦੀ ਲੋੜ ਹੈ ਜੋ ਪਰਿਵਾਰਕ ਖੁਸ਼ਹਾਲੀ ਲਈ ਆਰਥਿਕ ਤੌਰ ਤੇ ਯੋਗ ਹੋਵੇ। ਉਨ•ਾਂ ਆਖਿਆ ਕਿ ਨਵੀਆਂ ਫ਼ਸਲਾਂ ਅਤੇ ਖੇਤੀ ਸਹਾਇਕ ਧੰਦਿਆਂ ਦਾ ਸੁਮੇਲ ਇਸ ਵਿੱਚ ਸ਼ਾਮਿਲ ਹੋ ਸਕਦਾ ਹੈ। ਡਾ: ਸੰਧੂ ਨੇ ਆਖਿਆ ਕਿ ਮੰਡੀਕਰਨ ਸੂਚਨਾ ਕੇਂਦਰ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਤਾਂ ਜੋ ਕਿਸਾਨ ਭਰਾਵਾਂ ਨੂੰ ਫ਼ਸਲ ਬੀਜਣ ਤੋਂ ਪਹਿਲਾਂ ਉਸ ਫ਼ਸਲ ਦੇ ਭਵਿੱਖ ਬਾਰੇ ਮੁਕੰਮਲ ਜਾਣਕਾਰੀ ਹਾਸਿਲ ਹੋ ਸਕੇ। ਡਾ: ਸੰਧੂ ਨੇ ਆਖਿਆ ਕਿ ਪੰਜਾਬ ਨੂੰ ਜਲ ਸੋਮਿਆਂ ਦੇ ਖੋਰੇ ਲਈ ਕੇਂਦਰ ਸਰਕਾਰ ਤੋਂ ਰਾਇਲਟੀ ਮਿਲਣੀ ਚਾਹੀਦੀ ਹੈ ਕਿਉਂਕਿ ਦੇਸ਼ ਦਾ ਅਨਾਜ ਭੰਡਾਰ ਭਰਨ ਲਈ ਕੌਮੀ ਹਿਤ ਵਿੱਚ ਇਹ ਜਲ ਸੋਮੇ ਵਰਤੇ ਗਏ ਹਨ।
ਡਾ: ਸੰਧੂ ਨੇ ਆਖਿਆ ਕਿ ਖੇਤੀਬਾੜੀ ਕਾਰਜਾਂ ਵਿੱਚ ਔਰਤਾਂ ਦੀ ਭਾਈਵਾਲੀ ਵਧਾਉਣ ਦੀ ਲੋੜ ਹੈ ਕਿ ਕਿਉਂਕਿ ਸਾਂਝੇ ਯਤਨਾਂ ਨਾਲ ਹੀ ਖੁਸ਼ਹਾਲੀ ਦਾ ਸੁਪਨਾ ਲਿਆ ਜਾ ਸਕਦਾ ਹੈ। ਉਨ•ਾਂ ਆਖਿਆ ਕਿ ਘਰ ਦੀ ਔਰਤ ਬੀਜ ਸੰਭਾਲ, ਘਰੇਲੂ ਪੱਧਰ ਤੇ ਦਾਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਰਾਹੀਂ ਵੀ ਪਰਿਵਾਰ ਦੀ ਪੌਸ਼ਟਿਕ ਖੁਰਾਕ ਯਕੀਨੀ ਬਣਾ ਸਕਦੀ ਹੈ। ਉਨ•ਾਂ ਆਖਿਆ ਕਿ ਖੇਤੀਬਾੜੀ ਵਿਭਾਗ ਯੂਨੀਵਰਸਿਟੀ ਵੱਲੋਂ ਹੁੰਦੀ ਖੋਜ ਨੂੰ ਪਿੰਡ ਪਿੰਡ ਪਹੁੰਚਾਵੇਗੀ।
ਡਾ: ਮੰਗਲ ਸਿੰਘ ਸੰਧੂ ਨੇ ਆਖਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਸਾਉਣੀ ਦੀਆਂ ਫ਼ਸਲਾਂ ਬਾਰੇ ਸਿਫਾਰਸ਼ਾਂ ਕਿਤਾਬ ਨੂੰ ਖਰੀਦ ਕੇ ਪੰਜਾਬ ਦੇ ਸਾਰੇ ਜ਼ਿਲਿ•ਆਂ ਵਿੱਚ ਵੰਡਿਆ ਜਾਵੇਗਾ ਤਾਂ ਜੋ ਗਿਆਨ ਵਿਗਿਆਨ ਚੇਤਨਾ ਦਾ ਪਸਾਰ ਹੋਵੇ। ਇਵੇਂ ਹੀ ਬੀਜ ਵਿਕਰੇਤਾ, ਕੀਟਨਾਸ਼ਕ ਜ਼ਹਿਰਾਂ ਵੇਚਣ ਵਾਲੇ ਏਜੰਟਾਂ ਅਤੇ ਖੇਤੀ ਕਾਰਜਾਂ ਨਾਲ ਸਬੰਧਿਤ ਕਿਸੇ ਵੀ ਤਰ•ਾਂ ਦਾ ਕਾਰੋਬਾਰ ਕਰਨ ਵਾਲੇ ਅਦਾਰਿਆਂ ਨੂੰ ਮਾਸਕ ਪੱਤਰ ‘ਚੰਗੀ ਖੇਤੀ’ ਦੇ ਪਸਾਰ ਲਈ ਕਿਹਾ ਜਾਵੇਗਾ ਕਿਉਂਕਿ ਗਿਆਨ ਅਧਾਰਿਤ ਖੇਤੀ ਲਈ ਹੁਣ ਇਸ ਬਿਨਾਂ ਗੁਜ਼ਾਰਾ ਨਹੀਂ ਹੈ। ਡਾ: ਸੰਧੂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਲੋੜ ਅਧਾਰਿਤ ਖੋਜ ਹੀ ਕਿਸਾਨਾਂ ਦੇ ਖੇਤਾਂ ਵਿੱਚ ਪਹੁੰਚਾਈ ਜਾਵੇਗੀ ਤਾਂ ਜੋ ਪੰਜਾਬੀ ਕਿਸਾਨ ਦਾ ਵਿਸਵਾਸ਼ ਜਿੱਤਿਆ ਜਾ ਸਕੇ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਦੇ ਖੇਤੀਬਾੜੀ ਮਹਿਕਮੇ ਵੱਲੋਂ ਹਰ ਤਰ•ਾਂ ਦਾ ਸਹਿਯੋਗ ਦਿੱਤਾ ਜਾਵੇਗਾ ਅਤੇ ਜ਼ਿਲ•ਾ ਪੱਧਰ ਦੇ ਸਾਰੇ ਸਿਖਲਾਈ ਕਾਰਜਾਂ ਵਿੱਚ ਯੂਨੀਵਰਸਿਟੀ ਵਿਗਿਆਨੀਆਂ ਦੀ ਤਕਨੀਕੀ ਅਗਵਾਈ ਨੂੰ ਪੂਰੀ ਤਰ•ਾਂ ਵਰਤਿਆ ਜਾਵੇਗਾ।

Translate »