February 24, 2012 admin

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋਫੈਸਰ ਬਰਾੜ ਨੈਸ਼ਨਲ ਮੈਗਨੈਟਿਕ ਰੈਸੋਨੈਂਸ ਸੋਸਾਇਟੀ ਆਫ ਇੰਡੀਆ ਦੇ ਪ੍ਰਧਾਨ ਚੁਣੇ ਗਏ

ਅੰਮ੍ਰਿਤਸਰ 24 ਫਰਵਰੀ  – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋਫੈਸਰ ਅਜਾਇਬ ਸਿੰਘ ਬਰਾੜ ਨੂੰ ਨੈਸ਼ਨਲ ਮੈਗਨੈਟਿਕ ਰੈਸੋਨੈਂਸ ਸੋਸਾਇਟੀ ਆਫ ਇੰਡੀਆ ਦੀ  ਬੰਗਲੌਰ ਵਿਖੇ ਹੋਈ ਰਾਸ਼ਟਰੀ ਕਾਨਫਰੰਸ-ਐਨ.ਐਮ.ਆਰ.ਐਸ.-2012 ਦੌਰਾਨ ਤਿੰਨ ਸਾਲ ਦੇ ਸਮੇਂ ਲਈ ਪ੍ਰਧਾਨ ਚੁਣਿਆ ਗਿਆ ਹੈ।
ਜਾਰੀ ਸੂਚਨਾ ਅਨੁਸਾਰ ਸੁਸਾਇਟੀ ਦੇ ਪ੍ਰਧਾਨ ਹੋਣ ਦੇ ਨਾਤੇ, ਸਾਰੇ ਭਾਰਤ ਅਤੇ ਵਿਸ਼ਵ ਵਿਚ ਮੈਗਨੈਟਿਕ ਰੈਸੋਨੈਂਸ ਨਾਲ ਸਬੰਧਤ ਗਤੀਵਿਧੀਆਂ ਵਧਾਉਣ ਦਾ ਕਾਰਜ ਪ੍ਰੋ. ਬਰਾੜ ਦਾ ਹੋਵੇਗਾ। ਐਮ.ਆਰ.ਆਈ. ਦਾ ਵਿਕਾਸ ਮੈਗਨੈਟਿਕ ਰੈਜ਼ੋਨੈਂਸ ਗਤੀਵਿਧੀ ਦਾ ਇਕ ਹਿੱਸਾ ਹੈ।
ਐਨ.ਐਮ.ਆਰ.ਐਸ. ਦੀ ਸਥਾਪਨਾ 1995 ਵਿਚ ਕੀਤੀ ਗਈ ਸੀ ਅਤੇ ਇਸ ਦਾ ਮੁਖ ਉਦੇਸ਼ ਨਿਊਕਲੀਅਰ ਮੈਗਨੈਟਿਕ ਰੈਸੋਨੈਂਸ, ਇਲੈਕਟ੍ਰੋਨ ਸਪਿਨ ਰੈਸੋਨੈਂਸ ਅਤੇ ਨਿਊਕਲੀਅਰ ਕੁਆਡਰਪੋਲ ਆਦਿ ਖੇਤਰਾਂ ਨਾਲ ਸਬੰਧਿਤ ਸਾਇੰਸਦਾਨਾਂ ਨੂੰ ਇਕ ਪਲੇਟਫਾਰਮ ‘ਤੇ ਲਿਆਉਣਾ ਹੈ। ਸੋਸਾਇਟੀ ਵਲੋਂ ਵੱਖ-ਵੱਖ ਸਥਾਨਾਂ ‘ਤੇ ਸਾਲਾਨਾ ਗੋਸ਼ਟੀਆਂ ਕਰਾਈਆਂ ਜਾਂਦੀਆਂ ਹਨ।
ਬਹੁਤ ਸਾਰੇ ਨੋਬਲ ਪੁਰਸਕਾਰ ਜੇਤੂ ਇਸ ਸੋਸਾਇਟੀ ਦੇ ਮੈਂਬਰ ਹਨ ਅਤੇ ਕਈ ਨੋਬਲ ਪੁਰਸਕਾਰ ਜੇਤੂ ਇਨ•ਾਂ ਗੋਸ਼ਟੀਆਂ ਦੌਰਾਨ ਇੱਕਤਰ ਸਾਇੰਸਦਾਨਾਂ ਨੂੰ ਸੰਬੋਧਨ ਕਰ ਚੁੱਕੇ ਹਨ।

Translate »