February 24, 2012 admin

ਸਾਉਣੀ ਦੀਆਂ ਫ਼ਸਲਾਂ ਬਾਰੇ ਦੋ ਰੋਜ਼ਾ ਗੋਸ਼ਟੀ ਸੰਪੂਰਨ

ਲੁਧਿਆਣਾ: 24 ਫਰਵਰੀ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਖੇਤੀਬਾੜੀ ਵਿਗਿਆਨੀਆਂ ਅਤੇ ਪਸਾਰ ਮਾਹਿਰਾਂ ਦੀ ਸਾਉਣੀ ਦੀਆਂ ਫ਼ਸਲਾਂ ਬਾਰੇ ਦੋ ਰੋਜ਼ਾ ਵਿਚਾਰ ਗੋਸ਼ਟੀ ਅੱਜ ਸੰਪੂਰਨ ਹੋ ਗਈ ਹੈ। ਇਸ ਵਿਚਾਰ ਗੋਸ਼ਟੀ ਵਿੱਚ ਝੋਨਾ, ਨਰਮਾ, ਦਾਲਾਂ,  ਤੇਲ ਬੀਜ ਫ਼ਸਲਾਂ, ਮੱਕੀ, ਚਾਰਾ, ਬਾਜਰਾ, ਕਮਾਦ,  ਖੇਤੀਬਾੜੀ ਇੰਜੀਨੀਅਰਿੰਗ ਅਤੇ ਸਾਉਣੀ ਦੀਆਂ ਫ਼ਸਲਾਂ ਬਾਰੇ ਆਰਥਿਕ ਹਾਲਾਤ ਆਦਿ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ।
ਤੇਲ ਬੀਜ ਫ਼ਸਲਾਂ, ਮੱਕੀ ਅਤੇ ਬਾਜਰੇ ਬਾਰੇ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਨੇ ਆਖਿਆ ਕਿ ਇਸ ਵੇਲੇ ਮੂੰਗਫਲੀ ਅਧੀਨ ਰਕਬਾ ਵਧਾਉਣ ਦੀ ਲੋੜ ਹੈ ਤਾਂ ਜਲ ਸੋਮਿਆਂ ਦੀ ਬੱਚਤ ਹੋ ਸਕੇ ਅਤੇ ਜ਼ਮੀਨ ਦੀ ਸਿਹਤ ਸੁਧਰੇ । ਉਨ•ਾਂ ਆਖਿਆ ਕਿ ਬਸੰਤ ਰੁੱਤੀ ਮੱਕੀ ਦੀਆਂ ਤਪਸ਼ ਝੱਲਣ ਵਾਲੀਆਂ ਕਿਸਮਾਂ ਦੇ ਵਿਕਾਸ ਦੀ ਲੋੜ ਹੈ। ਡਾ: ਗੋਸਲ ਨੇ ਆਖਿਆ ਕਿ ਡੇਅਰੀ ਸੈਕਟਰ ਦਾ ਪਸਾਰ ਹੋਣ ਨਾਲ ਹਰਾ ਚਾਰਾ, ਫ਼ਸਲਾਂ ਅਤੇ ਇਨ•ਾਂ ਦੇ ਬੀਜ ਦੀ ਮੰਗ ਵਧ ਰਹੀ ਹੈ। ਇਸ ਲਈ ਸਾਨੂੰ ਵਰਤਮਾਨ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਨ•ਾਂ ਬਾਰੇ ਵੀ ਖੋਜ ਦੀ ਜ਼ਰੂਰਤ ਹੈ। ਡਾ: ਗੋਸਲ ਨੇ ਆਖਿਆ ਕਿ ਕਿਸਾਨ ਭਰਾਵਾਂ ਦੀਆਂ ਲੋੜਾਂ ਖੇਤੀ ਮਹਿਕਮੇ ਰਾਹੀਂ ਸਾਡੇ ਕੋਲ ਨਾਲੋਂ ਨਾਲ ਪਹੁੰਚਣ ਨਾਲ ਖੋਜ ਨੁੰ ਵੀ ਠੀਕ ਦਿਸ਼ਾ ਮਿਲਦੀ ਹੈ।
ਪਸਾਰ ਨਿਰਦੇਸ਼ਕ ਡਾ: ਮੁਖਤਾਰ ਸਿੰਘ ਗਿੱਲ ਨੇ ਕਮਾਦ, ਖੇਤੀਬਾੜੀ ਇੰਜੀਨੀਅਰਿੰਗ, ਪ੍ਰੋਸੈਸਿੰਗ ਅਤੇ ਸਾਉਣੀ ਦੀਆਂ ਫ਼ਸਲਾਂ ਦੀ ਆਰਥਿਕਤਾ ਬਾਰੇ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਆਖਿਆ ਕਿ ਯੂਨੀਵਰਸਿਟੀ ਦੀ ਸਥਾਪਨਾ ਤੋਂ ਲੈ ਕੇ ਜਿਸ ਸ਼ਕਤੀ ਨਾਲ ਕਿਸਾਨ ਭਾਈਚਾਰੇ ਨੂੰ ਨਵਾਂ ਗਿਆਨ ਪਹੁੰਚਾਇਆ ਜਾ ਰਿਹਾ ਹੈ ਉਸ ਨੂੰ ਭਵਿੱਖ ਵਿੱਚ ਹੋਰ ਤਨਦੇਹੀ ਨਾਲ ਅੱਗੇ ਵਧਾਇਆ ਜਾਵੇਗਾ। ਉਨ•ਾਂ ਆਖਿਆ ਕਿ ਖੇਤੀਬਾੜੀ ਵਿਭਾਗ, ਕ੍ਰਿਸ਼ੀ ਵਿਗਿਆਨ ਕੇਂਦਰ, ਖੇਤੀ ਸਲਾਹਕਾਰ ਯੋਜਨਾ ਅਤੇ ਖੋਜ ਕੇਂਦਰ ਮਿਲ ਕੇ ਖੇਤੀਬਾੜੀ ਨੂੰ ਲਾਹੇਵੰਦ ਧੰਦਾ  ਸਹਾਈ ਹੋ ਸਕਦੇ ਹਨ।
ਇਸ ਵਿਚਾਰ ਗੋਸ਼ਟੀ ਵਿੱਚ ਡਾ: ਸ਼੍ਰੀਮਤੀ ਐਸ ਕੇ ਬੰਗਾ ਸੀਨੀਅਰ ਬਰੀਡਰ (ਤੇਲ ਬੀਜ), ਡਾ: ਸੋਹਣ ਸਿੰਘ ਵਾਲੀਆ, ਡਾ: ਮਨਿੰਦਰ ਸਿੰਘ ਗਰੇਵਾਲ, ਡਾ: ਆਰ ਕੇ ਬਜਾਜ ਅਤੇ ਡਾ: ਅਜਾਇਬ ਸਿੰਘ ਤੋਂ ਇਲਾਵਾ ਡਾ: ਮਹਿੰਦਰ ਸਿੰਘ ਸਿੱਧੂ ਅਤੇ ਡਾ: ਜੇ ਐਮ ਸਿੰਘ ਨੇ ਵੀ ਸੰਬੋਧਨ ਕੀਤਾ। ਡਾ: ਮਹਿੰਦਰ ਸਿੰਘ ਸਿੱਧੂ ਨੇ ਆਖਿਆ ਕਿ ਝੋਨੇ ਦੀ ਕਾਸ਼ਤ ਇਸ ਲਈ ਲਾਹੇਵੰਦ ਹੈ ਕਿਉਂਕਿ ਇਸ ਦਾ ਯਕੀਨੀ ਮੰਡੀਕਰਨ ਅਤੇ ਘੱਟੋ ਘੱਟ ਸਹਾਇਕ ਮੁੱਲ ਮਿਲਦਾ ਹੈ। ਉਨ•ਾਂ ਆਖਿਆ ਕਿ ਕਮਾਦ ਵਿੱਚ ਮਿਸ਼ਰਤ ਫ਼ਸਲਾਂ ਤੋਂ ਇਲਾਵਾ ਝੋਨੇ ਮਗਰੋਂ ਕਣਕ ਅਤੇ ਕਣਕ ਤੋਂ ਬਾਅਦ ਸੱਠੀ ਮੂੰਗੀ ਦਾ ਫ਼ਸਲ ਚੱਕਰ ਚੰਗੀ ਕਮਾਈ ਦੇ ਸਕਦਾ ਹੈ। ਸੀਨੀਅਰ ਖੋਜ ਇੰਜੀਨੀਅਰ ਡਾ: ਗੁਰਸਾਹਿਬ ਸਿੰਘ, ਫ਼ਸਲ ਵਿਗਿਆਨੀ ਡਾ: ਕੁਲਦੀਪ ਸਿੰਘ ਅਤੇ ਬੇਕਿੰਗ ਟੈਕਨਾਲੋਜਿਸਟ ਡਾ: ਬਲਜੀਤ ਸਿੰਘ ਨੇ ਵੀ ਆਪੋ ਆਪਣੇ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ। ਡਾ: ਤਜਿੰਦਰ ਸਿੰਘ ਰਿਆੜ ਨੇ ਧੰਨਵਾਦ ਦੇ ਸ਼ਬਦ ਕਹੇ।

Translate »