February 24, 2012 admin

ਨਿਵੇਸ਼ ਅਨੁਮਾਨ ਉਤੇ ਕੰਮ ਕਰ ਰਹੇ ਉਪ ਸਮੂਹ ਦਾ ਕਾਰਜਕਾਲ ਵਧਾਇਆ ਗਿਆ

ਨਵੀਂ ਦਿੱਲੀ, 24 ਫਰਵਰੀ, 2012 :  ਯੋਜਨਾ ਆਯੋਗ ਨੇ ਡੀ.ਆਈ.ਪੀ.ਪੀ. ,ਸੀ.ਬੀ.ਈ.ਸੀ. ਅਤੇ ਉਦਯੋਗ ਪ੍ਰਭਾਗ ਦੇ ਸਹਿਵਰਿਤ ਪ੍ਰਤੀਨਿਧੀ ਨੂੰ ਸ਼ਾਮਿਲ ਕਰਨ ਲਈ ਨਿਵੇਸ਼ ਦੇ ਅਨੁਮਾਨ ‘ਤੇ ਕੰਮ ਕਰ ਰਹੇ ਸਮੂਹ ਦੇ ਅੰਤਰਗਤ ਉਪ -ਸਮੂਹ ਨੂੰ ਫਿਰ ਤੋਂ ਗਠਿਤ ਕੀਤਾ ਗਿਆ ਹੇ। ਕਮਿਸ਼ਨ ਨੇ ਉਪ ਸਮੂਹ ਦੇ ਕਾਰਜਕਾਲ ਨੂੰ ਵੀ 30 ਅਪ੍ਰੈਲ, 2012ਤੱਕ ਵਧਾ ਦਿੱਤਾ ਹੈ। ਉਪ ਸਮੂਹ ਦੇ ਪ੍ਰਧਾਨ ਦੇ ਤੌਰ ‘ਤੇ ਐਨ.ਏ.ਡੀ. ਡਾ. ਰਮੇਸ਼ ਕੋਲੀ, ਆਰਥਿਕ ਮਾਮਲਿਆਂ ਵਿਭਾਗ ਦੇ ਸੀਨੀਅਰ ਆਰਥਿਕ ਸਲਾਹਕਾਰ ਸ਼੍ਰੀ ਐਮ.ਸੀ. ਸਿੰਘੀ (ਮੈਂਬਰ), ਉਪ ਮਹਾਨਿਦੇਸ਼ਕ ਸ਼੍ਰੀਮਤੀ ਟੀ. ਰਾਜੇਸ਼ਵਰੀ, ਸੀ.ਐਸ.ਓ. (ਮੈਂਬਰ), ਈ.ਐਂਡ ਡੀ ਦੀ ਉਪ ਮਹਾਨਿਦੇਸ਼ਕ ਸ਼੍ਰੀਮਤੀ ਏ.ਕੇ. ਸਾਧੂ (ਮੈਂਬਰ), ਯੋਜਨਾ ਕਮਿਸ਼ਨ ਦੇ ਸਲਾਹਕਾਰ ਪੀ.ਪੀ.ਸ਼੍ਰੀ ਵੀ.ਡੀ. ਵਿਰਦੀ, (ਮੈਂਬਰ), ਸੀਨੀਆਰ ਆਰਥਿਕ ਸਲਾਹਕਾਰ ਸੁਸ਼੍ਰੀ ਮੰਜੁਲਾ ਕ੍ਰਿਸ਼ਨਨ (ਮੈਂਬਰ), ਕਰ ਖੋਜ ਇਕਾਈ ਟੀ.ਆਰ.ਯੂ.-1 ਦੇ ਸੰਯੁਕਤ ਸਕੱਤਰ ਸ਼੍ਰੀ ਵਿਵੇਕ ਜੋਹਰੀ, ਸੀ.ਬੀ.ਈ.ਸੀ. (ਮੈਂਬਰ), ਯੋਜਨਾ ਆਯੋਗ ਦੇ ਉਦਯੋਗ ਪ੍ਰਭਾਗ ਦੀ ਸਲਾਹਕਾਰ ਡਾ. ਰੇਨੂ ਐਸ. ਪਰਮਾਰ (ਮੈਂਬਰ) ਅਤੇ ਯੋਜਨਾ ਆਯੋਗ ਦੇ ਨਿਦੇਸ਼ਕ (ਪੀ.ਪੀ). ਸ਼੍ਰੀ ਦਿਨੇਸ਼ ਕਪਿਲਾ ਸੰਯੋਜਕ ਦੇ ਤੌਰ ‘ਤੇ ਸ਼ਾਮਿਲ ਹਨ। 

Translate »