February 24, 2012 admin

ਅਜੇ ਮਾਕਨ ਨੇ ਮਹਿਲਾ ਹਾਕੀ ਬਾਰੇ ਵਿੱਚ ਪੁਸਤਕ ਜਾਰੀ ਕੀਤੀ

ਨਵੀਂ ਦਿੱਲੀ, 24 ਫਰਵਰੀ, 2012 : ਯੁਵਾ ਮਾਮਲਿਆਂ ਅਤੇ ਖੇਡ ਮੰਤਰੀ ਸ਼੍ਰੀ ਅਜੇ ਮਾਕਨ ਨੇ ਇੱਕ ਸਾਦੇ ਸਮਾਰੋਹ ਵਿੱਚ ਹਾਕੀ ਉਤੇ ਇੱਕ ਪੁਸਤਕ ” ਗਿਲਮਸੇਜ ਆਫ ਂਿÂੰਡੀਅਨ ਵੁਮਨ ਹਾਕੀ” ਜਾਰੀ ਕੀਤੀ । ਪੁਸਤਕ ਹਾਕੀ ਦੇ ਜਾਨਕਾਰ ਸ਼੍ਰੀ ਕੇ. ਅਰੁਮੁਗਮ ਨੇ ਲਿਖੀ ਹੈ। ਲੇਖਕ ਨੂੰ ਵਧਾਈ ਦਿੰਦੇ ਹੋਏ ਸ਼੍ਰੀ ਮਾਕਨ ਨੇ ਕਿਹਾ ਕਿ ਮਹਿਲਾ ਹਾਕੀ ਦੇ ਬਾਰੇ ਵਿੱਚ ਭਾਰਤ ਵਿੱਚ ਕਾਫ਼ੀ ਘੱਟ ਪੁਸਤਕਾਂ ਲਿਖੀਆਂ ਗਈਆਂ ਹਨ, ਅਜਿਹੇ ਵਿੱਚ ਉਨਾਂ• ਦਾ ਕੰਮ ਸ਼ਲਾਘਾਯੋਗ ਹੈ। ਖੇਡ ਮੰਤਰੀ ਨੇ ਇਸ ਗੱਲ ਉਤੇ ਵੀ ਜ਼ੋਰ ਦਿੱਤਾ ਕਿ ਭਾਰਤੀ ਹਾਕੀ ਨੂੰ ਸ਼੍ਰੀ ਅਰੁਮੁਗਮ ਵਰਗੇ  ਲੋਕਾਂ ਦੀ ਲੋੜ ਹੈ, ਜੋ ਆਪਣੇ ਉਤਸ਼ਾਹ ਨਾਲ ਹਾਕੀ ਨੂੰ ਵਧਾਉਣ।
ਸ਼੍ਰੀ ਮਾਕਨ ਨੇ ਕਿਹਾ ਕਿ ਉਨਾਂ• ਦਾ ਮੰਤਰਾਲਾ ਮੇਜਰ ਧਿਆਨ ਚੰਦ ਸਟੇਡੀਅਮ ਵਿੱਚ ਹਾਕੀ ” ਮਹਾਰਤ ਕੇਂਦਰ ” ਸਥਾਪਤ ਕਰਨ ਦੀ ਪ੍ਰਕ੍ਰਿਆ ਵਿੱਚ ਹੈ। ਉਨਾਂ• ਨੇ ਪ੍ਰਸਤਾਵਿਤ ਕੇਂਦਰ ਬਾਰੇ ਵਿੱਚ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਸ਼੍ਰੀ ਲੀਂਦਰੋ ਨੇਗਰੇ ਦੇ ਨਾਲ ਗੱਲਬਾਤ ਕੀਤੀ ਹੈ। ਉਨਾਂ• ਨੇ ਮਹਿਲਾ ਅਤੇ ਪੁਰਸ਼ ਦੋਵੇਂ ਹੀ ਹਾਕੀ ਟੀਮਾਂ ਨੂੰ ਆਪਣੀਆਂ ਸੁਭਕਾਮਨਾਵਾਂ ਦਿੱਤੀਆਂ ਹਨ। ਜੋ ਇਸ ਸਮੇਂ ਓਲੰਪਿਕ ਕੁਆਈਫਾਇੰਗ ਮੈਂਚਾਂ ਵਿੱਚ ਹਿੱਸਾ ਲੈ ਰਹੀ ਹੈ। ਪੁਸਤਕ ਦੇ ਲੇਖਕ ਸ਼੍ਰੀ ਅਰੁਮੁਗਮ ਨੇ ਕਿਹਾ ਕਿ ਇਸ ਪੁਸਤਕ ਵਿੱਚ ਭਾਰਤੀ ਮਹਿਲਾ ਹਾਕੀ ਦੇ ਇਤਿਹਾਸ  ਅਤੇ 200 ਤੋਂ ਵੱਧ ਖਿਡਾਰੀਆਂ ਦੇ ਬਾਰੇ ਵਿੱਚ ਵਿਸਤ੍ਰਿਤ ਜਾਣਕਾਰੀ ਹੈ। ਪੁਸਤਕ ਵਿੱਚ ਕੁਝ ਦੁਰਲਭ ਤਸਵੀਰਾਂ ਵੀ ਹਨ। ਉਨਾਂ• ਦੱਸਿਆ ਕਿ ਇਸ ਵਿੱਚ ਕੁੱਝ ਅਜਿਹੇ ਅੰਕੜੇ ਦਿੱਤੇ ਗਏ ਹਨ, ਜੋ ਹੁਣ ਤੱਕ ਉਪਲਬੱਧ ਨਹੀ ਹੈ।

Translate »