February 24, 2012 admin

ਸਰਕਾਰ ਬਜਟ ਚ ਸਮਾਜਿਕ ਸੇਵਾਵਾਂ ਲਈ ਵਧੇਰੇ ਧਨ ਦੇਣ ਲਈ ਵਚਨਬੱਧ -ਪ੍ਰਣਬਮੁਖਰਜੀ

ਨਵੀਂ ਦਿੱਲੀ, 24ਫਰਵਰੀ, 2012 : ਕੇਂਦਰੀ ਵਿੱਤ ਮੰਤਰੀ ਸ਼੍ਰੀ ਪ੍ਰਣਬ ਮੁਖਰਜੀ ਨੇ ਕਿਹਾ ਕਿ ਸਰਕਾਰ ਦੇਸ਼ ਵਿੱਚ ਸਮਾਜਿਕ ਸੇਵਾਵਾਂ ਲਈ ਵਧੇਰੇ ਧੰਨ ਦੇਣ ਵਾਸਤੇ ਵਚਨਬੱਧ ਹੈ। ਅੱਜ ਨਵੀਂ ਦਿੱਲੀ ਵਿੱਚ ਕਰਮਚਾਰੀ ਰਾਜ ਬੀਮਾ ਕਾਰਪੋਰੇਸ਼ਨ ਦੇ ਡਾਇਮੰਡ ਜੁਬਲੀ ਜ਼ਸ਼ਨਾਂ ਦੇ ਸੰਪੰਨ ਸਮਾਗਮ ਨੂੰ ਸੰਬੋਧਨ ਕਰਦਿਆਂ ਉਨਾਂ• ਦੱਸਿਆ ਕਿ ਸਾਲ 2010-11 ਵਿੱਚ ਕੁੱਲ ਘਰੇਲੂ ਉਤਪਾਦ ਦਾ 7.3 ਫੀਸਦੀ ਸਮਾਜਿਕ ਸੇਵਾਵਾਂ ਉਤੇ ਖਰਚ ਕੀਤਾ ਗਿਆ ਜੋ ਸਾਲ 2006-07 ਵਿੱਚ 5.6 ਫੀਸਦੀ ਸੀ। ਉਨਾਂ• ਨੇ ਕਾਮਿਆਂ ਲਈ ਵਾਜਬ ਕੁਸ਼ਲ ਵਿਕਾਸ ਸਿੱਖਿਆ ਤੇ ਚੰਗੀ ਸਿਹਤ ਵੱਲ ਵਿਸ਼ੇਸ਼ ਧਿਆਨ ਦਿੱਤੇ ਜਾਣ ਦੀ ਲੋੜ ‘ਤੇ ਜੋਰ ਦਿੱਤਾ। ਸ਼੍ਰੀ ਮੁਖਰਜੀ ਨੇ ਯਕੀਨ ਪ੍ਰਗਟ ਕੀਤਾ  ਕਿ ਜੇ ਇਨਾਂ• ਤਿੰਨਾਂ ਮੁੱਦਿਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਤਾਂ ਸਾਲ 2030 ਤੱਕ ਵਿਸ਼ਵ ਵਿੱਚ ਭਾਰਤੀ ਕਾਮਿਆਂ ਦੀ ਮੰਗ ਸਭ ਤੋਂ ਵੱਧ ਹੋ ਜਾਵੇਗੀ। ਉਨਾਂ• ਦੱਸਿਆ ਕਿ ਸਰਕਾਰ 2020 ਤੱਕ 15 ਕਰੋੜ ਕਾਮਿਆਂ ਨੂੰ ਕਿੱਤਾਮਈ ਸਿੱਖਿਆ ਦੇਣ ਦੀ ਯੋਜਨਾ ਚਲਾ ਰਹੀ ਹੈ। ਇਸ ਮੌਕੇ ‘ਤੇ ਉਨਾਂ• ਨੇ ਰਾਜ ਬੀਮਾ ਨਿਗਮ ਦੇ ਕੰਮਕਾਜ ਦੇ ਕੰਪਿਊਟਰੀਕਰਨ ਦਾ ਉਦਘਾਟਨ ਕੀਤਾ । ਅੱਜ ਦੇ ਸਮਾਗਮ ਵਿੱਚ ਨਿਗਮ ਦੇ 60 ਵਰੇ• ਪੂਰੇ ਹੋਣ ਦੇ ਸਬੰਧ ਵਿੱਚ ਸੰਚਾਰ ਮੰਤਰੀ ਸ਼੍ਰੀ ਕਪਿਲ ਸਿੱਬਲ ਵੱਲੋਂ ਇੱਕ ਵਿਸ਼ੇਸ਼ ਟਿਕਟ ਜਾਰੀ ਕੀਤੀ ਗਈ। ਸਮਾਗਮ ਨੂੰ ਸੰਬੋਧਨਕਰਦਿਆਂ ਕਿਰਤ ਅਤੇ ਰੋਜ਼ਗਾਰ ਮੰਤਰੀ ਸ਼੍ਰੀ ਮਲਿਕ ਅਰਜੁਨ ਖੜਗੇ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਕਰਮਚਾਰੀ ਰਾਜ ਬੀਮਾ ਨਿਗਮ ਕਿਰਤੀ ਵਰਗ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਗਿਆ ਹੈ। ਸਮਾਜਿਕ ਸੁਰੱਖਿਆ ਦੇ ਨਾਲ ਕਿਰਤੀ ਵਰਗ ਨੂੰ ਅਧਿਕਾਰ ਸੰਪੰਨ ਬਣਾਉਣ ਵਿੱਚ ਨਿਗਮ ਨੇ ਮਹੱਤਵਪੂਰਨ ਕੰਮ ਕੀਤਾ। ਇਸ ਨਾਲ ਜਿੱਥੇ ਕਿਰਤੀਆਂ ਤੇ ਉਨਾਂ• ਦੇ ਪਰਿਵਾਰਾਂ ਨੂੰ ਔਖੇ ਹਾਲਾਤਾਂ ਵਿੱਚ ਸੁਰੱਖਿਆ ਮਿਲੀ ਹੈ ਉਥੇ ਦੇਸ਼ ਦੇ ਸ਼ਹਿਰੀਕਰਨ ਤੇ ਸਨਅਤੀਕਰਨ ਵਿੱਚ ਵੀ ਵਿਸ਼ੇਸ਼ ਮਦਦ ਮਿਲੀ ਹੈ।

Translate »