February 24, 2012 admin

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇੰਟਰਨੈਸ਼ਨਲ ਝੂਮਰ ਫੈਸਟੀਵਲ ਦੀ ਓਵਰਆਲ ਚੈਂਪੀਅਨਸ਼ਿਪ ਟਰਾਫੀ ਜਿੱਤੀ

ਅੰਮ੍ਰਿਤਸਰ 24 ਫਰਵਰੀ – ਸਭਿਆਚਾਰਕ ਗਤੀਵਿਧੀਆਂ ਵਿਚ ਅੱਵਲ ਰਹਿਣ ਵਾਲੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਇਕ ਵਾਰ ਫਿਰ ਜੈਪੁਰ ਵਿਖੇ ਆਯੋਜਿਤ ਇੰਟਰਨੈਸ਼ਨਲ ਝੂਮਰ ਫੈਸਟੀਵਲ ਵਿਚ ਓਵਰਆਲ ਚੈਂਪੀਅਨਸ਼ਿਪ ਜਿੱਤ ਕੇ ਨਾਮਣਾ ਖੱਟਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਯੁਵਕ ਭਲਾਈ ਦੇ ਡਾਇਰੈਕਟਰ, ਡਾ. ਜਗਜੀਤ ਕੌਰ ਨੇ ਦੱਸਿਆ ਕਿ ਬੀਤੇ ਦਿਨੀਂ ਯੂਨੀਵਰਸਿਟੀ ਆਫ ਰਾਜਸਥਾਨ (ਜੈਪੁਰ) ਵਿਖੇ ਇੰਟਰਨੈਸ਼ਨਲ ਝੂਮਰ ਫੈਸਟੀਵਲ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸੰਗੀਤ, ਥੀਏਟਰ, ਡਾਂਸ, ਕਲਾਸੀਕਲ ਅਤੇ ਫਾਈਨ ਆਰਟਸ ਦੀਆਂ ਆਈਟਮਾਂ ਵਿਚ ਹਿੱਸਾ ਲੈ ਕੇ ਅਹਿਮ ਪੁਜੀਸ਼ਨਾਂ ਹਾਸਲ ਕੀਤੀਆਂ, ਜਿਸ ਸਦਕਾ ਇਹ ਅਹਿਮ ਟਰਾਫੀ ਪ੍ਰਾਪਤ ਹੋਈ। ਇਨ•ਾਂ ਵਿਚ ਸਮੂਹ ਲੋਕ ਨਾਚ, ਇਕਾਂਗੀ, ਪੱਛਮੀ ਸਮੂਹ ਨਾਚ, ਪੱਛਮੀ ਨਾਚ,  ਮਾਈਮ, ਮਹਿੰਦੀ ਅਤੇ ਰੰਗੋਲੀ ਵਿਚ ਪਹਿਲਾਂ ਸਥਾਨ, ਭਾਰਤੀ ਲੋਕ ਨਾਚ,  ਲੋਕ ਗੀਤ, ਫੈਂਸੀ ਡਰੈਸ, ਕਾਰਟੂਨਿੰਗ ਅਤੇ ਮੋਨੋ ਐਕਟਿੰਗ ਵਿਚ ਦੂਜਾ ਸਥਾਨ ਤੋਂ ਇਲਾਵਾ ਕਲਾਸੀਕਲ ਗੀਤ, ਕਲਾਸੀਕਲ ਪਰਕਸ਼ਨ, ਆਨ-ਦੀ-ਸਪੋਟ ਪੇਂਟਿੰਗ ਅਤੇ ਕੋਲਾਜ਼ ਮੁਕਾਬਲਿਆਂ ਵਿਚ ਤੀਜਾ ਸਥਾਨ ਹਾਸਲ ਕੀਤਾ।
ਉਨ•ਾਂ ਦੱਸਿਆ ਕਿ ਇਸ ਤੋਂ ਪਹਿਲਾਂ ਪੰਜਾਬੀ ਅਕਾਦਮੀ, ਦਿੱਲੀ ਵੱਲੋਂ ਤਾਲ ਕਟੋਰਾ ਇਨਡੋਰ ਸਟੇਡੀਅਮ ਵਿਖੇ ਅੰਤਰ-ਯੂਨੀਵਰਸਿਟੀ ਸਭਿਆਚਾਰਕ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਉਤਰ ਭਾਰਤ ਦੀਆਂ ਸੱਤ ਯੂਨੀਵਰਸਿਟੀਆਂ ਨੇ ਭਾਗ ਲਿਆ। ਇਸ ਸਮਾਰੋਹ ਵਿਚ ਵੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਲੋਕ ਸਾਜ਼, ਲੋਕ ਗੀਤ ਆਈਟਮ ਵਿਚ ਪਹਿਲਾ ਅਤੇ ਗਿੱਧੇ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ।  
ਡਾ. ਜਗਜੀਤ ਕੌਰ ਨੇ ਇਸ ਟਰਾਫੀ ਨੂੰ ਜਿੱਤਣ ‘ਤੇ ਵਿਦਿਆਰਥੀ-ਕਲਾਕਾਰ, ਉਨ•ਾਂ ਦੇ ਅਧਿਆਪਕ, ਰਜਿਸਟਰਾਰ, ਡਾ. ਇੰਦਰਜੀਤ ਸਿੰਘ ਅਤੇ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋਫੈਸਰ ਅਜਾਇਬ ਸਿੰਘ ਬਰਾੜ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਵਡਮੁੱਲੀ ਪ੍ਰਾਪਤੀ ਇਨ•ਾਂ ਦੀ ਸਹਿਯੋਗ ਅਤੇ ਸੁਯੋਗ ਅਗਵਾਈ ਸਦਕਾ ਹੀ ਸੰਭਵ ਹੋ ਸਕੀ ਹੈ।

Translate »