ਨਵੀਂ ਦਿੱਲੀ, 24 ਫਰਵਰੀ, 2012 : ਉਪ ਰਾਸ਼ਟਰਪਤੀ ਸ਼੍ਰੀ ਐਮ.ਹਾਮਿਦ ਅੰਸਾਰੀ ਨੇ ਨਵੀਂ ਦਿੱਲੀ ਵਿੱਚ ਇੱਕ ਸਮਾਰੋਹ ਵਿੱਚ ਪ੍ਰੋਫੈਸਰ ਅਖਤਰੂਲ ਵਾਸੀ ਅਤੇ ਸ਼੍ਰੀ ਫਰਹਤ ਅਹਿਸਾਸ (ਫਰਹਤੁਲ ਖਾਨ) ਵੱਲੋਂ ਸੰਪਾਦਿਤ ਪੁਸਤਕ ” ਸੂਫੀਜ਼ਮ ਐਂਡ ਇੰਡੀਅਨ ਮਿਸਟੀਸਿਜਮ” ਜਾਰੀ ਕੀਤੀ। ਇਸ ਮੌਕੇ ‘ਤੇ ਉਨਾਂ• ਨੈ ਕਿਹਾ ਕਿ ਇਸਲਾਮੀ ਪ੍ਰੰਪਰਾ ਵਿੱਚ ਸੂਫੀਵਾਦ ਸਦੀਆਂ ਤੋਂ ਆਤਿਮਕ ਸ਼ਾਂਤੀ, ਰੁਹਾਨੀ ਚੇਤਨਾ ਅਤੇ ਗਿਆਨ ਦਾ ਸਰੋਤ ਰਿਹਾ ਹੈ। ਇਹ ਆਪਣੀ ਉਤਪਤੀ, ਪ੍ਰਕ੍ਰਿਤੀ ਅਤੇ ਬਾਹਰੀ ਸਵਰੂਪ ਦੇ ਸਬੰਧ ਵਿੱਚ ਉਠੇ ਸਵਾਲਾਂ ਨੂੰ ਲੈ ਕੇ ਵਿਦਵਾਨਾਂ ਵਿੱਚ ਬਹਿਸ ਦਾ ਵਿਸ਼ਾ ਰਿਹਾ ਹੈ। ਉਪ ਰਾਸ਼ਟਰਪਤੀ ਨੇ ਇਸਲਾਮੀ ਸੂਫੀਵਾਦ ਅਤੇ ਭਾਰਤੀ ਰਹੱਸਵਾਦ ਦੇ ਵੱਖ ਵੱਖ ਪਹਿਲੂਆਂ ਉਤੇ ਵਿਦਵਾਨਾਂ ਅਤੇ ਜਾਣੇ ਮਾਣੇ ਮਾਹਿਰਾਂ ਦੇ ਵਿਚਾਰ ਰੱਖਣ ਲਈ ਪੁਸਤਕ ਦੇ ਸੰਪਾਦਕਾਂ ਦੀ ਸ਼ਲਾਘਾ ਕੀਤੀ। ਪੁਸਤਕ ਵਿੱਚ ਇਸਲਾਮੀ ਸੂਫੀਵਾਦ ਅਤੇ ਭਾਰਤੀ ਰਹੱਸਵਾਦ ਦੇ ਵੱਖ ਵੱਖ ਪਹਿਲੂਆਂ ਬਾਰੇ ਗਹਿਰੀ ਜਾਣਕਾਰੀ ਦਿੱਤੀ ਗਈ ਹੈ। ਇਸ ਵਿੱਚ ਦਰਸ਼ਨ ਸ਼ਾਸਤਰ, ਇਸਲਾਮੀ ਅਧਿਐਨ, ਮਨੋਵਿਗਿਆਨ, ਸਮਾਜਿਕ ਸ਼ਾਸਤਰ, ਇਤਿਹਾਸ ਅਤੇ ਪੱਤਰਕਾਰਤਾ ਦੇ ਖੇਤਰ ਨਾਲ ਜੁੜੇ ਮਹਿਰਾਂ ਅਤੇ ਵਿਦਵਾਨਾਂ ਨੇ ਯੋਗਦਾਨ ਦਿੱਤਾ ਹੈ।