February 24, 2012 admin

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪ੍ਰਸਿੱਧ ਸਾਹਿਤਕਾਰ ਸੁਖਬੀਰ ਦੇ ਬੇਵਕਤ ਅਕਾਲ ਚਲਾਣੇ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 24 ਫਰਵਰੀ – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਦੇ ਸਮੂਹ ਅਧਿਆਪਕਾਂ, ਖੋਜ-ਵਿਦਿਆਰਥੀਆਂ, ਵਿਦਿਆਰਥੀਆਂ ਅਤੇ ਕਰਮਚਾਰੀਆਂ ਨੇ ਪ੍ਰਸਿੱਧ ਗਲਪਕਾਰ, ਸ਼ਾਇਰ, ਅਨੁਵਾਦਕ ਅਤੇ ਸੰਪਾਦਕ ਸੁਖਬੀਰ ਦੇ ਬੇਵਕਤ ਅਕਾਲ ਚਲਾਣੇ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ । ਸੁਖਬੀਰ ਦੇ ਤੁਰ ਜਾਣ ਨਾਲ ਪੰਜਾਬੀ ਅਦਬੀ ਹਲਕਿਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਪੰਜਾਬੀ ਅਧਿਐਨ ਸਕੂਲ ਦੇ ਮੁਖੀ ਤੇ ਪ੍ਰੋਫੈਸਰ, ਡਾ.ਸੁਖਦੇਵ ਸਿੰਘ ਖਹਿਰਾ ਵੱਲੋਂ ਸੁਖਬੀਰ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਉਹ ਇਕ ਖ਼ੂਬਸੂਰਤ, ਨਫ਼ੀਸ ਅਤੇ ਮਾਨਵੀ ਕਦਰਾਂ-ਕੀਮਤਾਂ ਵਿਚ ਗਹਿਰੀ ਆਸਥਾ ਰੱਖਣ ਵਾਲੇ ਇਨਸਾਨ ਸਨ। ਉਹ ਕੁਲਵਰਤੀ ਲੇਖਕ ਸਨ ਅਤੇ ਉਹਨਾਂ ਨੇ ਕਦੀ ਵੀ ਆਪਣੀ ਕਲਮ ਨੂੰ ਮੰਡੀ ਦੀਆਂ ਕੀਮਤਾਂ ਦੇ ਅਧੀਨ ਨਹੀ— ਵਿਚਰਨ ਦਿੱਤਾ। ਉਹਨਾਂ ਪਾਸ ਮਹਾਂਨਗਰ ਦੇ ਜੀਵਨ ਦਾ ਅਨੂਠਾ ਅਨੁਭਵ ਸੀ ਜਿਸ ਨੂੰ ਉਹਨਾਂ ਨੇ ਗਲਪ ਰਚਨਾ ਵਿਚ ਢਾਲਿਆ। ਕੱਚ ਦਾ ਚਿਹਰਾ, ਪਾਣੀ ਤੇ ਪੁਲ, ਰਾਤ ਦਾ ਚਿਹਰਾ, ਸੜਕਾਂ ਤੇ ਕਮਰੇ, ਗਰਦਸ਼, ਉਖੜੇ ਹੋਏ ਪੈਰ ਅਤੇ ਅੱਧੇ ਪੌਣੇ ਉਹਨਾਂ ਦੀਆਂ ਸ਼ਾਹਕਾਰ ਗਲਪੀ ਰਚਨਾਵਾਂ ਹਨ ਜਿਨ•ਾਂ ਵਿਚ ਉਹਨਾਂ ਨੇ ਮਹਾਂਨਗਰੀ ਜੀਵਨ ਦੀਆਂ ਛੁਪੀਆਂ ਅਤੇ ਹੇਠਲੀਆਂ ਪਰਤਾਂ ਨੂੰ ਉਭਾਰਿਆ ਹੈ।
ਉਨ•ਾਂ ਕਿਹਾ ਕਿ ਆਜ਼ਾਦੀ ਉਪਰੰਤ ਲੋਕਾਂ ਦੀ ਆਰਥਿਕ, ਸਮਾਜਕ ਦੁਰਦਸ਼ਾ ਨੂੰ ਚਿਤਰਨ ਤੋ— ਲੈ ਕੇ ਉਹਨਾਂ ਨੇ ਮੱਧ ਸ਼੍ਰੇਣੀ ਦੇ ਮਨੁੱਖ ਦੀ ਅੰਦਰਲੀ ਟੁੱਟ-ਭੱਜ, ਮਾਨਸਿਕ ਤਣਾਉ ਤੇ ਸਥਿਤੀਆਂ ਨੂੰ ਰੂਪਮਾਨ ਕੀਤਾ। ਸਤਹ ਤੋ— ਉਸਦਾ ਸਿਰਜਨਾ ਸੰਸਾਰ ਮਾਨਵੀ ਭਟਕਣ, ਉਦਾਸੀ, ਇਕੱਲਤਾ, ਗਰਦਸ਼, ਬੇਚੈਨੀ ਅਤੇ ਬੇਕਾਰੀ ਆਦਿ ਨੂੰ ਚਿਤਰਦਾ ਦਿਖਾਈ ਦੇ—ਦੀ ਹੈ ਪਰੰਤੂ ਧੁਰ ਡੂੰਘ ਵਿਚ ਉਹ ਸਹਿਜ ਰੂਪ ਹੀ ਉਹਨਾਂ ਸਮਾਜਕ, ਇਤਿਹਾਸਕ ਸਥਿਤੀਆਂ ਨੂੰ ਚਿਤਰ ਜਾਂਦਾ ਹੈ, ਜਿਹੜੀਆਂ ਅਜੋਕੀ ਮਨੁੱਖ ਦੀ ਅਜੇਹੀ ਸਥਿਤੀ ਲਈ ਜ਼ਿੰਮੇਵਾਰ ਹਨ।
ਉਨ•ਾਂ ਕਿਹਾ ਕਿ ਕਲਾਤਮਕ ਦ੍ਰਿਸ਼ਟੀਕੋਨ ਤੋ— ਸੁਖਬੀਰ ਦੀਆਂ ਰਚਨਾਵਾਂ ਉੱਚ ਪਾਏ ਦੀਆਂ ਹਨ ਕਿਉ—ਕਿ ਉਹ ਆਪਣੀ ਹਰ ਰਚਨਾ ਵਿਚ ਮਨੋਵਿਗਿਆਨਕ ਅਤਿ-ਆਧੁਨਿਕ ਜੁਗਤਾਂ ਨੂੰ ਵਰਤਦਾ ਹੋਇਆ ਕਾਵਿਕ ਭਾਸ਼ਾ ਵਿਚ ਇਕ ਪ੍ਰਤੀਕ-ਪ੍ਰਬੰਧ ਸਿਰਜ ਜਾਂਦਾ ਸੀ। ਉਸਦੀ ਸਮੁੱਚੀ ਸਿਰਜਣਾ ਇਕ ਪਾਸੇ ਜ਼ਿੰਦਗੀ ਨੂੰ ਜਿਊਣਯੋਗ ਬਣਾਉਣ ਲਈ ਤਾਂਘਦੀ ਅਤੇ ਨਾਲ ਦੀ ਨਾਲ ਪ੍ਰਗਤੀਵਾਦੀ, ਆਦਰਸ਼ਵਾਦੀ ਕੀਮਤਾਂ ਦਾ ਸੁਨੇਹਾ ਦੇ—ਦੀ ਵੀ ਪ੍ਰਤੀਤ ਹੁੰਦੀ ਹੈ। ਇਸੇ ਲਈ ਉਸ ਦੀਆਂ ਰਚਨਾਵਾਂ ਨੂੰ ਹਰ ਪਾਠਕ-ਵਰਗ ਵੱਲੋ— ਭਰਵਾਂ ਅਤੇ ਭਰਪੂਰ ਹੁੰਗਾਰਾ ਮਿਲਿਆ।ਸੁਖਬੀਰ ਨੇ ਬਤੌਰ ਅਨੁਵਾਦਕ ਅਤੇ ਸੰਪਾਦਕ ਵੀ ਉੱਚ ਪਾਏ ਦਾ ਕੰਮ ਕੀਤਾ ਹੈ ਅਤੇ ਇਹਨਾਂ ਖੇਤਰਾਂ ਵਿਚ ਵੀ ਨਵੇ— ਪ੍ਰਤੀਮਾਨ ਸਿਰਜੇ ਹਨ।
ਉਨ•ਾਂ ਕਿਹਾ ਕਿ ਯੂਨੀਵਰਸਿਟੀ ਦਾ ਪੰਜਾਬੀ ਅਧਿਐਨ ਸਕੂਲ ਵਿਛੋੜੇ ਦੀ ਇਸ ਘੜੀ ਵੇਲੇ ਪੰਜਾਬੀ ਦੇ ਪ੍ਰਸਿੱਧ ਅਤੇ ਪ੍ਰਮੁੱਖ ਗਲਪਕਾਰ ਅਤੇ ਅਨੁਵਾਦਕ, ਮਾਨਵੀ ਕਦਰਾਂ-ਕੀਮਤਾਂ ਉਪਰ ਨਿਰੰਤਰ ਪਹਿਰਾ ਦੇਣ ਵਾਲੇ ਇਨਸਾਨ ਸੁਖਬੀਰ ਦੇ ਪਰਿਵਾਰ ਦੇ ਦੁਖ ਵਿਚ ਸ਼ਾਮਿਲ ਹੈ।

Translate »