ਨਵੀਂ ਦਿੱਲੀ, 24 ਫਰਵਰੀ, 2012 : ਰਾਸ਼ਟਰਪਤੀ ਨੇ ਸੰਵਿਧਾਨ ਹੇਠ ਮਿਲੀਆਂ ਸ਼ਕਤੀਆਂ ਦਾ ਇਸਤੇਮਾਲ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ 3 ਹੋਰ ਜੱਜਾਂ ਦੀ ਨਿਯੁਕਤੀ ਕੀਤੀ ਹੈ। ਜਸਟਿਸ ਮਹਿੰਦਰ ਸਿੰਘ ਸੁਲਾਦ, ਜਸਟਿਸ ਰਾਮ ਚੰਦ ਗੁਪਤਾ ਅਤੇ ਕੁਮਾਰੀ ਜਸਟਿਸ ਰਿਤੂ ਪਾਰੀ ਨੂੰ ਜੋ ਐਡੀਸ਼ਨ ਜੱਜ ਵਜੋਂ ਸੇਵਾਵਾਂ ਨਿਭਾ ਰਹੇ ਸਨ ਉਨਾਂ• ਨੂੰ ਜੱਜ ਵਜੋਂ ਨਿਯੁਕਤ ਕੀਤਾ ਹੈ। ਉਨਾਂ• ਦੀ ਨਵੀਂ ਨਿਯੁਕਤੀ ਅਹੁਦਾ ਸੰਭਾਲਣ ਵਾਲੀ ਮਿਤੀ ਤੋਂ ਅਮਲ ਵਿੱਚ ਆਵੇਗੀ। ਇਹ ਨਿਯੁਕਤੀਆਂ ਉਨਾਂ• ਦੀ ਸੀਨੀਆਰਤਾ ਦੇ ਆਧਾਰ ‘ਤੇ ਕੀਤੀਆਂ ਗਈਆਂ ਹਨ।