ਗੱਤਕਾ ਐਸੋਸੀਏਸ਼ਨ ਨੇ ਵਿਰਸਾ ਸੰਭਾਲ ਗੱਤਕਾ ਮੁਕਾਬਲਿਆਂ ਦੀ ਲੜੀ ਆਰੰਭੀ
ਯੂਨੀਵਰਸਿਟੀਆਂ ਦੇ ਖੇਡ ਕੈਲੰਡਰ ਵਿੱਚ ਸ਼ਾਮਲ ਕਰਵਾਉਣ ਦੀ ਕਾਰਵਾਈ ਚੱਲ ਰਹੀ ਹੈ
ਹੁਸ਼ਿਆਰਪੁਰ, 11 ਫਰਵਰੀ-ਪੰਜਾਬ ਗੱਤਕਾ ਐਸੋਸੀਏਸ਼ਨ (ਰਜ਼ਿ:) ਵੱਲੋਂ ਰਾਜ ਭਰ ਵਿੱਚ ਵਿਰਸਾ ਸੰਭਾਲ ਗੱਤਕਾ ਮੁਕਾਬਲਿਆਂ ਦੀ ਲੜੀ ਹੇਠ ਆਰੰਭੀ ਗਈ ਹੈ ਜਿਸ ਤਹਿਤ ਵੱਖ-ਵੱਖ ਜ਼ਿਲ•ਾ ਗੱਤਕਾ ਐਸੋਸੀਏਸ਼ਨਾਂ ਵੱਲੋਂ ਪੁਰਾਤਨ ਵਿਰਸੇ ਦੀ ਸੰਭਾਲ ਅਤੇ ਨੌਜਵਾਨਾਂ ਨੂੰ ਵਿਰਾਸਤ ਨਾਲ ਜ਼ੋੜਨ ਲਈ ਗੱਤਕਾ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਅੱਜ ਇੱਥੇ ਜ਼ਿਲ•ਾ ਗੱਤਕਾ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਗੱਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ. ਹਰਜੀਤ ਸਿੰਘ ਗਰੇਵਾਲ ਨੇ ਦਿੱਤੀ। ਉਨਾਂ ਦੱਸਿਆ ਕਿ ਗੱਤਕਾ ਫੈਡਰੇਸ਼ਨ ਆਫ ਇੰਡੀਆ (ਰਜ਼ਿ:) ਵੱਲੋਂ ਪ੍ਰਵਾਨਿਤ ਨਿਯਮਾਂਵਲੀ ਅਨੁਸਾਰ ਲੜਕੇ ਤੇ ਲੜਕੀਆਂ ਦੇ ਵਿਰਾਸਤੀ ਗੱਤਕਾ ਮੁਕਾਬਲੇ ਪੂਰੇ ਬਸਤਰਾਂ ਵਿੱਚ ਕਰਵਾਏ ਜਾਂਦੇ ਹਨ ਜਿਨਾਂ ਵਿੱਚ ਸਿੰਗਲ ਸੋਟੀ ਅਤੇ ਸੋਟੀ-ਫੱਰੀ ਫਾਈਟ ਮੁਕਾਬਲਿਆਂ ਸਮੇਤ ਗੱਤਕਾ ਪ੍ਰਦਰਸ਼ਨੀ ਦੇ ਮੁਕਾਬਲੇ ਸ਼ਾਮਲ ਹਨ। ਉਨਾਂ ਦੱਸਿਆ ਕਿ ਤਿੰਨ ਜ਼ਿਲਿਆਂ ਵਿੱਚ ਅਜਿਹੇ ਮੁਕਾਬਲੇ ਹੋ ਚੁੱਕੇ ਹਨ ਜਦਕਿ ਬਾਕੀ ਜਿਲਿ•ਆਂ ਵਿੱਚ ਆਉਂਦੇ ਦਿਨਾਂ ਵਿੱਚ ਇਹ ਮੁਕਾਬਲੇ ਆਯੋਜਿਤ ਕੀਤੇ ਜਾ ਰਹੇ ਹਨ।
ਉਨਾਂ ਕਿਹਾ ਕਿ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਸ: ਹਰਚਰਨ ਸਿੰਘ ਭੁੱਲਰ ਐਸ. ਐਸ.ਪੀ ਸੰਗਰੂਰ ਦੀਆਂ ਕੋਸ਼ਿਸਾਂ ਸਦਕਾ ਪੰਜਾਬ ਸਰਕਾਰ ਨੇ ਗੱਤਕਾ ਖੇਡ ਨੂੰ ਪੰਜਾਬ ਰਾਜ ਦੇ ਸਾਰੇ ਸਕੂਲਾਂ, ਕਾਲਜ਼ਾਂ ਅਤੇ ਯੂਨੀਵਰਸਿਟੀਆਂ ਦੇ ਖੇਡ ਕੈਲੰਡਰ ਵਿੱਚ ਸ਼ਾਮਲ ਕਰ ਲਿਆ ਹੈ। ਇਸ ਤੋਂ ਇਲਾਵਾ ਗੱਤਕਾ ਖੇਡ ਨੂੰ ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ ਵੱਲੋਂ ਆਪਣੇ ਖੇਡ ਕੈਲੰਡਰ ਵਿੱਚ ਸ਼ਾਮਲ ਕਰ ਲਿਆ ਹੈ। ਇਸ ਤੋਂ ਇਲਾਵਾ ਦੇਸ਼ ਦੀ ਪੁਰਾਤਨ ਖੇਡ ਗੱਤਕਾ ਨੂੰ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ ਦੇ ਖੇਡ ਕੈਲੰਡਰ ਵਿੱਚ ਸ਼ਾਮਲ ਕਰਵਾਉਣ ਦੀ ਕਾਰਵਾਈ ਚੱਲ ਰਹੀ ਹੈ ਅਤੇ ਇਹ ਮਾਮਲਾ ਸਬ-ਕਮੇਟੀ ਦੇ ਵਿਚਾਰ ਅਧੀਨ ਹੈ। ਉਨਾਂ ਨੇ ਕਿਹਾ ਕਿ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੀ ਇਹ ਕੋਸ਼ਿਸ਼ ਹੈ ਕਿ ਗੱਤਕੇਬਾਜ਼ੀ ਨੂੰ ਸਮੁੱਚੀ ਦੁਨੀਆਂ ਅੱਗੇ ਨਿਵੇਕਲੇ ਢੰਗ ਨਾਲ ਪ੍ਰਦਰਸ਼ਿਤ ਕਰਨ ਲਈ ਗੱਤਕਾ ਖੇਡ ਦੇ ਵੀ ਦੂਜੀਆਂ ਖੇਡਾਂ ਵਾਂਗ ਮੁਕਾਬਲੇ ਆਯੋਜਿਤ ਹੋਣ ਜਦਕਿ ਰਵਾਇਤੀ ਮਾਰਸ਼ਲ ਆਰਟ ਗੱਤਕਾ ਹਰ ਤਰਾਂ ਦੇ ਸੱਭਿਆਚਾਰਕ ਸਮਾਗਮਾਂ ਦੇ ਉਦਘਾਟਨੀ ਅਤੇ ਸਮਾਪਤੀ ਜਸ਼ਨਾਂ ਮੌਕੇ ਗਿੱਧੇ-ਭੰਗੜੇ ਦੇ ਬਰਾਬਰ ਪੇਸ਼ ਹੋਵੇ। ਉਹਨਾਂ ਦੱਸਿਆ ਕਿ ਗੱਤਕਾ ਫੈਡਰੇਸ਼ਨ ਦਾ ਮੁੱਖ ਉਦੇਸ਼ ਦੇਸ਼ ਭਰ ਵਿੱਚ ਗੱਤਕਾ ਖੇਡ ਦੀ ਮਕਬੂਲੀਅਤ ਨੂੰ ਵਧਾਉਣਾ, ਗੱਤਕਾ ਖੇਡ ਨੂੰ ਪਿੰਡ ਪੱਧਰ ਤੇ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਹੋਣ ਵਾਲੀਆਂ ਖੇਡਾਂ ਵਿੱਚ ਸ਼ਾਮਲ ਕਰਵਾਉਣਾ, ਦੇਸ਼-ਵਿਦੇਸ਼ਾਂ ਵਿੱਚ ਗੱਤਕਾ ਖੇਡ ਦੇ ਪ੍ਰਚਾਰ-ਪਸਾਰ ਲਈ ਟੀਮਾਂ ਦਾ ਅਦਾਨ-ਪ੍ਰਦਾਨ ਕਰਨਾ, ਧਾਰਮਿਕ ਅਤੇ ਪਵਿੱਤਰ ਦਿਹਾੜਿਆਂ ਦੇ ਮੌਕੇ ਗੱਤਕੇ ਦੇ ਪ੍ਰਦਰਸ਼ਨੀ ਮੈਚ ਕਰਾਵਾਉਂਦੇ ਹੋਏ ਪੰਜਾਬੀ ਵਿਰਸੇ ਅਤੇ ਸਭਿਆਚਾਰ ਦਾ ਵਿਕਾਸ ਤੇ ਪਸਾਰ ਕਰਨਾ ਹੈ।
ਸ. ਗਰੇਵਾਲ, ਜ਼ੋ ਕਿ ਗੱਤਕਾ ਫੈਡਰੇਸ਼ਨ ਆਫ ਇੰਡੀਆ (ਰਜ਼ਿ:) ਦੇ ਜਨਰਲ ਸਕੱਤਰ ਵੀ ਹਨ, ਨੇ ਦੱਸਿਆ ਵੱਲੋਂ ਇਤਿਹਾਸ ਵਿੱਚ ਪਹਿਲੀ ਵਾਰ ਗੱਤਕਾ ਖੇਡ ਦੀ ਵਿਆਪਕ ਨਿਯਮਾਂਵਲੀ (ਰੂਲਜ਼ ਬੁੱਕ) ਤਿਆਰ ਕੀਤੀ ਗਈ ਹੈ ਅਤੇ ਇਸੇ ਪ੍ਰਵਾਨਤ ਨਿਯਮਾਂਵਲੀ ਹੇਠ ਵੱਖ-ਵੱਖ ਥਾਵਾਂ ਉਪਰ ਗੱਤਕਾ ਮਾਹਿਰਾਂ ਵੱਲੋਂ ਰਿਫਰੈਸ਼ਰ ਕੋਰਸ ਅਤੇ ਸੈਮੀਨਾਰ ਲਾਏ ਜਾ ਰਹੇ ਹਨ ਜਿਨਾਂ ਵਿਚ ਗੱਤਕੇਬਾਜਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੰਦਿਆਂ ਥਿਊਰੀ ਅਤੇ ਪ੍ਰੈਕਟੀਕਲ ਕਲਾਸਾਂ ਵਿੱਚ ਲੈਕਚਰਾਂ ਅਤੇ ਕੰਪਿਊਟਰ ਦੀ ਪਾਵਰ-ਪ੍ਰੈਜੈਂਟੇਸ਼ਨ ਰਾਹੀਂ ਗੱਤਕਾ ਖੇਡ ਦੇ ਮੁੱਢਲੇ ਨਿਯਮਾਂ ਤੋਂ ਜਾਣੂ ਕਰਵਾਇਆ ਜਾਂਦਾ ਹੈ। ਗੱਤਕਾ ਫੈਡਰੇਸ਼ਨ ਦੇ ਜਨਰਲ ਸਕੱਤਰ ਨੇ ਦੱਸਿਆ ਕਿ ਗੱਤਕਾ ਫੈਡਰੇਸ਼ਨ ਵੱਲੋਂ ਹਰ ਰਾਜ ਵਿੱਚ ਇੱਕ-ਇੱਕ ਗੱਤਕਾ ਅਕੈਡਮੀ ਸਥਾਪਿਤ ਕੀਤੀ ਜਾਵੇਗੀ ਜਿਨਾਂ ਵਿੱਚ ਸੰਬੰਧਿਤ ਰਾਜਾਂ ਦੇ ਖਿਡਾਰੀਆਂ ਨੂੰ ਬਿਹਤਰੀਨ ਟ੍ਰੇਨਿੰਗ ਦੇਣ ਦਾ ਪ੍ਰਬੰਧ ਕੀਤਾ ਜਾਵੇਗਾ। Àਹਨਾਂ ਦੱਸਿਆ ਕਿ ਕਿ ਪੰਜਾਬ ਗੱਤਕਾ ਐਸੋਸੀਏਸ਼ਨ (ਰਜ਼ਿ:) ਵੱਲੋਂ ਪਹਿਲਾਂ ਹੀ ਸਿੱਖ ਮਾਰਸ਼ਲ ਆਰਟਸ ਰਿਸਰਚ ਤੇ ਟ੍ਰੇਨਿੰਗ ਬੋਰਡ (ਸਮਾਰਟ ਬੋਰਡ) ਦਾ ਗਠਨ ਕੀਤਾ ਜਾ ਚੁੱਕਾ ਹੈ ਤਾਂ ਜੋ ਮਾਰਸ਼ਲ ਆਰਟ, ਵਿਸ਼ੇਸ਼ ਕਰਕੇ ਗੱਤਕੇ ਬਾਰੇ ਵੱਖ-ਵੱਖ ਖੋਜ਼ ਕਾਰਜ਼ਾਂ ਲਈ ਪੀ.ਐਚ.ਡੀ ਕਰਨ ਦੇ ਇੱਛਕ ਖੋਜਕਾਰਾਂ ਨੂੰ ਵਜ਼ੀਫੇ ਦੇ ਰੂਪ ਵਿੱਚ ਵਿੱਤੀ ਸਹਾਇਤਾ ਦੇ ਕੇ ਨਿਯਮਬੱਧ ਅਤੇ ਵਿਗਿਆਨਿਕ ਅਧਾਰ ‘ਤੇ ਕਿਤਾਬਾਂ ਛਪਵਾ ਕੇ ਮਾਰਸ਼ਲ ਆਰਟ ਦੇ ਅਮੁੱਲ ਇਤਿਹਾਸ ਨੂੰ ਸੰਭਾਲਿਆ ਜਾ ਸਕੇ।
ਉਨਾਂ ਇਹ ਵੀ ਕਿਹਾ ਗੱਤਕਾ ਖੇਡ ਨੂੰ ਹੋਰਨਾਂ ਪ੍ਰਚੱਲਤ ਖੇਡਾਂ ਵਾਂਗ ਰਾਜ ਸਰਕਾਰ ਦੀ ਗ੍ਰੇਡੇਸ਼ਨ ਸੂਚੀ ਵਿੱਚ ਸ਼ਾਮਲ ਕਰਵਾਇਆ ਜਾਵੇਗਾ ਤਾਂ ਜੋ ਗੱਤਕੇਬਾਜ਼ੀ ਵਿੱਚ ਮਾਹਿਰ ਬੱਚੇ ਵੀ ਉਚੇਰੀ ਪੜ•ਾਈ ਜਾਂ ਨੌਕਰੀ ਆਦਿ ਵਿੱਚ ਜਾਣ ਸਮੇਂ ਸਾਰੇ ਖਿਡਾਰੀਆਂ ਨੂੰ ਮਿਲਦੀ ਤਿੰਨ ਫੀਸਦ ਰਿਜ਼ਰਵੇਸ਼ਨ ਹਾਸਲ ਕਰ ਸਕਣ। ਉਨ•ਾਂ ਕਿਹਾ ਕਿ ਗੱਤਕਾ ਖੇਡ ਨੂੰ ਇਹ ਮਾਨਤਾ ਮਿਲਣਾ ਸਮੂਹ ਗੱਤਕੇਬਾਜਾਂ ਅਤੇ ਗੱਤਕਾ ਪ੍ਰੇਮੀਆਂ ਲਈ ਬਹੁਤ ਫਖਰ ਅਤੇ ਖੁਸ਼ੀ ਵਾਲੀ ਗੱਲ ਹੈ। ਇਸ ਮੌਕੇ ਹਾਜ਼ਰ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਸੰਯੁਕਤ ਸਕੱਤਰ ਸ: ਹਰਜੀਤ ਸਿੰਘ ਗਰੇਵਾਲ, ਸੰਯੁਕਤ ਸਕੱਤਰ ਡਾ: ਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਗੱਤਕਾ ਖੇਡ ਨੂੰ ਪੰਜਾਬ ਰਾਜ ਦੇ ਸਾਰੇ ਸਕੂਲਾਂ, ਕਾਲਜ਼ਾਂ ਅਤੇ ਯੂਨੀਵਰਸਿਟੀਆਂ ਦੇ ਖੇਡ ਕੈਲੰਡਰ ਵਿੱਚ ਸ਼ਾਮਲ ਕਰ ਲਿਆ ਹੈ। ਇਸ ਤੋਂ ਇਲਾਵਾ ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ ਵੱਲੋਂ ਆਪਣੇ ਖੇਡ ਕੈਲੰਡਰ ਵਿੱਚ ਸ਼ਾਮਲ ਕਰਨ ਨਾਲ ਗੱਤਕਾ ਖੇਡ ਇਸ ਵਾਰ 56ਵੀਆਂ ਕੌਮੀ ਸਕੂਲ ਖੇਡਾਂ ਦਾ ਹਿੱਸਾ ਬਣਨ ਜਾ ਰਹੀ ਹੈ।
ਅੱਜ ਇਸ ਮੌਕੇ ਜਿਲਾ ਗੱਤਕਾ ਐਸੋਸੀਏਸ਼ਨ ਹੁਸ਼ਿਆਰਪੁਰ ਦਾ ਗਠਨ ਵੀ ਕੀਤਾ ਗਿਆ ਜਿਸ ਦਾ ਪ੍ਰਧਾਨ ਸ. ਰਣਜੀਤ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਸ. ਲਖਬੀਰ ਸਿੰਘ ਖਾਲਸਾ ਨੂੰ ਥਾਪਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵੀ ਹਾਜ਼ਰ ਸਨ।