ਅੰਮ੍ਰਿਤਸਰ, 25 ਫਰਵਰੀ : ਬੀਤੀ ਸ਼ਾਮ ਨੂੰ ਏਐਸਆਈ ਮਹਿੰਦਰ ਸਿੰਘ ਇੰਚਾਰਜ ਚੋਕੀ ਮਜੀਠਾ ਰੋਡ ਬਾਈਪਾਸ ਅੰਮ੍ਰਿਤਸਰ ਸਮੇਤ ਸਾਥੀਆ ਕਰਮਚਾਰੀਆ ਦੇ ਬ੍ਰਾਏ ਨਾਕਾ ਬੰਦੀ ਐਲਪਾਈਨ ਸਕੂਲ ਨਜਦੀਕ ਐਸਜੀ ਇੰਨਕਲੇਵ ਮਜੀਠਾ ਰੋਡ ਮੋਜੂਦ ਸੀ ਕਿ, ਜਿੱਥੇ ਏਐਸਆਈ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਅੰਮ੍ਰਿਤਪਾਲ ਸਿੰਘ ਪੁੱਤਰ ਬਿਕਰਮਜੀਤ ਸਿੰਘ ਵਾਸੀ ਰਣਜੀਤ ਐਵੀਨਿਊ ਅੰਮ੍ਰਿਤਸਰ ਅਤੇ ਕਿਸਲੇ ਠਾਕੁਰ ਪੁੱਤਰ ਅਰਵਿੰਦ ਕੁਮਾਰ ਠਾਕੁਰ ਵਾਸੀ ਐਸਜੀਇੰਨਕਲੇਵ ਮਜੀਠਾ ਰੋਡ ਅੰਮ੍ਰਿਤਸਰ ਜੋ, ਆਪਸ ਵਿੱਚ ਕਾਫੀ ਗੂੜੇ ਯਾਰ ਦੋਸਤ ਹਨ, ਅਤੇ ਇਹ ਦੋਵੇ ਜਾਣੇ ਨਜਾਇਜ ਹਥਿਆਰ ਲੈ ਕਿ ਐਸਜੀ ਇੰਨਕਲੇਵ ਵੱਲੋ ਮਜੀਠਾ ਰੋਡ ਅੰਮ੍ਰਿਤਸਰ ਨੂੰ ਆ ਰਹੇ ਹਨ। ਜੇਕਰ ਸਖਤੀ ਨਾਲ ਨਾਕਾ ਬੰਦੀ ਕੀਤੀ ਜਾਵੇ ਤਾ ਇਹ ਨਜਾਇਜ ਅਸਲੇ ਸਮੇਤ ਕਾਬੂ ਆ ਸਕਦੇ ਹਨ, ਅਤੇ ਇਹਨਾ ਪਾਸੋ ਅਸਲਾ ਨਜਾਇਜ ਬ੍ਰਾਮਦ ਹੋ ਸਕਦਾ ਹੈ, ਜੋ ਇਸ ਇਤਲਾਹ ਤੇ ਏਐਸਆਈ ਨੇ ਸਖਤੀ ਨਾਲ ਚੈਕਿੰਗ ਕਰਨੀ ਸੁਰੂ ਕੀਤੀ ਤਾ ਥੋੜੀ ਦੇਰ ਬਾਦ ਉਕਤ ਦੋਨਾ ਨੋਜਵਾਨਾ ਨੂੰ ਨਾਕਾਬੰਦੀ ਦੌਰਾਨ ਕਾਬੂ ਕੀਤਾ ਅਤੇ ਜਾਮਾਂ ਤਲਾਸੀ ਕਰਨ ਤੇ ਅੰਮ੍ਰਿਤਪਾਲ ਸਿੰਘ ਉਕਤ ਦੀ ਸੱਜੀ ਜੇਬ ਵਿੱਚੋ ਇਕ ਖਾਲੀ ਖੋਲ 32 ਬੋਰ ਅਤੇ ਇਕ ਖਾਲੀ ਮੈਗਜੀਨ ਪਿਸਟਲ ਬ੍ਰਾਮਦ ਹੋਇਆ ਅਤੇ ਏਸੇ ਪ੍ਰਕਾਰ ਕਿਸਲੇ ਠਾਕੁਰ ਦੀ ਜਾਂਮਾ ਤਲਾਸੀ ਕਰਨ ਤੇ ਉਸ ਦੀ ਪਹਿਣੀ ਹੋਈ ਗਰਮ ਕੋਟ ਦੀ ਸੱਜੀ ਜੇਬ ਵਿੱਚੋ ਇਕ ਪਿਸਟਲ ਲੋਡਡ ਜਿਸ ਦੇ ਮੈਗਜੀਨ ਵਿੱਚ ਇਕ ਜਿੰਦਾ ਰੋਦ 32 ਬੋਰ ਬ੍ਰਾਮਦ ਹੋਇਆ ।
ਜੋ ਦੋਨੋ ਦੋਸੀਆ ਦੌਰਾਨੇ ਪੁੱਛਗਿੱਛ ਇਸ ਪਿਸਟਲ ਅਤੇ ਐਮੋਨੀਸਨ ਨੂੰ ਕਬਜੇ ਵਿੱਚ ਰੱਖਣ ਸਬੰਧੀ ਕੋਈ ਵੀ ਲਾਇਸੰਸ ਵਗੈਰਾ ਪੇ ਨਹੀ ਕਰ ਸਕੇ। ਜਿਸ ਤੇ ਉਕਤ ਦੋਨਾ ਦੋਸੀਆ ਦੇ ਖਿਲਾਫ ਪਿਸਟਲ ਅਤੇ ਐਮੋਨੀਨ ਰੱਖਣ ਸਬੰਧੀ ਮੁਕੱਦਮਾ ਨੰਬਰ 34 ਮਿਤੀ 24-02-12 ਜੁਰਮ 25-54-59 ਅਸਲਾ ਐਕਟ ਥਾਣਾ ਸਦਰ ਅੰਮ੍ਰਿਤਸਰ ਦਰਜ ਰਜਿਸਟਰ ਕੀਤਾ ਗਿਆ, ਅਤੇ ਉਕਤ ਦੋਨਾ ਦੋਸੀਆ ਨੂੰ ਗ੍ਰਿਫਤਾਰ ਕੀਤਾ ਗਿਆ । ਸਖਤੀ ਨਾਲ ਪੁੱਛਗਿੱਛ ਕਰਨ ਤੇ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਹ ਅਤੇ ਕੁਲਬੀਰ ਸਿੰਘ ਵਾਸੀ ਪਿੰਡ ਨੋਨਾ ਜੋ ਐਨੀਮੇਨ ਦਾ ਡਿਪਲੋਮਾ ਰਣਜੀਤ ਐਵੀਨਿਊ ਕਰਦੇ ਹਨ। ਜਿੱਥੇ ਉਸ ਦੀ ਵਾਕਫੀ ਕੁਲਬੀਰ ਸਿੰਘ ਨਾਲ ਹੋ ਗਈ। ਜਿਸ ਨੂੰ ਅੰਮ੍ਰਿਤਪਾਲ ਸਿੰਘ ਨੂੰ ਕਿਹਾ ਕਿ ਉਸ ਨੂੰ ਪਿਸਟਲ ਚਾਹੀਦਾ ਹੈ। ਜਿਸ ਤੇ ਕੁਲਬੀਰ ਸਿੰਘ ਨੇ ਉਸ ਨੂੰ ਖਟੀਮਾਂ(ਉਤਰਾਖੰਡ) ਕਿਸੇ ਨਾ ਮਾਲੂਮ ਆਦਮੀ ਪਾਸੋ 25,000/ ਰੂਪੈ ਦਾ ਪਿਸਟਲ ਲਿਆ ਕਿ ਦਿੱਤਾ, ਅਤੇ ਉਸ ਨੇ ਇਹ ਪਿਸਟਲ ਅੱਗੇ ਅੰਮ੍ਰਿਤਪਾਲ ਸਿੰਘ ਨੂੰ ਅਰਸਾ ਕ੍ਰੀਬ ਇਕ ਸਾਲ ਪਹਿਲਾ ਲਿਆ ਕੇ ਦਿੱਤਾ। ਅੰਮ੍ਰਿਤਪਾਲ ਸਿੰਘ ਨੇ ਆਪਣੇ ਦੋਸਤ ਕਿਸਲੇ ਠਾਕੁਰ ਨੂੰ ਇਹ ਪਿਸਟਲ ਲਾਇਸੰਸ ਬਣਾਉਣ ਲਈ ਅੱਗੇ ਦਿੱਤਾ ਸੀ, ਜਿਸਤੇ ਕੁਲਬੀਰ ਸਿੰਘ ਉਰਫ ਕੱਕੂ ਪੁੱਤਰ ਅਮਰੀਕ ਸਿੰਘ ਜੱਟ ਵਾਸੀ ਨੋਨਾ ਨੂੰ ਵੀ ਇਸ ਮੁਕੱਦਮਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਹੈ। ਦੋਸੀਆਨ ਪਾਸੋ ਪੁੱਛਗਿੱਛ ਜਾਰੀ ਹੈ ।