ਲੋਕ ਆਪਣੇ ਝਗੜਿਆਂ ਦੇ ਨਬੇੜੇ ਲਈ ਕੇਸ ਲੋਕ ਅਦਾਲਤਾਂ ਵਿੱਚ ਲੈ ਕੇ ਆਉਣ : ਜ਼ਿਲ•ਾ ਅਤੇ ਸ਼ੈਸਨ ਜੱਜ ਸ੍ਰੀ ਐਚ. ਐਸ. ਮਦਾਨ
ਅੰਮ੍ਰਿਤਸਰ, 25 ਫਰਵਰੀ : ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਅਤੇ ਤਰਨਤਾਰਨ ਵੱਲੋਂ ਅੱਜ ਜ਼ਿਲ•ਾ ਅਤੇ ਸਬ ਡਵੀਜਨ ਪੱਧਰ ‘ਤੇ ਲਗਾਈ ਗਈ ਜਿਸ ਦੀ ਪ੍ਰਧਾਨਗੀ ਮਾਨਯੋਗ ਜ਼ਿਲ•ਾ ਅਤੇ ਸ਼ੈਸਨ ਜੱਜ ਸ੍ਰੀ ਐਚ. ਐਸ. ਮਦਾਨ ਨੇ ਕੀਤੀ। ਅੱਜ ਦੀ ਇਸ ਮੈਗਾ ਲੋਕ ਅਦਾਲਤ ਦੌਰਾਨ ਕੁੱਲ 8486 ਕੇਸਾਂ ਨੂੰ ਵਿਚਾਰਿਆ ਗਿਆ ਜਿਨ•ਾਂ ਵਿੱਚੋਂ 6226 ਕੇਸਾਂ ਦਾ ਨਿਪਟਾਰਾ ਆਪਸੀ ਰਜ਼ਾਮੰਦੀ ਨਾਲ ਕੀਤਾ ਗਿਆ ਅਤੇ 19 ਕਰੋੜ 41 ਲੱਖ 72 ਹਜਾਰ 639 ਰੁਪਏ (194172638 ਰੁਪਏ) ਦਾ ਮੁਆਵਜਾ ਪੀੜਤ ਧਿਰਾਂ ਨੂੰ ਦਿਵਾਇਆ ਗਿਆ।
ਮੈਗਾ ਲੋਕ ਅਦਾਲਤ ਬਾਰੇ ਜਾਣਕਾਰੀ ਦਿੰਦਿਆਂ ਮਾਨਯੋਗ ਜ਼ਿਲ•ਾ ਤੇ ਸ਼ੈਸਨ ਜੱਜ ਸ੍ਰੀ ਐਚ. ਐਸ. ਮਦਾਨ ਨੇ ਦੱਸਿਆ ਕਿ ਇਹ ਲੋਕ ਅਦਾਲਤ ਜ਼ਿਲ•ਾ ਕਚਿਹਰੀ ਅੰਮ੍ਰਿਤਸਰ, ਤਰਨਤਾਰਨ ਅਤੇ ਦੋਹਾਂ ਜ਼ਿਲਿਆਂ ਦੀਆ ਸਬਡਵੀਜਨ ਪੱਧਰ ‘ਤੇ ਲਗਾਈਆਂ ਗਈਆਂ ਜਿਨਾਂ ਦਾ ਲੋਕਾਂ ਵੱਲੋਂ ਭਰਪੂਰ ਸਹਿਯੋਗ ਮਿਲਿਆ ਹੈ। ਉਹਨਾਂ ਕਿਹਾ ਕਿ ਅੱ ਜ ਦੀ Âਸ ਲੋਕ ਅਦਾਲਤ ਦੌਰਾਨ 8486 ਕੇਸਾਂ ਵਿੱਚੋਂ 6226 ਕੇਸਾਂ ਦਾ ਨਿਪਟਾਰਾ ਹੋਣ ਨਿਸ਼ਚੇ ਹੀ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਹੋਇਆ ਹੈ ਅਤੇ ਇਸ ਨਾਲ ਲੋਕ ਅਦਾਲਤ ਲਗਾਉਣ ਦਾ ਮਕਸਦ ਵੀ ਪੂਰਾ ਹੋਇਆ ਹੈ। ਉਹਨਾਂ ਦੱਸਿਆ ਕਿ ਅੱਜ ਦੀ ਇਸ ਲੋਕ ਅਦਾਲਤ ਦੌਰਾਨ ਪਰਵਾਰਿਕ ਝਗੜਿਆਂ, ਸਿਵਲ ਕੇਸਾਂ, ਕਰਿਮਨਲ ਕੇਸਾਂ, ਕਿਰਾਏ ਸਬੰਧੀ ਕੇਸਾਂ, ਬੈਂਕ ਲੋਨ ਸਬੰਧੀ ਕੇਸਾਂ, ਅਤੇ ਅਜਿਹੇ ਕਈ ਹੋਰ ਕੇਸਾਂ ਨੂੰ ਦੋਹਾਂ ਧਿਰਾਂ ਦੀ ਆਪਸੀ ਸਹਿਮਤੀ ਹੱਲ ਕੀਤਾ ਗਿਆ ਹੈ। ਅੱਜ ਦੀ ਇਸ ਲੋਕ ਅਦਾਲਤ ਦੌਰਾਨ ਕਈ ਲੰਮੇ ਚਿਰਾਂ ਤੋਂ ਚੱਲ ਰਹੇ ਪਰਵਾਰਿਕ ਝਗੜਿਆਂ ਨੂੰ ਹੱਲ ਕਰਾਇਆ ਗਿਆ ਅਤੇ ਕਈ ਪਰਿਵਾਰਾਂ ਦਾ ਕਈ-ਕਈ ਸਾਲਾਂ ਬਾਅਦ ਮੇਲ ਅੱਜ ਦੀ ਇਸ ਲੋਕ ਅਦਾਲਤ ਕਾਰਨ ਸੰਭਵ ਹੋ ਸਕਿਆ।
ਸ੍ਰੀ ਮਦਾਨ ਨੇ ਦੱਸਿਆ ਕਿ ਲੋਕ ਅਦਾਲਤ ਦੌਰਾਨ ਜਿਥੇ ਜੱਜ ਸਾਹਿਬਾਨ ਵੱਲੋਂ ਫੈਸਲੇ ਕੀਤੇ ਜਾਂਦੇ ਹਨ ਉੱਥੇ ਨਾਲ ਹੀ ਸਮਾਜ ਸੇਵੀ, ਪ੍ਰੋਫੈਸਰ ਸਾਹਿਬਾਨ ਅਤੇ ਵਕੀਲ ਸਾਹਿਬਾਨ ਵੱਲੋਂ ਵੀ ਲੋਕ ਅਦਾਲਤ ਦੌਰਾਨ ਲੋਕਾਂ ਦੇ ਝਗੜੇ ਸਮਾਪਤ ਕਰਨ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ ਜਾਂਦੀ ਹੈ।
ਲੋਕ ਅਦਾਲਤਾਂ ਦੀ ਅਹਿਮਤੀ ਬਾਰੇ ਬੋਲਦਿਆਂ ਮਾਨਯੋਗ ਜ਼ਿਲ•ਾ ਤੇ ਸ਼ੈਸਨ ਜੱਜ ਸ੍ਰੀ ਐਚ. ਐਸ. ਮਦਾਨ ਨੇ ਕਿਹਾ ਕਿ ਲੋਕਾਂ ਦੇ ਆਪਸੀ ਝਗੜਿਆਂ ਨੂੰ ਨਿਪਟਾਉਣ ਲਈ ਲੋਕ ਅਦਾਲਤ ਬਹੁਤ ਸਹਾਈ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਲੋਕ ਅਦਾਲਤਾਂ ਰਾਹੀਂ ਜਿਥੇ ਲੋਕਾਂ ਨੂੰ ਜਲਦੀ ਨਿਆਂ ਮਿਲਦਾ ਹੈ ਉੱਥੇ ਨਾਲ ਹੀ ਆਪਸੀ ਰਜ਼ਾਮੰਦੀ ਹੋਣ ਨਾਲ ਦੋਹਾਂ ਧਿਰਾਂ ਵਿੱਚੋਂ ਵੈਰ ਭਾਵਨਾਂ ਵੀ ਖਤਮ ਹੁੰਦੀ ਹੈ ਅਤੇ ਪੈਸੇ ਅਤੇ ਸਮੇਂ ਦੋਹਾਂ ਦੀ ਬਚਤ ਹੁੰਦੀ ਹੈ। ਉਹਨਾਂ ਦੱਸਿਆ ਕਿ ਲੋਕ ਅਦਾਲਤ ਦੇ ਫੈਸਲੇ ਦੀ ਅੱਗੇ ਅਪੀਲ ਵੀ ਨਹੀਂ ਹੋ ਸਕਦੀ ਇਸ ਨਾਲ ਜੋ ਫੈਸਲਾ ਇਥੇ ਦੋਹਾਂ ਧਿਰਾਂ ਦੀ ਸਹਿਮਤੀ ਨਾਲ ਕਰ ਦਿੱਤਾ ਜਾਂਦਾ ਹੈ ਉਸ ਨਾਲ ਫਿਰ ਦੋਵੇਂ ਧਿਰਾਂ ਅਗਲੀ ਕਾਨੂੰਨੀ ਚਾਰਾਜੋਈ ਤੋਂ ਬਚ ਜਾਂਦੀਆਂ ਹਨ। ਉਹਨਾਂ ਕਿਹਾ ਕਿ ਅੱਜ ਦੀ ਇਸ ਮੈਗਾ ਲੋਕ ਅਦਾਲਤ ਨੂੰ ਬਹੁਤ ਸਫਲਤਾ ਮਿਲੀ ਹੈ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਲੋਕ ਅਦਾਲਤਾਂ ਲਗਾ ਕੇ ਲੋਕਾਂ ਨੂੰ ਜਲਦੀ ਨਿਆਂ ਦੇਣ ਦੇ ਉਪਰਾਲੇ ਜਾਰੀ ਰਹਿਣਗੇ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਝਗੜਿਆਂ ਦੇ ਨਬੇੜੇ ਲਈ ਆਪਣੇ ਕੇਸ ਲੋਕ ਅਦਾਲਤਾਂ ਵਿੱਚ ਲੈ ਕੇ ਆਉਣ ਅਤੇ ਆਪਸੀ ਸਹਿਮਤੀ ਨਾਲ ਉਹਨਾਂ ਦੇ ਹੱਲ ਕਰਨ।