ਲੁਧਿਆਣਾ – ਸਿਵਲ ਸਰਜਨ ਲੁਧਿਆਣਾ ਡਾ: ਸੁਭਾਸ਼ ਬੱਤਾ ਨੇ ਦੱਸਿਆ ਕਿ ਉਹਨਾਂ ਦੇ ਆਦੇਸ਼ਾਂ ਤੇ ਅੱਜ ਪਿੰਡੀ ਸਟਰੀਟ ਵਿਖੇ ਦਵਾਈਆਂ ਦੀ ਮਾਰਕੀਟ ਵਿੱਚ ਚੈਕਿੰਗ ਕੀਤੀ ਗਈ। ਉਹਨਾਂ ਦੱਸਿਆ ਕਿ ਚੈਕਿੰਗ ਦੌਰਾਨ ਮਾਰਕੀਟ ਵਿੱਚ ਇੱਕ ਤਿੰਨ ਮੰਜਿਲਾਂ ਇਮਾਰਤ ਦੀ ਛੱਤ ਤੋ ਨਸ਼ੇ ਦੇ ਤੌਰ ਤੇ ਵਰਤੀਆਂ ਜਾਣ ਵਾਲੀਆਂ 12 ਲੱਖ ਫੀਨੋਟਿਲ ਦੀਆਂ ਗੋਲੀਆਂ ਜ਼ਬਤ ਕੀਤੀਆਂ ਗਈਆਂ। ਉਹਨਾਂ ਦੱਸਿਆ ਕਿ ਇਹਨਾਂ ਗੋਲੀਆਂ ਦੀ ਕੀਮਤ 3,84,000/- ਰੁਪਏ ਬਣਦੀ ਹੈ ਅਤੇ ਮੌਕੇ ਤੇ ਇਸ ਦਵਾਈ ਦਾ ਕੋਈ ਵੀ ਮਾਲਕ ਸਾਹਮਣੇ ਨਹੀ ਆਇਆ। ਉਹਨਾਂ ਦੱਸਿਆ ਕਿ ਇਸ ਦਵਾਈ ਨੂੰ ਕਬਜੇa ਵਿੱਚ ਲੈ ਕੇ ਲੌੜੀਦੀ ਕਾਰਵਾਈ ਸੁਰੂ ਕਰ ਦਿੱਤੀ ਹੈ ਅਤੇ ਜਾਂਚ ਤੋ ਬਾਅਦ ਦੋਸ਼ੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਤੇ ਉਹਨਾਂ ਨਾਲ ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ: ਗੁਰਬਖਸ਼ ਸਿੰਘ ਚਾਵਲਾ, ਡਰੱਗ ਇੰਸਪੈਕਟਰ ਸ: ਸੰਜੀਵ ਗਰਗ, ਸ੍ਰੀ ਇਕਾਂਤ ਪ੍ਰਿਆ ਸਿੰਗਲਾ, ਸ੍ਰੀ ਸੁਖਬੀਰ ਚੰਦ ਅਤੇ ਸ੍ਰੀ ਸੁਖਦੀਪ ਸਿੰਘ ਹਾਜ਼ਰ ਸਨ।