March 1, 2012 admin

ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਜਥੇ:ਭਰਪੂਰ ਸਿੰਘ ਖਾਲਸਾ ਦੇ ਪਿਤਾ ਜਥੇਦਾਰ ਹਰਨੇਕ ਸਿੰਘ ਦਾ ਭੋਗ 4 ਮਾਰਚ ਨੂੰ ਪਵੇਗਾ

ਅੰਮ੍ਰਿਤਸਰ: 01 ਮਾਰਚ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਜਥੇਦਾਰ ਭਰਪੂਰ ਸਿੰਘ ਖਾਲਸਾ ਦੇ ਪਿਤਾ ਜਥੇਦਾਰ ਹਰਨੇਕ ਸਿੰਘ ਦੀ ਅਚਨਚੇਤੀ ਮੌਤ ਤੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਜਥੇ:ਸੁਰਜੀਤ ਸਿੰਘ ਚੀਮਾ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਉਹਨਾਂ ਨੇ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਦੇ ਮੈਂਬਰ ਜਥੇਦਾਰ ਭਰਪੂਰ ਸਿੰਘ ਖਾਲਸਾ ਦੇ ਸਤਿਕਾਰ ਯੋਗ ਪਿਤਾ ਜਥੇਦਾਰ ਹਰਨੇਕ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਤੇ ਜਥੇਦਾਰ ਭਰਪੂਰ ਸਿੰਘ ਤੇ ਪਰੀਵਾਰ ਨਾਲ ਡੂੰਘੇ ਅਫਸੋਸ ਦਾ ਇਜਹਾਰ ਕੀਤਾ ਗਿਆ ਸੀ।
ਉਨ•ਾਂ ਕਿਹਾ ਕਿ ਜਥੇਦਾਰ ਹਰਨੇਕ ਸਿੰਘ ਧਾਰਮਿਕ ਬਿਰਤੀ ਵਾਲੇ ਸਿੱਦਕੀ ਸਿੱਖ ਸਨ। ਜਿਥੇ ਉਹ ਆਪ ਵੀ ਗੁਰਮਤਿ ਦੇ ਧਾਰਨੀ ਸਨ ਉਥੇ ਉਹਨਾਂ ਨੇ ਪਰੀਵਾਰ ਨੂੰ ਵੀ ਗੁਰਮਤਿ ਪ੍ਰਤੀ ਦ੍ਰਿੜ ਕਰਵਾਇਆ। ਉਹਨਾਂ ਦੀ ਸੁਚੱਜੀ ਰਹਿਨਮਾਈ ਬਦੌਲਤ ਹੀ ਜਥੇ: ਭਰਪੂਰ ਸਿੰਘ ਖਾਲਸਾ ਅੱਜ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਹਨ ਤੇ ਪੂਰੇ ਦੇਸ਼ ਵਿੱਚ ਇਹਨਾਂ ਵੱਲੋਂ ਸਿੱਖੀ ਦੇ ਪ੍ਰਚਾਰ ਪਾਸਾਰ ਦੀ ਲਹਿਰ ਚਲਾਈ ਗਈ ਹੈ।
ਉਨ•ਾਂ ਕਿਹਾ ਕਿ ਜਥੇਦਾਰ ਹਰਨੇਕ ਸਿੰਘ ਬੇਸੱਕ ਉਮਰ ‘ਚ 78 ਸਾਲਾਂ ਦੇ ਸਨ ਪਰ ਸਿੱਦਕੀ ਸਿੱਖ ਦਿਖ ਵਿਚ ਬਿਲਕੁਲ ਤੰਦਰੁਸਤ ਲਗਦੇ ਸਨ। ਉਹ ਹਮੇਸ਼ਾ ਹੀ ਚੜਦੀ ਕਲਾ ਵਿੱਚ ਰਹਿੰਦੇ ਸਨ ਅਜਿਹੇ ਸਿਦਕੀ ਸਿੱਖ ਦੀ ਬੇ-ਵਕਤੀ ਮੌਤ ਨਾਲ ਸਿੱਖ ਪੰਥ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸਵਰਗੀ ਜਥੇਦਾਰ ਹਰਨੇਕ ਸਿੰਘ  ਯਾਦ ‘ਚ ਰੱਖੇ ਜਾ ਰਹੇ ਸ੍ਰੀ ਅਖੰਡਪਾਠ ਸਾਹਿਬ ਦਾ ਭੋਗ 4 ਮਾਰਚ ਨੂੰ ਉਹਨਾਂ ਦੇ ਜੱਦੀ  ਪਿੰਡ ਧਾਂਦਰੇ ਨੇੜੇ ਆਲਮਗੀਰ ਲੁਧਿਆਣਾ ਵਿਖੇ ਦੁਪਿਹਰ 12 ਤੋਂ 2 ਵਜੇ ਤੱਕ ਪਵੇਗਾ।

Translate »