March 1, 2012 admin

ਰਾਸ਼ਟਰਪਤੀ ਵੱਲੋਂ ਕੇਰਲਾ ਦੇ ਸਮਾਜਿਕ ਨੇਤਾ ਪਨਿਕਰ ਦੀ ਮੌਤ ‘ਤੇ ਅਫਸੋਸ

ਨਵੀਂ ਦਿੱਲੀ, 1 ਮਾਰਚ, 2012 : ਰਾਸ਼ਟਰਪਤੀ ਸ਼੍ਰੀਮਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਨੇ ਪੀ.ਕੇ. ਨਾਰਾਇਣ ਪਨਿਕਰ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨਾਂ• ਨੇ ਆਪਣੇ ਸ਼ੋਕ ਸੁਨੇਹੇ ਵਿੱਚ ਕਿਹਾ ਕਿ ਸ਼੍ਰੀ ਪਨਿਕਰ ਕੇਰਲਾ ਵਿੱਚ ਇੱਕ ਪ੍ਰਸਿੱਧ ਸਮਾਜਿਕ ਨੇਤਾ ਸਨ। ਉਹ ਸਮਾਜ ਦੇ ਹੇਠਲੇ ਪੱਧਰ ਦੇ ਲੋਕਾਂ ਨਾਲ ਹਮੇਸ਼ਾ ਜੁੜੇ ਰਹਿੰਦੇ ਸਨ। ਉਨਾਂ• ਨੇ ਜਨਤਕ ਜੀਵਨ ਅਤੇ ਸਮਾਜ ਵਿੱਚ ਆਪਣੀਆਂ ਨਿਰਸਵਾਰਥ ਸਮਾਜਿਕ ਸੇਵਾਵਾਂ ਰਾਹੀਂ ਵੱਡਾ ਯੋਗਦਾਨ ਪਾਇਆ ਹੈ। ਉਹ ਅਕਸਰ ਜਨਤਕ ਮੁੱਦਿਆਂ ‘ਤੇ ਅੜੇ ਰਹਿੰਦੇ ਸਨ। ਇਸ ਲਈ ਉਨਾਂ• ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।    

Translate »