ਬਰਨਾਲਾ (ਅਕੇਸ਼ ਕੁਮਾਰ) ਕਸਾਈ ਖਾਨਿਆਂ ਵਿੱਚ ਗਉ ਦੀ ਦਰਦਨਾਕ ਢੰਗ ਨਾਲ ਹੱਿਤਆ ਨੇ ਹਿੰਦੂ ਵਰਗ ਵਿੱਚ ਅਕਰੋਸ਼ ਭਰ ਦਿੱਤਾ ਹੈ ਅਤੇ ਹਿੰਦੂ ਵਰਗ ਵੱਲੋਂ ਕੇਂਦਰ ਸਰਕਾਰ ਤੋਂ ਗਉ ਦੀ ਹੱਤਿਆ ਬੰਦ ਕਰਨ ਦੀ ਅਤੇ ਗਉਆਂ ਦੀ ਰੱਖਿਆ ਲਈ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ।
ਜਾਣਕਾਰੀ ਅਨੁਸਾਰ ਸੋਸ਼ਲ ਮੀਡਿਆ ਵਿੱਚ ਆਏ ਦਿਨ ਕਸਾਈ ਖਾਨਿਆਂ ਵਿੱਚ ਗਉਆਂ ਦੀਆਂ ਦਰਦਨਾਕ ਤਰੀਕਿਆਂ ਨਾਲ ਮੌਤ ਦੇ ਘਾਟ ਉਤਾਰਣ ਦੀਆਂ ਖਬਰਾਂ ਆ ਰਹੀਆਂ ਹਨ। ਇਹ ਨਾ ਸਿਰਫ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਹੀ ਧੱਕਾ ਕੀਤਾ ਜਾ ਰਿਹਾ ਹੈ ਸਗੋਂ ਹਰ ਪਖੋਂ ਪੁਜਣ ਯੋਗ ਗਉਆਂ ਤੇ ਵੀ ਜਾਣਬੁੱਝ ਕੇ ਅਤਿਆਚਾਰ ਕੀਤਾ ਜਾ ਰਿਹਾ ਹੈ। ਇਹਨਾਂ ਕਸਾਈ ਖਾਨਿਆਂ ਵਿੱਚ ਗਉਆਂ ਦੀ ਹੱਤਿਆ ਬੰਦ ਕਰਾਉਣ ਲਈ ਸੱਚ ਦੀ ਪਟਾਰੀ ਸੱਭਿਆਚਾਰਕ ਮੰਚ ਦੇ ਵਾਇਸ ਪ੍ਰਧਾਨ ਪੰਜਾਬ ਅਕੇਸ਼ ਕੁਮਾਰ ਨੇ ਕਿਹਾ ਕਿ ਉਹਨਾਂ ਵੱਲੋਂ ਜਲਦੀ ਹੀ ਮਾਨਯੋਗ ਰਾਸ਼ਟਰਪਤੀ ਅਤੇ ਪ੍ਰਧਾਨਮੰਤਰੀ ਨੂੰ ਮੰਗ ਪੱਤਰ ਭੇਜਿਆ ਜਾ ਰਿਹਾ ਹੈ ਅਤੇ ਉਹਨਾਂ ਤੋਂ ਮੰਗ ਕੀਤੀ ਜਾਵੇਗੀ ਕਿ ਹਿੰਦੁ ਧਰਮ ਦੀ ਪੁਜਣ ਯੋਗ ਗਉ ਦਾ ਨਿਰਾਦਰ ਹਿੰਦੁ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰਣਗੇ। ਇਸ ਲਈ ਹਿੰਦੁਆਂ ਦੀ ਮੰਗ ਹੈ ਕਿ ਪੂਰੇ ਦੇਸ਼ ਵਿੱਚ ਗਉਆਂ ਦੀ ਹੱਤਿਆ ਕਰਣ ਵਾਲੇ ਅਜਿਹੇ ਕਸਾਈ ਖਾਨੇ ਤੁਰੰਤ ਬੰਦ ਕੀਤੇ ਜਾਣ ਅਤੇ ਗਉਆਂ ਦੀ ਸਾਂਭ ਸੰਭਾਲ ਲਈ ਵੱਡੇ ਪੱਧਰ ਤੇ ਗਉਸ਼ਾਲਾ ਖੋਲੀਆਂ ਜਾਣ ਅਤੇ ਗਉਆਂ ਦੀ ਰੱਖਿਆ ਲਈ ਇੱਕ ਨਵਾਂ ਕਾਨੂੰਨ ਬਣਾਇਆ ਜਾਵੇ ਅਤੇ ਗਉ ਹੱਤਿਆ ਕਰਣ ਵਾਲੇ ਜਲੱਾਦਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ।