ਬਰਨਾਲਾ (ਅਕੇਸ਼ ਕੁਮਾਰ) ਬਰਨਾਲਾ ਪੰਜਾਬ ਪਾਵਰ ਕਾਰਪੋਰੇਸ਼ਨ ਵੱਲੋਂ ਗ੍ਰਾਹਕਾਂ ਨੂੰ ਸਹੂਲਤਾਂ ਦੇਣ ਦੀਆਂ ਵੱਡੀਆਂ–ਵੱਡੀਆਂ ਢੀਗਾਂ ਮਾਰੀਆਂ ਜਾਂਦੀਆਂ ਹਨ ਪਰ ਹਕੀਕਤ ਵਿੱਚ ਸਹੂਲਤਾਂ ਤਾਂ ਕੀ ਦੇਣੀਆਂ ਹਨ ਲੋਕਾਂ ਦੀ ਸ਼ਕਾਇਤ ਵੀ ਕਈ ਕਈ ਘੰਟੇ ਹਲ ਨਹੀਂ ਕੀਤੀ ਜਾਂਦੀ।
ਜਾਣਕਾਰੀ ਅਨੁਸਾਰ ਪਿਛਲੇ ਕਈ ਦਿਨ ਤੋਂ ਗੁਰੂ ਨਾਨਕ ਨਗਰ ਦੇ ਕਈ ਘਰਾਂ ਵਿੱਚ ਬਿਜਲੀ ਘੱਟ–ਵੱਧ ਹੋ ਰਹੀ ਸੀ ਅਤੇ ਜਿਸ ਨਾਲ ਬਿਜਲੀ ਉਪਕਰਣ ਖਰਾਬ ਹੋ ਰਹੇ ਸਨ। ਇਸ ਸੰਬਧੀ ਅਕੇਸ਼ ਕੁਮਾਰ ਵਾਸੀ ਗੁਰੂ ਨਾਨਕ ਨਗਰ ਵੱਲੋਂ 11/05/2012 ਨੂੰ ਤਕਰੀਬਨ ਰਾਤ ਦੇ ਨੌ ਬਜੇ ਬਿਜਲੀ ਵਿਭਾਗ ਦੇ ਸ਼ਿਕਾਇਤ ਨੰਬਰ ਤੇ ਬਿਜਲੀ ਘੱਟਣ–ਵੱਧਣ ਦੀ ਸ਼ਿਕਾਇਤ ਲਿਖਵਾਈ ਅਤੇ ਇਸ ਦਾ ਸ਼ਿਕਾਇਤ ਨੰਬਰ ਵੀ ਲੈ ਲਿਆ ਪਰ 12 ਘੰਟੇ ਬੀਤ ਜਾਣ ਦੇ ਬਾਵਜੂਦ ਪਾਵਰ ਕਾਰਪੋਰੇਸ਼ਨ ਦਾ ਕੋਈ ਵੀ ਕਰਮਚਾਰੀ ਬਿਜਲੀ ਠੀਕ ਕਰਣ ਨਹੀਂ ਆਇਆ। ਉਹਨਾਂ ਨੇ ਜਦੋਂ ਫਿਰ ਤੋਂ ਸ਼ਕਾਇਤ ਨੰਬਰ ਤੇ ਫੋਨ ਕੀਤਾ ਅਤੇ ਆਪਣੀ ਸ਼ਿਕਾਇਤ ਬਾਰੇ ਪਤਾ ਕੀਤਾ ਤਾਂ ਕਿਹਾ ਗਿਆ ਕਿ ਮੁਲਾਜਮ ਤਾਂ ਗਏ ਸਨ ਪਰ ਤੁਹਾਡਾ ਪਤਾ ਨਹੀਂ ਮਿਲਿਆ। ਉਹਨਾਂ ਨੇ ਫਿਰ ਤੋਂ ਉਹੀ ਬਿਜਲੀ ਦੀ ਸ਼ਿਕਾਇਤ ਦੁਬਾਰਾ ਲਿਖਵਾਈ ਅਤੇ ਇਸ ਸੰਬਧੀ ਪਾਵਰ ਕਾਰਪੋਰੇਸ਼ਨ ਦੇ ਐਸ ਡੀ ਓ ਨਾਲ ਫੋਨ ਤੇ ਗੱਲਬਾਤ ਕੀਤੀ ਪਰ ਫਿਰ ਵੀ ਦੋ ਘੰਟੇ ਤੱਕ ਕੋਈ ਵੀ ਪਾਵਰ ਕਾਰਪੋਰੇਸ਼ਨ ਦਾ ਕਰਮਚਾਰੀ ਨਹੀਂ ਆਇਆ। ਇਸ ਸ਼ਿਕਾਇਤ ਦੇ ਸੰਬਧ ਵਿੱਚ ਜਦੋਂ ਐਕਸੀਅਨ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਵੱਲੋਂ ਮੁਲਾਜਮ ਭੇਜੇ ਗਏ ਤੇ ਇਸ ਵਾਰ ਉਹਨਾਂ ਨੂੰ ਅਸਾਨੀ ਨਾਲ ਪਤਾ ਵੀ ਲੱਭ ਗਿਆ। ਕੀ ਹੁਣ ਪਾਵਰ ਕਾਰਪੋਰੇਸ਼ਨ ਕੋਲ ਬਿਜਲੀ ਦੀ ਸ਼ਕਾਇਤ ਸੁਣਨ ਲਈ ਵੀ ਸਮਾਂ ਨਹੀ ਹੈ? ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਾਵਰ ਕਾਰਪੋਰੇਸ਼ਨ ਦੀ ਘੱਟੀਆ ਕਾਰਗੁਜਾਰੀ ਉਪਰ ਨਿਗਰਾਨੀ ਲਈ ਇੱਕ ਟੀਮ ਬਣਾਈ ਜਾਵੇ ਅਤੇ ਇਹ ਪ੍ਰਬੰਧ ਕੀਤਾ ਜਾਵੇ ਕਿ ਲੋਕ ਬਿਜਲੀ ਵਿਭਾਗ ਨਾਲ ਸੰਬਧਿਤ ਸ਼ਕਾਇਤ ਉਕਤ ਟੀਮ ਨੂੰ ਵੀ ਕਰ ਸਕਣ।