May 12, 2012 admin

ਅਨੰਦ ਮੈਰਿਜ਼ ਐਕਟ ਨੂੰ ਬਿਆਨਾਂ ਦੀ ਬਲੀ ਚੜਾਉਣ ਨਾਲੋਂ ਅਕਾਲ ਤਖਤ ਸਾਹਿਬ ਨੂੰ ਸਰਬ ਪ੍ਰਮਾਣਤ ਸ਼ਕਤੀ ਸਮਝਿਆ ਜਾਵੇ – ਹਰਦਿਆਲ ਸਿੰਘ ਅਮਨ

ਲੁਧਿਆਣਾ:             ਸਿੱਖ ਅਨੰਦ ਮੈਰਿਜ਼ ਐਕਟ ਦੀ ਸੋਧ  ਸਬੰਧੀ ਛਿੜੇ ਵਿਵਾਦ  ਅਤੇ ਹਰ ਰੋਜ਼ ਰਹੇ ਵੱਖ ਵੱਖ ਬਿਆਨਾਂ ਤੇ ਪ੍ਰਤੀ ਕਰਮ ਕਰਦਿਆਂ ਸਾਈਂ ਮੀਆਂ ਮੀਰ ਫਾਂਊਂਡੇਸ਼ਨ ਦੇ ਚੇਅਰਮੈਨ ਹਰਦਿਆਲ ਸਿੰਘ ਅਮਨ ਨੇ  ਕਿਹਾ ਇਹ ਇੱਕ ਸੰਵੇਦਨ ਸ਼ੀਲ ਮੱਦਾ ਹੈ ਜਿਸਤੇ ਬਹੁਤੀ ਬਿਆਨਬਾਜੀ ਕਰਨੀ ਠੀਕ ਨਹੀਂ ਹੈ . ਅਮਨ ਨੇ ਕਿਹਾ ਕਿ ਜੇਕਰ ਇਸ ਐਕਟ ਵਿੱਚ ਕਿਸੇ ਕਿਸਮ ਦੀ ਸੋਦ ਦੀ ਲੋੜ ਮਹਿਸੂਸ ਹੋ ਰਹੀ ਹੈ  ਤਾਂ  ਵੀ ਵੱਖੋ ਵੱਖ ਬਿਆਨ ਦੇਣ ਨਾਲੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਾਝਾਂ ਪਲੇਟਫਾਰਮ ਮੰਨ ਕੇ ਗੱਲ ਅੱਗੇ ਤੋਰਨੀ ਚਾਹੀਦੀ ਹੈ
             .ਅਮਨ ਨੇ ਕਿਹਾ ਕਿ ਕਾਫੀ  ਮੁਸ਼ਕਲਾਂ ਅਤੇ ਸੰਘਰਸ਼ ਤੋਂ ਬਾਅਦ ਸਿੱਖ ਅਨੰਦ ਮੈਰਿਜ਼ ਐਕਟ ਹੋਂਦ ਵਿੱਚ ਆਇਆ ਹੈ ਅਤੇ ਹੁਣ ਇਸ ਨੂੰ ਵਿਵਾਦ ਨਾ ਬਣਾਇਆ ਜਾਵੇ ਨਹੀਂ ਤਾਂ ਅਨੰਦਪੁਰ ਸਾਹਿਬ ਦੇ ਮਤੇ ਵਾਂਗ ਇਸਦੀ ਹੋਂਦ ਰੌਲੇ  ਵਿੱਚ  ਪੈ ਸਕਦੀ ਹੈ . ਅਮਨ ਨੇ ਕਿਹਾ ਕਿ ਅਨੰਦਪੁਰ ਸਾਹਿਬ ਦੇ ਮਤੇ ਨੂੰ ਵੀ ਲੀਡਰੀ ਬਿਆਨਬਾਜੀ ਨੇ ਹੀ ਖਤਮ ਕੀਤਾ ਹੈ ਜਿਸਦਾ ਨੁਕਸਾਨ ਝੱਲ ਕੇ ਸਾਰੀ ਸਿੱਖ ਕੌਮ ਨੂੰ ਵੱਡੇ ਦੁਖਾਂਤ ਵਿਚੋਂ ਗੁਜ਼ਰਨਾ ਪਿਆ ਹੈ . ਅਮਨ ਨੇ ਕਿਹਾ ਕਿ ਹੁਣ ਸਿੱਖ ਅਨੰਦ ਮੈਰਿਜ਼ ਐਕਟ  ਬਾਰੇ  ਅਖਬਾਰਾਂ ਅਤੇ ਹੋਰ ਮੀਡੀਏ ਵਿੱਚ ਬਿਆਨ ਦੇਣ ਨਾਲੋਂ  ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਸਰਬ ਪ੍ਰਮਾਣਤ ਸ਼ਕਤੀ ਮੰਨ ਕੇ ਆਪਣੀ ਆਪਣੀ ਰਾਇ ਭੇਜੀ ਜਾਵੇ ਅਤੇ ਜੱਥੇਦਾਰ ਸਾਹਿਬ ਪੂਰੀ ਕੌਮ ਦੀ ਗੱਲ ਸਰਕਾਰ ਨਾਲ ਕਰਨ। . ਅਮਨ ਨੇ  ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਾਹਿਬ ਨੂੰ ਬਨੇਤੀ ਕੀਤੀ ਕਿ  ਇਹਨਾ ਬਿਆਨਾ ਤੇ ਪਾਬੰਦੀ ਦਾ ਹੁਕਮ ਨਾਮਾ ਜ਼ਾਰੀ ਕਰਨ ਬਾਰੇ ਵਿਚਾਰ ਕਰਨ ਤਾਂ ਕਿ ਬੇਲੋੜਾ ਵਿਵਾਦ ਖਤਮ ਹੋਵੇ ਅਤੇ ਸਿੱਖ ਕੌਮ ਦਾ ਕੋਈ ਨੁਕਸਾਨ ਨਾ ਹੋਵੇ ਅਤੇ ਅਨੰਦ ਮੈਰਿਜ਼ ਐਕਟ  ਬਿਨਾ ਅੜਿੱਕੇ ਦੇ ਲਾਗੂ ਹੋ ਸਕੇ।

Translate »