May 12, 2012 admin

ਧਾਰਾ ੨੫ (੨) (ਬੀ) ਵਿਚ ਸੋਧ ਜਰੂਰੀ : ਭਾਈ ਬਿੱਟੂ

ਲੁਧਿਆਣਾ, ੧੨ਮਈ (ਸਿੱਖ ਸਿਅਸਤ)- ਅਨੰਦ ਮੈਰਿਜ ਐਕਟ ਤਾਂ ੧੯੦੯ ਵਿਚ ਹੀ ਨਾਭਾ ਰਿਆਸਤ ਦੇ ਰਾਜਾ ਰਿਪੁਦਮਨ ਸਿੰਘ ਦੇ ਉਦਮਾਂ ਸਦਕਾ ਅੰਗਰੇਜ਼ੀ ਸਰਕਾਰ ਵਲੋਂ ਬਣਾਇਆ ਹੋਇਆ ਸੀ ਅਤੇ ਹੁਣ ਭਾਰਤੀ ਸੰਸਦ ਵਿਚ ਕੇਵਲ ਇਸ ਵਿਚ ਵਿਆਹ ਦੀ ਰਜਿਸਟਰੇਸ਼ਨ ਕਰਨ ਦੀ ਮੱਦ ਜੋੜੀ ਜਾ ਰਹੀ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਸਿੱਖ ਪੰਥ ਵਿਚ ਇਹ ਮਾਮੂਲੀ ਸੋਧ ਇਸ ਤਰ੍ਹਾਂ ਪਰਚਾਰੀ ਜਾ ਰਹੀ ਹੈ ਕਿ ਜਿਵੇ ਸਿੱਖਾਂ ਦੇ ਵੱਖਰੇ ਪਰਸਨਲ ਲਾਅ ਨੂੰ ਮਾਨਤਾ ਦੇ ਦਿੱਤੀ ਗਈ ਹੋਵੇ। ਜਦ ਕਿ ਚਾਹੀਦਾ ਤਾਂ ਇਹ ਸੀ ਕਿ ਭਾਰਤੀ ਸੰਵਿਧਾਨ ਦੀ ਧਾਰਾ ੨੫ () (ਬੀ) ਵਿਚ ਸੋਧ ਕਰਕੇ ਸਿੱਖਾਂ ਦੀ ਵਿੱਲਖਣ ਹੋਂਦ ਨੂੰ ਤਸਲੀਮ ਕੀਤਾ ਜਾਵੇ ਤੇ ਵੱਖਰਾ ਸਿੱਖ ਪਰਸਨਲ ਲਾਅ ਬਣਾਇਆ ਜਾਵੇ। ਇਹਨਾਂ ਵਿਚਾਰਾਂ ਦਾ ਇਜ਼ਹਾਰ ਅਕਾਲੀ ਦਲ ਪੰਚ ਪਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱੱਟੂ ਨੇ ਕੀਤਾ।
ਉਹਨਾਂ ਕਿਹਾ ਕਿ ਭਾਰਤ ਸਰਕਾਰ ਨੇ ਸਿੱਖਾਂ ਨਾਲ ਵਿਤਕਰੇ ਦੀ ਨੀਤੀ ਤਹਿਤ ਹਮੇਸ਼ਾਂ ਹੀ ਸਿੱਖਾਂ ਨੂੰ ਜਲੀਲ ਕੀਤਾ ਹੈ ਪਰ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਸਿੱਖਾਂ ਦੇ ਕਈ ਹਿੱਸੇ ਵੀ ਭਾਰਤ ਸਰਕਾਰ ਨਾਲ ਭਾਈਵਾਲ ਬਣ ਕੇ ਬਿਨਾਂ ਕੁਝ ਸਮਝੇ ਵਿਚਾਰੇ ਇਸ ਨਿਗੂਣੀ ਸੋਧ ਨੂੰ ਵੱਡਾ ਬਣਾ ਕੇ ਪੇਸ਼ ਕਰ ਰਹੇ ਹਨ। ੧੯੪੭ ਤੋਂ ਬਾਅਦ ਸਿੱਖਾਂ ਨੇ ਸੰਵਿਧਾਨ ਦੀ ਧਾਰਾ ੨੫ () (ਬੀ) ਵਿਚ ਸੋਧ ਲਈ ਅਨੇਕਾਂ ਤਰ੍ਹਾਂ ਸੰਘਰਸ਼ ਕੀਤਾ ਪਰ ਛੇ ਦਹਾਕਿਆਂ ਬਾਅਦ ਸਰਕਾਰ ਵਲੋਂ ਸਿੱਖ ਭਾਵਨਾਵਾਂ  ਦਾ ਮਜ਼ਾਕ ਉਡਾਉਂਦਿਆਂ  ਸਿੱਖਾਂ ਦੇ ਹੱਕਾਂ ਪ੍ਰਤੀ ਨਾਂਹਪੱਖੀ ਨੀਤੀ ਅਪਣਾਏ ਜਾਣਾ ਸਿੱਧ ਕਰਦਾ ਹੈ ਕਿ ਕੇਂਦਰ ਸਰਕਾਰ ਨੇ ਕਦੇ ਵੀ ਸਿੱਖ ਮਾਮਲਿਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਤੇ ਸਿੱਖਾਂ ਨੂੰ ਬਹੁਗਿਣਤੀ ਨਾਲ ਨੂੜ ਕੇ ਰੱਖਣ ਦੀ ਨੀਤੀ ਅਪਣਾਈ ਹੈ।
ਉਹਨਾਂ ਅੰਤ ਵਿਚ ਸਿੱਖ ਪੰਥ ਨੂੰ ਅਪੀਲ ਕੀਤੀ ਕਿ ਉਹ  ਕੇਂਦਰ ਸਰਕਾਰ ਦੇ ਦੋਹਰੇ ਮਾਪਢੰਡਾਂ ਨੂੰ ਸਮਝਦੇਵਿਚਾਰਦੇ ਹੋਏ ਉੱਜਲ ਭਵਿੱਖ ਲਈ ਲਾਮਬੱਧ ਹੋਵੇ।

ਜਾਰੀ ਕਰਤਾ:
ਜਸਪਾਲ ਸਿੰਘ ਮੰਝਪੁਰ
ਮੈਂਬਰ ਮੀਡੀਆ ਕਮੇਟੀ
ਅਕਾਲੀ ਦਲ ਪੰਚ ਪਰਧਾਨੀ
੯੮੫੫੪੦੧੮੪੩

Translate »