ਪੰਜਾਬ ਤੋਂ ਸੋਨਾ ਵਪਾਰੀਆਂ ਦੇ ਇਕ ਵਫ਼ਦ ਨੇ ਕੇਂਦਰੀ ਵਿਦੇਸ਼ ਰਾਜ ਮੰਤਰੀ ਮਹਾਰਾਣੀਪਰਨੀਤ ਕੌਰ ਅਤੇ ਸ੍ਰੀ ਕੇ.ਕੇ. ਸ਼ਰਮਾ ਮੈਂਬਰ ਪੀ.ਪੀ.ਸੀ.ਸੀ. ਦੀ ਯੋਗ ਅਗਵਾਈ ਹੇਠ ਸੋਨਾ ਵਪਾਰੀਆਂਤੇ ਭਾਰਤ ਸਰਕਾਰ ਵੱਲੋਂ ਲਗਾਈ ਗਈ ਐਕਸਾਈਜ ਡਿਊਟੀ ਨੂੰ ਮੁਆਫ਼ ਕਰਨ ਸਬੰਧੀ ਲਏ ਗਏਇਤਿਹਾਸਕ ਫ਼ੈਸਲੇ ਲਈ ਦਿੱਲੀ ਵਿਖੇ ਕੇਂਦਰੀ ਵਿੱਤ ਮੰਤਰੀ ਸ੍ਰੀ ਪ੍ਰਣਬ ਮੁਖਰਜੀ ਅਤੇ ਕੇਂਦਰੀਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਬਿਆਨ ਜਾਰੀ ਕਰਦੇਹੋਏ ਕਿਹਾ ਕਿ ਇਸ ਇਤਿਹਾਸਕ ਫ਼ੈਸਲੇ ਰਾਹੀਂ ਪੂਰੇ ਭਾਰਤ ਦੇਸ਼ ਵਿੱਚ ਸੋਨੇ ਦਾ ਕੰਮ ਕਰਨ ਵਾਲੇਤਮਾਮ ਸੋਨਾ ਵਪਾਰੀਆਂ ਨੂੰ ਇੱਕ ਬਹੁਤ ਵੱਡੀ ਰਾਹਤ ਮਿਲੀ ਹੈ ਅਤੇ ਉਨ•ਾਂ ਦੇ ਵਪਾਰ ਨੂੰ ਤਬਾਹ ਹੋਣਤੋਂ ਬਚਾਅ ਲਿਆ ਗਿਆ ਹੈ। ਇਸ ਮੌਕੇ ਪੰਜਾਬ ਤੋਂ ਗਏ ਵਫ਼ਦ ਵਿੱਚ ਸ੍ਰੀ ਅਸ਼ੋਕ ਗਰਗ ਮੈਂਬਰ ਸਰਾਫਾਐਸੋਸੀਏਸ਼ਨ, ਸ੍ਰੀ ਮਨੋਜ ਸਿੰਗਲਾ, ਸ੍ਰੀ ਸਤੀਸ਼ ਜੈਨ, ਸ੍ਰੀ ਚਾਂਦ ਰਾਮ ਵਰਮਾ, ਹਰਬੰਸ ਲਾਲ, ਮਨੋਜਛਾਬੜਾ ਆਦਿ ਮੈਂਬਰਜ਼ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਇਸ ਮੌਕੇਸੰਬੋਧਨ ਕਰਦੇ ਹੋਏ ਕਿਹਾ ਕਿ ਸੋਨਾ ਵਪਾਰੀਆਂ ਵੱਲੋਂ ਬਾਰ–ਬਾਰ ਜੋਰ ਦੇਣ ਤੇ ਅਤੇ ਕਾਫ਼ੀ ਸੋਚਵਿਚਾਰ ਕਰਨ ਤੋਂ ਬਾਅਦ ਕੇਂਦਰ ਸਰਕਾਰ ਨੇ ਇਸ ਐਕਸਾਈਜ਼ ਡਿਊਟੀ ਨੂੰ ਵਾਪਿਸ ਲੈਣ ਦਾ ਫੈਸਲਾਲਿਆ ਹੈ ਤਾਂ ਜੋ ਸੋਨਾ ਵਪਾਰੀਆਂ ਨੂੰ ਆ ਰਹੀਆਂ ਤੋਂ ਮੁਸ਼ਕਲਾਂ ਤੋਂ ਉਨ•ਾਂ ਨੂੰ ਰਾਹਤ ਮਿਲੇ।