May 12, 2012 admin

ਜੂਨੀਅਰ ਏਸ਼ੀਆ ਕੱਪ ਹਾਕੀ ਦਾ ਫਾਈਨਲ ਪਾਕਿਸਤਾਨ ਬਨਾਮ ਮਲੇਸ਼ੀਆ-13 ਨੂੰ

                 ਭਾਰਤ ਜਿੱਤਾਂ ਦੀ ਹੈਟ੍ਰਿਕ ਤਂੋ ਹੋਇਆ ਵਾਂਝਾ
                    ਰਣਜੀਤ ਸਿੰਘ ਪ੍ਰੀਤ ਦੀ ਵਿਸ਼ੇਸ਼ ਰਿਪੋਰਟ
    ਮਲੇਸ਼ੀਆ ਦੇ ਸ਼ਹਿਰ ਮਲਾਕਾ ਦੇ ਐਮਬੀਐਮ ਬੁਕਿਤ ਸਰਿੰਦਿੱਤ ਹਾਕੀ ਸਟੇਡੀਅਮ ਵਿੱਚ ਖੇਡੇ ਜਾ ਰਹੇ 7ਵੇਂ ਜੂਨੀਅਰ ਏਸ਼ੀਆ ਕੱਪ ਹਾਕੀ ਦੇ ਅੰਤਿਲੇ ਪੜਾਅਤੇ ਉਹੀ ਗੱਲ ਠੀਕ ਰਹੀ ,ਜਿਸ ਬਾਰੇ ਪਾਕਿਸਤਾਨੀ ਟੀਮ ਨੇ 7 ਮਈ ਦੇ ਮੈਚ ਸਮੇ ਸੋਚਿਆ ਸੀ। ਇਸ ਦਿਨ ਪਾਕਿਸਤਾਨ ਅਤੇ ਸ੍ਰੀਲੰਕਾ ਦਾ ਜੋ ਮੈਚ ਸੀ ਉਸ ਨੇ ਹੀ ਅਗਲੀ ਨੀਤੀ ਜਾਂ ਨਤੀਜੇ ਤੈਅ ਕਰ ਦਿੱਤੇ ਸਨ। ਮਲੇਸ਼ੀਆਂ ਵੱਲੋਂ ਕਪਤਾਨ ਮੁਹੰਮਦ ਨੂਰ ਫਾਇਜ ਦੀ ਹੈਟ੍ਰਿਕ ਸਦਕਾ ਪਹਿਲੇ ਹੀ ਮੈਚ ਵਿੱਚ ਇਰਾਂਨ ਨੂੰ 6-1 ਨਾਲ,ਦੂਜੇ ਮੈਚ ਵਿੱਚ ਕੋਰੀਆ ਨੂੰ 6-3 ਨਾਲ,ਪੂਲ ਦੇ ਆਖ਼ਰੀ ਅਤੇ ਤੀਜੇ ਮੈਚ ਵਿੱਚ ਜਪਾਨ ਨੂੰ 3-1 ਨਾਲ ਹਰਾਕੇ 9 ਅੰਕਾਂ ਨਾਲ ਮਲੇਸ਼ੀਆ ਦਾ ਪੂਲ ਵਿੱਚੋਂ ਟਾਪਰ ਰਹਿਣਾ ,ਪਾਕਿਸਤਾਨੀ ਟੀਮ ਲਈ ਚਿੰਤਾ ਦਾ ਵਿਸ਼ਾ ਸੀ। ਉਸ ਨੂੰ ਹਰ ਹੀਲੇ ਮਲੇਸ਼ੀਆ ਨਾਲ ਸੈਮੀਫਾਈਨਲ ਖੇਡਣ ਤੋਂ ਬਚਣ ਲਈ ਪੂਲ ਬੀ ਵਿੱਚੋਂ ਟਾਪਰ ਬਣਨਾ ਜ਼ਰੂਰੀ ਸੀ। ਭਾਰਤ ਨਾਲ 2-2 ਦੀ ਬਰਾਬਰੀ ਮਗਰੋਂ ਉਸਦੀਆਂ ਮੁਸ਼ਕਲਾਂ ਵਿੱਚ ਹੋਰ ਵੀ ਵਾਧਾ ਹੋ ਗਿਆ ਸੀ।  ਹੁਣ ਉਸ ਲਈ ਇੱਕੋ ਰਸਤਾ ਬਚਿਆ ਸੀ ਕਿ ਉਹ ਸ੍ਰੀਲੰਕਾ ਦੀ ਟੀਮ ਨੂੰ ਘੱਟੋਘੱਟ 12-0 ਨਾਲ ਹਰਾਵੇ। ਉਸ ਨੇ ਇਹ ਟੀਚਾ ਮਿਥ ਕੇ ਮੈਚ ਖੇਡਿਆ ਅਤੇ ਸਫਲਤਾ ਵੀ ਮਿਲੀ ਪਾਕਿਸਤਾਨੀ ਟੀਮ 14-0 ਨਾਲ ਜੇਤੂ ਬਣਕੇ ਪੂਲ ਵਿੱਚੋਂ ਟਾਪਰ ਰਹਿਣ ਕਰਕੇ ਮਲੇਸ਼ੀਆ ਨਾਲ ਸੈਮੀਫਾਈਨਲ ਖੇਡਣ ਤੋਂ ਬਚ ਗਈ।
                ਪਹਿਲਾ ਸੈਮੀਫਾਈਨਲ ਪੂਲ ਦੀ ਟਾਪਰ ਟੀਮ ਮਲੇਸ਼ੀਆ ਦਾ ਪੂਲ ਬੀ ਦੀ ਦੋ ਨੰਬਰ ਉੱਤੇ ਰਹੀ ਟੀਮ ਭਾਰਤ ਨਾਲ ਖੇਡਿਆ ਗਿਆ ਪਾਕਿਸਤਾਨ ਦੀਆਂ ਸੋਚਾਂ ਅਨੁਸਾਰ ਹੀ ਭਾਣਾ ਅਜਿਹਾ ਵਾਪਰਿਆਂ ਕਿ ਭਾਰਤੀ ਟੀਮ ਮਲੇਸ਼ੀਆਂ ਸਿਰ ਕੋਈ ਵੀ ਗੋਲ ਨਾ ਕਰ ਸਕੀ। ਮਲੇਸ਼ੀਆਂ ਨੂੰ 3 ਅਤੇ ਭਾਰਤ ਨੂੰ 2 ਪਨੈਲਟੀ ਕਾਰਨਰ ਮਿਲੇ ਪਰ ਕਿਸੇ ਨੂੰ ਵੀ ਗੋਲ ਵਿੱਚ ਨਾ ਬਦਲਿਆ ਜਾ ਸਕਿਆ। ਮਲੇਸ਼ੀਆ ਟੀਮ ਨੇ ਪਹਿਲਾ ਗੋਲ 40 ਵੇਂ ਮਿੰਟ ਵਿੱਚ ਫ਼ੈਸਲ ਦੇ ਯਤਨਾਂ ਨਾਲ ਕਰਿਆ। ਭਾਰਤੀ ਟੀਮ ਨੇ ਦੋ ਖਿਡਾਰੀਆਂ ਮਨਦੀਪ ਸਿੰਘ ਅਤੇ ਕੇਸ਼ਵ ਦੱਤ ਨੂੰ ਨਹੀਂ ਸੀ ਖਿਡਾਇਆ। ਮਲੇਸ਼ੀਆ ਦੇ ਮੁਹੰਮਦ ਸ਼ਮੀਮ ਨੇ ਦੂਜਾ ਅਤੇ ਫ਼ੈਸਲਾਕੁਨ ਗੋਲ ਮੈਚ ਦੇ 65 ਵੇਂ ਮਿੰਟ ਵਿੱਚ ਕਰਿਆ। ਇਸ ਤਰਾਂ ਮਲੇਸ਼ੀਆ ਦੀ ਟੀਮ ਦੂਜੀ ਵਾਰ ਫਾਈਨਲ ਤੱਕ ਦਾ ਸਫ਼ਰ ਤੈਅ ਕਰਨ ਵਿੱਚ ਸਫ਼ਲ ਹੋ ਗਈ ਹੈ। ਮੈਚ ਖਿਡਾਵਿਆਂ ਜਰਮਨੀ ਦੇ ਮਾਈਕ ਜਰਵਿੰਗ,ਅਤੇ ਕੋਰੀਆ ਦੇ ਡੁੰਗ ਯਿਨ ਸਿਨ ਨੇ ਮਲੇਸ਼ੀਆ ਦੇ ਹਕੀਮੀ ਅਤੇ ਭਾਰਤ  ਦੇ ਗੁਰਮੇਲ ਸਿੰਘ ਨੂੰ ਗਰੀਨ ਕਾਰਡ ਦੇ ਦਰਸ਼ਨ ਕਰਵਾਏ। ਜਦੋਂ ਕਿ ਮੈਚ ਦੇ 64 ਵੇਂ ਮਿੰਟ ਵਿੱਚ ਸੁਖਮਨਜੀਤ ਨੂੰ ਪੀਲਾ ਕਾਰਡ ਦਿਖਾਇਆ ਗਿਆ। ਦੂਜੇ ਸੈਮੀਫਾਈਨਲ ਵਿੱਚ ਪਾਕਿਸਤਾਨ ਨੇ ਕੌਰੀਆ ਨੂੰ 6-1 ਨਾਲ ਹਰਾਕੇ ਫਾਈਨਲ ਦਾਖ਼ਲਾ ਪਾਇਆ। ਮੁਹੰਮਦ ਇਰਫਾਨ ਨੇ 11 ਵੇਂ ਮਿੰਟ ਵਿੱਚ ਗੋਲ ਕਰਕੇ ਲੀਡ ਦਿਵਾਈ। ਮੁਹੰਮਦ ਦਿਲਬਰ ਨੇ 13ਵੇਂ ਅਤੇ 15ਵੇਂ,ਅਲੀ ਸਾਹ ਨੇ 60ਵੇਂ,ਮੁਹੰਮਦ ਸੁਲੇਮਾਨ ਨੇ 61ਵੇਂ,ਅਤੇ ਮੁਹੰਮਦ ਤੋਸੀਕ ਨੇ 64ਵੇਂ ਮਿੰਟ ਵਿੱਚ ਗੋਲ ਕੀਤੇ। ਪਾਕਿਸਤਾਨ  ਪੂਲ ਵਿੱਚ ਦੋ ਮੈਚ ਜਿੱਤ ਕੇ , ਭਾਰਤ ਨਾਲ ਬਰਾਬਰ ਖੇਡਿਆ ਸੀ। ਇਸ ਤੋਂ ਪਹਿਲਾਂ ਪਾਕਿਸਤਾਨ ਅਤੇ ਮਲੇਸ਼ੀਆ ਇਪੋਹ ਵਿੱਚ ਹੀ ਫਾਈਨਲ ਖੇਡ ਚੁੱਕੇ ਹਨ। ਜੋ ਪਾਕਿਸਤਾਨ ਨੇ ਜਿੱਤਿਆ ਸੀ।  
             ਜੇਕਰ ਪਿਛਲਖੁਰੀ ਝਾਤ ਮਾਰੀਏ ਤਾਂ ਤੱਥ ਦਸਦੇ ਹਨ ਕਿ ਮਲੇਸ਼ੀਆਂ ਟੀਮ ਨੇ ਇਸ ਤੋਂ ਪਹਿਲਾਂ ਇਪੋਹ ਵਿਖੇ ਹੀ 1992 ਦੇ ਮੁਕਾਬਲੇ ਸਮੇ ਫਾਈਨਲ ਪ੍ਰਵੇਸ਼ ਪਾਇਆ ਸੀ। ਪਰ ਪਾਕਿਸਤਾਨ ਨੇ ਜੇਤੂ ਨਹੀਂ ਸੀ ਬਣਨ ਦਿੱਤਾ। ਪਹਿਲੇ 1987 ਦੇ ਮੁਕਾਬਲੇ ਸਮੇ ਭਾਰਤ ਤੋਂ ਹਾਰਨ ਕਰਕੇ ਮਲੇਸ਼ੀਆ ਦਾ ਤੀਜਾ ਸਥਾਂਨ ਰਿਹਾ ਸੀ। ਭਾਰਤ 1992 ਵਿੱਚ ਵੀ ਕੋਰੀਆ ਤੋਂ ਹਾਰਕੇ ਚੌਥੇ ਸਥਾਨ ਉੱਤੇ ਰਿਹਾ ਸੀ। ਕੁਆਲਾਲੰਪੁਰ ਵਿਖੇ ਵੀ ਮਲੇਸ਼ੀਆ ਦੀ ਤੀਜੀ ਪੁਜ਼ੀਸ਼ਨ ਰਹੀ ਸੀ।।
                    ਪੰਜਵੇਂ ਤੋਂ ਅੱਠਵੇਂ ਸਥਾਨ ਲਈ ਹੋਏ ਕਲਾਸੀਫਾਈ ਮੈਚਾਂ ਵਿੱਚ ਜਪਾਨ ਨੇ ਸ੍ਰੀ ਲੰਕਾ ਨੂੰ 5-1 ਨਾਲ,ਅਤੇ ਚੀਨ ਨੇ ਇਰਾਨ ਨੂੰ 2-0 ਨਾਲ ਹਰਾਇਆ ਹੈ , 11 ਮਈ ਦੇ ਅਰਾਮ ਮਗਰੋਂ  12 ਮਈ ਨੂੰ ਸੱਤਵੇਂਅੱਠਵੇਂ ਸਥਾਂਨ ਲਈ ਸ੍ਰੀਲੰਕਾ ਨੇ ਇਰਾਨ ਨਾਲ ਅਤੇ ਪੰਜਵੇਂਛੇਵੇਂ ਸਥਾਨ ਲਈ ਜਪਾਨ ਨੇ ਚੀਨ ਨਾਲ ਖੇਡਣਾ ਹੈ,13 ਮਈ ਨੂੰ ਤੀਜੇ ਸਥਾਨ ਲਈ ਭਾਰਤ ਦਾ ਮੈਚ

Translate »