May 14, 2012 admin

ਰਾਸ਼ਟਰੀ ਖਪਤਕਾਰ ਹੈਲਪਲਾਈਨ ‘ਤੇ 10521 ਸ਼ਿਕਾਇਤਾ ਦਰਜ਼

ਨਵੀਂ ਦਿੱਲੀ, 14 ਮਈ, 2012 : ਅਪ੍ਰੈਲ ਮਹੀਨੇ ਦੌਰਾਨ ਪੰਜਾਬ ਸਮੇਤ 10 ਰਾਜਾਂ ਤੋਂ 10 ਹਜ਼ਾਰ 521 ਸ਼ਿਕਾਇਤਾਂ ਦਰਜ਼ ਕੀਤੀਆਂ ਗਈਆਂ। ਇਸ ਤੋਂ ਇਲਾਵਾ 884 ਸ਼ਿਕਾਇਤਾਂ ਆਨ ਲਾਈਨ ਪ੍ਰਾਪਤ ਹੋਈਆਂ, ਜਿਸ ਵਿੱਚ ਦਿੱਲੀ, ਉਤਰ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਗੁਜਰਾਤ, ਬਿਹਾਰ, ਪੱਛਮੀ ਬੰਗਾਲ, ਪੰਜਾਬ, ਅਤੇ ਮੱਧ ਪ੍ਰਦੇਸ਼ ਸ਼ਾਮਿਲ ਹਨ। ਸਭ ਤੋਂ ਵੱਧ  2649 ਸ਼ਿਕਾਇਤਾਂ ਦਿੱਲੀ ਤੋਂ ਤੇ ਸਭ ਤੋਂ ਘੱਟ ਸ਼ਿਕਾਇਤਾਂ ਮੱਧ ਪ੍ਰਦੇਸ਼ ਤੋਂ ਹਨ। ਵਧੇਰੇ ਸ਼ਿਕਾਇਤਾਂ  ਟੈਲੀਕਾਮ, ਬੈਂਿਕੰਗ, ਐਲ.ਪੀ.ਜੀ.,ਸਿੱਖਿਆ ਅਤੇ ਕਾਨੂੰਨ ਸਬੰਧੀ ਹਨ। ਪੰਜਾਬ ਤੋਂ 289 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ।

Translate »