ਨਵੀਂ ਦਿੱਲੀ, 14 ਮਈ, 2012 : ਸਟੀਲ ਸਮੇਤ ਧਾਤੂ ਖੇਤਰ ਵਿੱਚ ਪਿਛਲੇ ਤਿੰਨ ਸਾਲਾਂ ਦੌਰਾਨ ਸਿੱਧੇ ਵਿਦੇਸ਼ੀ ਨਿਵੇਸ਼ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਕੇਂਦਰੀ ਸਟੀਲ ਮੰਤਰੀ ਸ਼੍ਰੀ ਬੇਨੀ ਪ੍ਰਸ਼ਾਦ ਵਰਮਾ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦੱਸਿਆ ਕਿ ਸਾਲ 2011-12 ਵਿੱਚ ਸਟੀਲ ਤੇ ਹੋਰ ਧਾਤੂ ਖੇਤਰਾਂ ਵਿੱਚ 8ਹਜ਼ਾਰ 242 ਕਰੋੜ 42 ਲੱਖ ਰੁਪਏ ਦਾ ਸਿੱਧਾ ਵਿਦੇਸ਼ੀ ਨਿਵੇਸ਼ ਹੋਇਆ ਹੈ, ਜਿਹੜਾ ਸਾਲ 2009-10 ਵਿੱਚ 1 ਹਜ਼ਾਰ 999 ਕਰੋੜ 30 ਲੱਖ ਰੁਪਏ ਸੀ ਸਾਲ 2010-11 ਦੌਰਾਨ ਇਸ ਖੇਤਰ ਵਿੱਚ 5 ਹਜ਼ਾਰ 23 ਕਰੋੜ 34 ਲੱਖ ਰੁਪਏ ਦਾ ਸਿੱਧਾ ਵਿਦੇਸ਼ੀ ਨਿਵੇਸ਼ ਹੋਇਆ ਸੀ।
ਇੱਕ ਹੋਰ ਸਵਾਲ ਦੇ ਜਵਾਬ ਵਿੱਚ ਸ਼੍ਰੀ ਵਰਮਾ ਨੇ ਦੱਸਿਆ ਕਿ ਭਾਰਤੀ ਸਟੀਲ ਅਥਾਰਟੀ ਲਿਮਟਿਡ ਦੇ ਟੈਕਸਾਂ ਦੀ ਅਦਾਇਗੀ ਕਰਨ ਮਗਰੋਂ ਲਾਭ ਵਿੱਚ ਪਿਛਲੇ ਤਿੰਨ ਸਾਲਾਂ ਵਿੱਚ ਕਮੀ ਆਈ ਹੈ। ਉਨਾਂ• ਨੇ ਕਿਹਾ ਕਿ ਸਾਲ 2008-09 ਵਿੱਚ 6ਹਜ਼ਾਰ 170 ਕਰੋੜ ਰੁਪਏ ਦੇ ਮੁਨਾਫ਼ੇ ਦੇ ਮੁਕਾਬਲੇ 2010-11 ਵਿੱਚ ਭਾਰਤੀ ਸਟੀਲ ਅਥਾਰਟੀ ਲਿਮਟਿਡ ਨੂੰ 4 ਹਜ਼ਾਰ 509 ਕਰੋੜ ਰੁਪਏ ਦਾ ਮੁਨਾਫਾ ਹੋਇਆ ਹੈ।