May 14, 2012 admin

ਜ਼ਿਲ•ਾ ਸੰਗਰੂਰ ਕਣਕ ਦੀ ਖਰੀਦ ਵਿੱਚ ਪੰਜਾਬ ਵਿੱਚ ੋਂ ਮੋਹਰੀ ਰਾਜ ਵਿੱਚ 12293532 ਲੱਖ ਟਨ ਕਣਕ ਦੀ ਖਰੀਦ

ਚੰਡੀਗੜ•, 14 ਮਈ:  ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਜ਼ੋਰਾਂ ‘ਤੇ ਚੱਲ ਰਹੀ ਹੈ। Îਇਸ ਤਹਿਤ ਜ਼ਿਲ•ਾ  ਸੰਗਰੂਰ 1198592  ਟਨ ਕਣਕ ਖਰੀਦ ਕੇ ਸਭ ਤੋਂ ਅੱਗੇ ਰਿਹਾ ਹੈ ਜਦਕਿ ਜ਼ਿਲ•ਾ ਲੁਧਿਆਣਾ 1021118 ਟਨ ਕਣਕ ਖਰੀਦ ਕੇ ਦੂਜੇ ਨੰਬਰ ‘ਤੇ ਰਿਹਾ ਅਤੇ ਜ਼ਿਲ•ਾ ਪਟਿਆਲਾ 1016833 ਟਨ ਕਣਕ ਖਰੀਦ ਕੇ ਤੀਜੇ ਨੰਬਰ ‘ਤੇ ਰਿਹਾ।
ਪੰਜਾਬ ਸਰਕਾਰ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਏਜੰਸੀਆਂ ਅਤੇ ਮਿੱਲ ਮਾਲਕਾਂ ਵੱਲਂ  ਰਾਜ ਵਿੱਚ ਪਿਛਲੀ ਸ਼ਾਮ ਤੱਕ 12293532 ਲੱਖ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ।
ਸਰਕਾਰੀ ਬੁਲਾਰੇ ਮੁਤਾਬਿਕ ਹੁਣ ਤੱਕ ਹੋਈ ਕੁੱਲ 12293532 ਟਨ ਕਣਕ ਦੀ ਖਰੀਦ ਵਿਚੋਂ ਸਰਕਾਰੀ ਏਜੰਸੀਆਂ ਨੇ 12210116 ਟਨ ਕਣਕ ਜਦ ਕਿ ਮਿਲ ਮਾਲਕਾਂ ਨੇ 2048 ਟਨ  ਕਣਕ ਦੀ ਖਰੀਦ ਕੀਤੀ। 13 ਮਈ ਤੱਕ ਪਨਸਪ ਨੇ 2777498 (22.59 ਫੀਸਦੀ) ਲੱਖ ਟਨ ਕਣਕ ਜਦ ਕਿ ਮਾਰਕਫੈੱਡ ਨੇ 2709795 ਟਨ (22.04 ਫੀਸਦੀ), ਪਨਗ੍ਰੇਨ 2089581 ਟਨ (17.00 ਫੀਸਦੀ) ਜਦ ਕਿ ਪੰਜਾਬ ਰਾਜ ਗੁਦਾਮ ਨਿਗਮ 1397739 (11.37 ਫੀਸਦੀ), ਪੰਜਾਬ ਐਗਰੋ ਇੰਡਸਟਰੀ ਨਿਗਮ ਨੇ 1387848 ਟਨ (11.29 ਫੀਸਦੀ), ਭਾਰਤੀ ਖੁਰਾਕ ਨਿਗਮ ਨੇ 1847655  (15.03 ਫੀਸਦੀ ) ਕਣਕ ਦੀ ਖਰੀਦ ਕੀਤੀ ਹੈ।
 ਪੰਜਾਬ ਸਰਕਾਰ ਵਲੋ’ ਸਾਰੀਆਂ ਏਜੰਸੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਕਿ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਭੁਗਤਾਨ ਬਿਨਾਂ• ਕਿਸੇ ਦੇਰੀ ਤੋ’ ਕੀਤਾ ਜਾਵੇ।  ਬੁਲਾਰੇ ਨੇ ਦੱਸਿਆ ਕਿ ਰਾਜ ਸਰਕਾਰ ਨੇ 1750 ਤੋ’ ਵੱਧ ਖਰੀਦ ਕੇਂਦਰ ਬਣਾਏ ਹਨ ਅਤੇ ਇਸ ਨਾਲ ਸਬੰਧਤ ਸਾਰੇ ਸਟਾਫ ਨੂੰ ਨਿਰਵਿਘਨ ਖਰੀਦ ਨੂੰ ਯਕੀਨੀ ਬਨਾਉਣ ਲਈ ਕਿਹਾ।

Translate »