May 14, 2012 admin

ਰਾਸ਼ਟਰਪਤੀ ਵੱਲੋਂ ਪਹਿਲੀ ਵਾਰ ਦੋ ਨਰਸਾਂ ਨੂੰ ਮਰਨ ਉਪਰੰਤ ਪੁਰਸਕਾਰ

ਨਵੀਂ ਦਿੱਲੀ, 14 ਮਈ, 2012 : ਰਾਸ਼ਟਰਪਤੀ ਸ਼੍ਰੀਮਤੀ ਪ੍ਰਤਿਭਾਦੇਵੀ ਸਿੰਘ ਪਾਟਿਲ ਨੇ 12 ਮਈ ਨੂੰ ਰਾਸ਼ਟਰਪਤੀ ਭਵਨ ਵਿੱਚ ਹੋਏ ਇੱਕ ਸ਼ਾਨਦਾਰ ਸਮਾਗਮ ਵਿੱਚ ਕੌਮਾਂਤਰੀ ਨਰਸ ਦਿਵਸ ਮੌਕੇ ਦੇਸ ਦੀਆਂ 36 ਉਘੀਆਂ ਨਰਸਾਂ ਨੂੰ ਸਾਲ 2012 ਦੇ ਕੌਮੀ ਫਲੋਰੈਂਸ ਨਾਇਟਿੰਗਗੇਲ ਪੁਰਸਕਾਰ ਪ੍ਰਦਾਨ ਕੀਤੇ। ਇਸ ਸਾਲ ਪਹਿਲੀਵਾਰ ਮਰੀਜ਼ਾਂ ਨੂੰ ਬਚਾਉਂਦਿਆਂ ਜਾਨ ਕੁਰਬਾਨ ਕਰਨ ਵਾਲੀਆਂ ਦੋ ਨਰਸਾਂ ਨੂੰ ਇਹ ਪੁਰਸਕਾਰ ਮਰਨਉਪਰੰਤ ਪ੍ਰਦਾਨ ਕੀਤੇ ਗਏ। ਕੇਰਲਾਂ ਦੀਆਂ ਦੋ ਨਰਸਾਂ ਵਿਨਿਤਾ ਪੀ.ਕੇ. ਤੇ ਰਮੱਈਆ ਰਜਾਪਨ 9 ਦਸੰਬਰ, 2011 ਵਾਲੇ ਦਿਨ ਕੋਲਕਾਤਾ ਦੇ ਅਮਰੀ ਹਸਪਤਾਲ ਵਿੱਚ ਲੱਗੀ ਅੱਗ ਦੌਰਾਨ ਮਰੀਜ਼ਾਂ ਨੂੰ ਬਾਹਰ ਕੱਢਦਿਆਂ ਆਪਣੀਆਂ ਜਾਨਾਂ ਵਾਰ ਗਈਆਂ ਸਨ। ਉਨਾਂ• ਰਾਸ਼ਟਰਪਤੀ ਤੋਂ ਇਹ ਪੁਰਸਕਾਰ ਉਨਾਂ• ਦੇ ਮਾਪਿਆਂ ਵੱਲੋਂ ਕਾਬੂਲ ਕੀਤੇ ਗਏ। ਇਸ ਮੌਕੇ ‘ਤੇ ਬੋਲਦਿਆਂ ਸ਼੍ਰੀਮਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਨੇ ਕਿਹਾ ਕਿ ਮਰੀਜ਼ਾਂ ਨੂੰ ਬਿਮਾਰੀ ਤੋਂ ਤੰਦਰੁਸਤ ਕਰਨ ਅਤੇ ਬਿਮਾਰੀਆਂ ਤੋ ਬੱਚਣ ਲਈ ਮਹੱਤਵਪੂਰਨ ਜਾਣਕਾਰੀ ਦੇਣ ਦਾ ਕੰਮ ਨਰਸਾਂ ਦਾ ਇੱਕ ਪਵਿੱਤਰ ਕਾਰਜ ਹੈ। ਉਨਾਂ• ਕਿਹਾ ਕਿ 120 ਕਰੋੜ ਦੀ ਆਬਾਦੀ ਵਾਲੇ ਭਾਰਤ ਵਰਗੇ ਦੇਸ਼ ਵਿੱਚ ਿਸਹਤ ਸਹੂਲਤਾਂ ਮੁਹੱਈਆ ਕਰਾਉਣ ਲਈ ਨਰਸ਼ਾਂ ਦੀ ਭੂਮਿਕਾ ਮਹੱਤਵਪੂਰਨ ਹੈ। ਇਸ ਪੁਰਸਕਾਰ ਤਹਿਤ ਨਰਸਾਂ ਨੂੰ ਉਨਾਂ• ਦੀ ਲਗਣ ਤੇ ਬਿਹਤਰੀਨ ਕਾਰਗੁਜ਼ਾਰੀ ਬਦਲੇ ਸਰਟੀਫਿਕੇਟ , ਤਮਗਾ ਤੇ  50 ਹਜ਼ਾਰ ਰੁਪਏ ਨਕਦ ਦਿੱਤੇ ਜਾਂਦੇ ਹਨ। ਇਸ ਮੌਕੇ ਬੋਲਦਿਆਂ ਕੇਂਦਰੀ ਸਿਹਤ  ਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਗੁਲਾਮ ਨੱਬੀ ਆਜ਼ਾਦ ਨੇ ਦੱਸਿਆ ਕਿ ਦੇਸ਼ ਵਿੱਚ ਨਰਸਾਂ ਦੀ ਘਾਟ ਪੂਰੀ ਕਰਨ ਲਈ ਉਨਾਂ• ਦੇ ਮੰਤਰਾਲੇ ਵੱਲੋਂ ਦੇਸ਼ ਭਰ ਵਿੱਚ 269 ਸੰਸਥਾਵਾਂ ਖੋਲ•ਣ ਦੀ ਪ੍ਰਵਾਨਗੀ ਦਿੱਤੀ ਗਈ ਹੈ ਜੋ ਹਰ ਕੋਈ 20 ਹਜਾਰ ਨਰਸਾਂ ਨੂੰ ਸਿਖਲਾਈ ਦੇਣਗੀਆਂ।

Translate »