May 14, 2012 admin

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸ਼ਿਵ ਕੁਮਾਰ ਬਟਾਲਵੀ ਅਤੇ ਸਆਦਤ ਹਸਨ ਮੰੰਟੋ ਬਾਰੇ ਸਮਾਗਮ

ਅੰਮ੍ਰਿਤਸਰ, 14 ਮਈ – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਿਚ ‘ਪੰਜਾਬੀ ਖੋਜ ਮੰਚ’ ਵਲੋਂ ਬਿਤੇ ਦਿਨੀ ਸ਼ਿਵ ਕੁਮਾਰ ਬਟਾਲਵੀ ਅਤੇ ਸਆਦਤ ਹਸਨ ਮੰੰਟੋ ਦੀ ਸਿਮਰਤੀ ਵਿਚ ਸ਼ਾਨਦਾਰ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਵਿਭਾਗ ਦੇ ਸਮੂਹ ਖੋਜ ਵਿਦਿਆਰਥੀ ਸ਼ਾਮਿਲ ਹੋਏ।
ਸਮਾਗਮ ਦੀ ਪ੍ਰਧਾਨਗੀ, ਡਾ. ਸੁਖਦੇਵ ਸਿੰਘ ਖਾਹਰਾ, ਪ੍ਰੋਫੈਸਰ ‘ਤੇ ਮੁਖੀ ਨੇ ਕੀਤੀ। ਉਹਨਾਂ ਸ਼ਿÎਵ ਕੁਮਾਰ ਬਟਾਲਵੀ ਅਤੇ ਮੰਟੋ ਦੇ ਜੀਵਨ ਅਤੇ ਕਲਾ ਬਾਰੇ ਮਹੱਤਵਪੂਰਨ ਵੇਰਵਿਆਂ ਨੂੰ ਛੋਹਿਆ ਅਤੇ ਖੋਜ-ਮੰਚ ਦੀਆਂ ਵਿਭਿੰਨ ਗਤੀਵਿਧੀਆਂ ਬਾਰੇ ਰੌਸ਼Îਨੀ ਪਾਉੁਂਦਿਆਂ ਦੱਸਿਆ ਕਿ ਇਹ ਯਤਨ ਖੋਜ ਵਿਦਿਆਰਥੀਆਂ ਦੇ ਸਮੂਹਿਕ ਵਿਕਾਸ ਵਿਚ ਬਹੁਤ ਸਹਾਈ ਹੋਣਗੇ।
ਵਿਭਾਗ ਦੇ ਪ੍ਰੋਫੈਸਰ, ਡਾ. ਹਰਿਭਜਨ ਸਿੰਘ ਭਾਟੀਆ, ਡਾ. ਗੁਰਮੀਤ ਸਿੰਘ, ਡਾ. ਸੁਹਿੰਦਰਬੀਰ ਸਿੰਘ, ਡਾ. ਹਰਚੰਦ ਸਿੰਘ ਬੇਦੀ ਅਤੇ ਡਾ. ਦਰਿਆ ਨੇ ਸ਼ਿਵ ਕੁਮਾਰ ਅਤੇ ਮੰਟੋ ਦੇ ਸਾਹਿਤਕ ਅਤੇ ਵਿਅਕਤੀਤਵ ਦੇ ਵਿਭਿੰਨ ਪਾਸਾਰਾਂ ਤੋਂ ਜਾਣੂ ਕਰਵਾਇਆ। ਖੋਜ ਵਿਦਿਆਰਥੀਆਂ ਅਮਰਜੀਤ ਸਿੰਘ, ਪਵਨ ਕੁਮਾਰ, ਹਰਸਿਮਰਨ ਕੌਰ ਅਤੇ ਪਰਵੀਨ ਕੁਮਾਰ ਨੇ ਬਟਾਲਵੀ ਅਤੇ ਮੰਟੋ ਬਾਰੇ ਖੋਜ-ਪੱਤਰ ਪੇਸ਼ ਕੀਤੇ।
ਡਾ. ਰਮਨਪ੍ਰੀਤ ਕੌਰ ਨੇ  ਮੁਖ ਮਹਿਮਾਨ ਅਤੇ ਹੋਰਨਾਂ ਨੂੰ ਜੀ-ਆਇਆਂ ਕਿਹਾ ਅਤੇ ਡਾ. ਮਲਕੀਤ ਸਿੰਘ ਨੇ ਧੰਨਵਾਦ ਦਾ ਮੱਤਾ ਪੇਸ਼ ਕੀਤਾ।

Translate »