ਨਵੀਂ ਦਿੱਲੀ, 14 ਮਈ, 2012 : ਯੋਜਨਾ ਕਮਿਸ਼ਨ ਵੱਲੋਂ ਸ਼ਿਕਾਗੋ ਯੂਨੀਵਰਸਿਟੀ ਦੇ ਪ੍ਰੋਫੈਸਰ ਸ਼੍ਰੀ ਰਘੂਰਾਮਜੀ ਰਾਜਨ ਦੀ ਪ੍ਰਧਾਨਗੀ ਹੇਠ ਵਿੱਤੀ ਖੇਤਰ ਦੇ ਸੋਧਾਂ ਲਈ ਉਚੱ ਪੱਧਰੀ ਕਮੇਟੀ ਦਾ ਗਠਨ 2007 ਵਿੱਚ ਕੀਤਾ ਗਿਆ ਸੀ, ਜਿਸ ਨੇ ਆਪਣੀ ਰਿਪੋਰਟ ਅਗਸਤ, 2008 ਵਿੱਚ ਪੇਸ਼ ਕੀਤੀ। ਕਮੇਟੀ ਦੀ ਰਿਪੋਰਟ ਅਨੁਸਾਰ, ਸਫਲਤਾ ਦੇ ਬਾਵਜੂਦ ਭਵਿੱਖ ਵਿੱਚ ਸੁਖਮ ਵਿੱਤ ਦੇ ਵਿਕਾਸ ਲਈ ਕਈ ਮੁਸ਼ਕਿਲਾਂਦਾ ਸਾਹਮਣਾ ਕਰਨਾ ਪਵੇਗਾ। ਵਿੱਤ ਵਧਾਉਣ ਦਾ ਮੁੱਖ ਮੁੱਦਾ ਅੈਮ.ਐਫ.ਆਈ.ਦੀ ਯੋਗਤਾ ਹੈ। ਸੁਖਮ ਕਰਜ਼ੇ ਲਈ ਸੰਭਾਵੀਂ ਵੱਡੀ ਮੁੱਖ ਮੰਗ । ਐਮ.ਐਫ.ਆਈ. ਨੂੰ ਵਿੱਤੀ ਸਰੋਤਾਂ ਦੀ ਲੋੜ ਹੈ। ਸੁਖਮ ਵਿੱਤੀ ਖੇਤਰ ਦੇ ਵਿਕਾਸ ਲਈ ਗ਼ੈਰ ਬੈਕਿੰਗ ਜਨਸੰਖਿਆ ਨੂੰ ਸੰਗਠਿਤ ਵਿੱਤੀ ਸੇਵਾਵਾਂ ਦੀ ਯੁਨੀਵਰਸਲ ਪਹੁੰਚ ਦੀ ਸਹੂਲਤ ਦੇਣਾ ਹੈ। ਵਿੱਤੀ ਸੇਵਾਵਾਂ ਵਿਭਾਗ ਵੱਲੋਂ ਸੁਖਮ ਵਿੱਤੀ ਸੰਸਥਾਵਾਂ ਵਿਕਾਸ ਤੇ ਨਿਯਮਿਕ ਬਿੱਲ 2012 ਬਣਾਇਆ ਜਾ ਰਿਹਾ ਹੈ। ਇਹ ਜਾਣਕਾਰੀ ਵਿੱਤ ਰਾਜ ਮੰਤਰੀ ਸ਼੍ਰੀ ਨਮੋ ਨਰਾਇਣ ਮੀਨਾ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਦਿੱਤੀ।