May 15, 2012 admin

ਪੰਜਾਬ ਦਾ ਐਸ.ਸੀ. ਕਮਿਸ਼ਨ ਹਾਲੈਂਡ ‘ਚ ਫਸੇ ਪੰਜਾਬੀਆਂ ਦੀ ਮਦਦ ਲਈ ਅੱਗੇ ਆਇਆ

• ਨੈਸ਼ਨਲ ਐਸ.ਸੀ. ਕਮਿਸ਼ਨ ਨੂੰ ਪੱਤਰ ਲਿਖ ਕੇ ਅਜਿਹੇ ਮਾਮਲਿਆਂ ‘ਚ ਦਖ਼ਲ ਦੇਣ ਦੀ ਕੀਤੀ ਮੰਗ
ਚੰਡੀਗੜ•, 15 ਮਈ: ਪੰਜਾਬ ਰਾਜ ਐਸ.ਸੀ. ਕਮਿਸ਼ਨ ਨੇ ਵਿਦੇਸ਼ਾਂ ‘ਚ ਫਸੇ ਭਾਰਤੀਆਂ, ਖ਼ਾਸਕਰ ਪੰਜਾਬੀਆਂ ਦੀ ਸੁਰੱਖਿਅਤ ਵਾਪਸੀ ਲਈ ਨੈਸ਼ਨਲ ਐਸ.ਸੀ. ਕਮਿਸ਼ਨ ਕੋਲ ਮੁੱਦਾ ਚੁੱਕਿਆ ਹੈ। ਜਲੰਧਰ ਜ਼ਿਲ•ੇ ਦੇ ਹਾਲੈਂਡ ‘ਚ ਫਸੇ ਅਮਰਜੀਤ ਸਿੰਘ ਦੇ ਅਜਿਹੇ ਮਾਮਲੇ ਸਬੰਧੀ ਇੱਕ ਸ਼ਿਕਾਇਤ ਪੱਤਰ ਕੌਮੀ ਕਮਿਸ਼ਨ ਨੂੰ ਭੇਜਦਿਆਂ ਸੂਬਾਈ ਕਮਿਸ਼ਨ ਨੇ ਮੰਗ ਕੀਤੀ ਹੈ ਕਿ ਕੌਮੀ ਕਮਿਸ਼ਨ ਵਿਦੇਸ਼ਾਂ ‘ਚ ਕਿਸੇ ਨਾ ਕਿਸੇ ਕਾਰਨ ਫਸੇ ਅਤੇ ਖੱਜਲ ਹੋ ਰਹੇ ਪੰਜਾਬੀਆਂ ਦੇ ਮੁੱਦੇ ‘ਚ ਦਖ਼ਲ ਦੇਵੇ ਅਤੇ ਉਨ•ਾਂ ਦੀ ਸੁਰੱਖਿਅਤ ਦੇਸ਼ ਵਾਪਸੀ ਲਈ ਹੰਭਲਾ ਮਾਰੇ।
Êਪੰਜਾਬ ਰਾਜ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਸ੍ਰੀ ਰਾਜੇਸ਼ ਬਾਘਾ ਨੇ ਦੱਸਿਆ ਕਿ ਜ਼ਿਲ•ਾ ਜਲੰਧਰ ਦੇ ਪਿੰਡ ਚਾਚੋਵਾਲ ਦੀ ਵਸਨੀਕ ਬੀਬੀ ਇੰਦਰਦੀਪ ਕੌਰ ਨੇ ਕਮਿਸ਼ਨ ਨੂੰ ਪੱਤਰ ਲਿਖ ਕੇ, ਪਾਸਪੋਰਟ ਅਤੇ ਹੋਰ ਜ਼ਰੂਰੀ ਕਾਗ਼ਜ਼ਾਤ ਗੁੰਮ ਹੋਣ ਕਾਰਨ ਹਾਲੈਂਡ ਤੋਂ ਵਾਪਸੀ ਲਈ ਖੱਜਲ ਹੋ ਰਹੇ ਆਪਣੇ ਪਤੀ ਅਮਰਜੀਤ ਸਿੰਘ ਬਾਰੇ ਦੱਸਿਆ। ਇਸ ਪਿੱਛੋਂ ਕਮਿਸ਼ਨ ਨੇ ਇਸ ਸ਼ਿਕਾਇਤ ਨੂੰ ਜ਼ਰੂਰੀ ਕਾਰਵਾਈ ਅਤੇ ਹਾਲੈਂਡ ਸਰਕਾਰ ਨਾਲ ਗੱਲਬਾਤ ਲਈ ਨੈਸ਼ਨਲ ਐਸ.ਸੀ. ਕਮਿਸ਼ਨ ਨੂੰ ਭੇਜ ਦਿੱਤਾ ਹੈ। ਉਨ•ਾਂ ਕਿਹਾ ਕਿ ਸ਼ਿਕਾਇਤ ਮੁਤਾਬਕ ਅਮਰਜੀਤ ਸਿੰਘ 2002 ‘ਚ ਰੋਜ਼ਗਾਰ ਦੀ ਭਾਲ ‘ਚ ਹਾਲੈਂਡ ਗਿਆ ਸੀ ਅਤੇ ਹੁਣ ਪਾਸਪੋਰਟ ਅਤੇ ਹੋਰ ਕਾਗ਼ਜ਼ਾਤ ਗੁੰਮ ਹੋਣ ਕਾਰਨ ਉਸ ਨੂੰ ਵਾਪਸ ਆਉਣ ‘ਚ ਤਕਨੀਕੀ ਅਤੇ ਕਾਨੂੰਨੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ੍ਰੀ ਬਾਘਾ ਨੇ ਕਿਹਾ ਕਿ ਸੂਬਾਈ ਕਮਿਸ਼ਨ ਨੇ ਕੌਮੀ ਕਮਿਸ਼ਨ ਨੂੰ ਪੱਤਰ ਲਿਖ ਕੇ ਭਾਰਤ ਸਰਕਾਰ ‘ਤੇ ਹਾਲੈਂਡ ਸਰਕਾਰ ਨਾਲ ਗੱਲਬਾਤ ਕਰਨ ਅਤੇ ਅਮਰਜੀਤ ਸਿੰਘ ਅਤੇ ਹੋਰਨਾਂ ਦੀ ਸੁਰੱਖਿਅਤ ਦੇਸ਼ ਵਾਪਸੀ ਲਈ ਦਬਾਅ ਬਣਾਉਣ ਦੀ ਮੰਗ ਕੀਤੀ ਹੈ।

Translate »