May 15, 2012 admin

ਵਲਟੋਹਾ ਵਲੋ’ ਸੈਨਿਕ ਭਲਾਈ ਸਕੀਮਾਂ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨ ‘ਤੇ ਜੋਰ

ਚੰਡੀਗੜ•: 15 ਮਈ : ਪੰਜਾਬ ਸਰਕਾਰ ਸਾਬਕਾ ਸੈਨਿਕਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਸਾਬਕਾ ਸੈਨਿਕਾਂ,ਉਹਨਾਂ ਦੀ ਪਰਿਵਾਰਾਂ ਅਤੇ ਆਸ਼ਰਿਤਾ ਨੂੰ ਹਰ ਸੰਭਵ ਸਹੂਲਤ ਮੁਹੱਈਆ ਕਰਵਾਈ ਜਾਵੇਗੀ।
       ਇਹ ਪ੍ਰਗਟਾਵਾ ਅੱਜ ਇਥੇ  ਪੰਜਾਬ  ਦੇ ਮੁੱਖ ਸੰਸਦੀ ਸਕੱਤਰ, ਰੱਖਿਆ ਸੇਵਾਵਾਂ ਭਲਾਈ ਵਿਭਾਗ, ਪੰਜਾਬ ਸ. ਵਿਰਸਾ ਸਿੰਘ ਵਲਟੋਹਾ ਵਲੋ’ ਵਿਭਾਗ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ ਲੈਣ ਲਈ ਡਾਇਰੈਕਟਰ ਸੈਨਿਕ ਭਲਾਈ, ਪੰਜਾਬ ਚੰਡੀਗੜ•  ਵਿਖੇ ਵਿਭਾਗ ਦੇ ਅਧਿਕਾਰੀਆਂ ਅਤੇ ਸਮੂਹ ਜ਼ਿਅਧਿਕਾਰੀਆਂ ਨਾਲ ਆਪਣੀ ਪਲੇਠੀ ਮੀੰਿਟੰਗ ਦੀ ਪ੍ਰਧਾਨਗੀ ਕਰਦੇ ਹੋਏ ਕੀਤਾ।
       ਸ.ਵਲਟੋਹਾ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਆਪਣੀਆਂ ਜਿੰਮੇਵਾਰੀਆਂ ਨਿਭਾਉਣ ਲਈ ਕਿਹਾ। ਉਹਨਾਂ ਇਸ ਗੱਲ ਤੇ ਜੋਰ ਦਿਤਾ ਕਿ ਵਿਭਾਗ ਵਲੋ’ ਸਾਬਕਾ ਫੋਜੀਆਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਯੋਗ ਵਿਅਕਤੀਆਂ ਤੱਕ ਪਹੁੰਚਾਇਆ ਜਾਵੇ ਅਤੇ ਸਬੰਧਤ ਵਿਅਕਤੀਆਂ ਨੂੰ ਕਿਸੇ ਵੀ ਸੂਰਤ ਵਿਚ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ।ਉਹਨਾਂ ਵਿਸ਼ੇਸ਼ ਤੌਰ ਤੇ ਜ਼ਿਲਿਆਂ ਵਿਚ ਸਰਕਟ ਹਾਊਸਾਂ ਦੀ ਸਾਂਭ ਸੰਭਾਲ ਦੀ ਲੋੜ ਤੇ ਜੋਰ ਦਿਤਾ।
       ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਸੀ ਰਾਓਲ ਨੈ ਸ. ਵਲਟੋਹਾ ਨੂੰ ਵਿਭਾਗ ਵਿਚ ਹੋ ਰਹੇ ਕੰਮ-ਕਾਜ, ਪੰਜਾਬ/ਕੇ’ਦਰ ਸਰਕਾਰ ਵਲੋ’ ਸਾਬਕਾ ਸੈਨਿਕਾਂ ਅਤੇ ਉਨ•ਾਂ ਦੇ ਆਸ਼ਰਿਤਾ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਅਤੇ ਵਿਭਾਗ ਦੇ ਹੋਰ ਕੰਮਾਂ ਤੋ’ ਜਾਣੂ ਕਰਵਾਇਆ। ਉਹਨਾਂ ਮੁੱਖ ਦਫਤਰ ਅਤੇ ਜ਼ਿਲਾ ਸੈਨਿਕ ਭਲਾਈ ਦਫਤਰਾਂ ਦੇ ਪੱਧਰ ਤੇ ਚਲਾਏ ਜਾ ਰਹੇ ਸੈਨਿਕ ਵੋਕੇਸ਼ਨਲ ਟਰੇਨਿੰਗ ਸੈ’ਟਰ ਅਤੇ ਪ੍ਰੀਰਿਕਰੂਟਮੈ’ਟ ਟਰੇਨਿੰਗ ਸੈ’ਟਰਾਂ ਦੇ ਕੰਮ ਕਾਜ ਅਤੇ ਪ੍ਰਗਤੀ ਤੋ’ ਵੀ ਜਾਣੂ ਕਰਵਾਇਆ।
       ਮੀਟੰਗ ਤੋ’ ਪਹਿਲਾ ਵਿਭਾਗ ਦੇ ਡਾਇਰੈਕਟਰ ਬ੍ਰਿਗੇ.(ਰਿਟਾ) ਮਨਜੀਤ ਸਿੰਘ ਨੇ  ਸ. ਵਲਟੋਹਾ ਨੂੰ ਜੀ ਆਇਆਂ ਕਹਿੰਦੇ ਹੋਏ ਸਾਰੇ ਜ਼ਿਲ•ਾ ਅਧਿਕਾਰੀਆਂ ਦੀ ਉਹਨਾਂ ਨਾਲ  ਜਾਣ ਪਹਿਚਾਣ ਕਰਵਾਈ।

Translate »