ਪੰਜਾਬ ਨੂੰ ਵਿਸ਼ਵ ਸੈਰ ਸਪਾਟਾ ਨਕਸ਼ੇ ‘ਤੇ ਲਿਆਂਦਾ ਜਾਵੇਗਾ-ਘੁਨਸ
ਚੰਡੀਗੜ•, 15 ਮਈ: ਪੰਜਾਬ ਸਰਕਾਰ ਰਾਜ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਦੇ ਮਕਸਦ ਲਈ ਮਹੱਤਵਪੂਰਨ ਧਾਰਮਿਕ ਸਥਾਨਾਂ ਨਾਲ ਸਬੰਧਿਤ ਪੁਰਾਣੀਆਂ ਸਮਾਰਕਾ ਦਾ ਰੱਖ ਰੱਖਾÀ ਕਰੇਗੀ ਅਤੇ ਪੰਜਾਬ ਨੂੰ ਵਿਸ਼ਵ ਸੈਰ ਸਪਾਟਾ ਨਕਸ਼ੇ ‘ਤੇ ਲਿਆਉਣ ਲਈ ਗੰਭੀਰ ਅਤੇ ਤੇਜ ਕੋਸ਼ਿਸ਼ਾਂ ਕਰੇਗੀ।
ਇਹ ਪ੍ਰਗਟਾਵਾ ਸੰਤ ਬਲਬੀਰ ਸਿੰਘ ਘੁਨਸ ਨੇ ਸੈਰ ਸਪਾਟਾ, ਸਭਿਆਚਾਰ ਮਾਮਲਿਆਂ ਅਤੇ ਜੇਲ•ਾਂ ਦੇ ਮੁੱਖੀ ਸੰਸਦੀ ਸਕੱਤਰ ਦਾ ਆਹੁਦਾ ਸੰਭਾਲਣ ਦੇ ਮੌਕੇ ਕੀਤਾ। ਇਸ ਮੌਕੇ ਸੈਰ ਸਪਾਟਾ, ਸਭਿਆਚਾਰਕ ਮਾਮਲਿਆਂ ਅਤੇ ਜੇਲ• ਮੰਤਰੀ ਸ:ਸਰਵਨ ਸਿੰਘ ਫਿਲੌਰ, ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ, ਵਿੱਤ ਮੰਤਰੀ ਸ:ਪਰਮਿੰਦਰ ਸਿੰਘ ਢੀ’ਡਸਾ ਸਣੇ ਬਹੁਤ ਸਾਰੀਆਂ ਉੱਘੀਆਂ ਸਖਸ਼ੀਅਤਾਂ ਅਤੇ ਉਨ•ਾਂ ਦੇ ਸਮਰਥਕ ਹਾਜ਼ਰ ਸਨ।
ਸ:ਘੁਨਸ ਨੇ ਕਿਹਾ ਕਿ ਈਕੋ-ਸੈਰ-ਸਪਾਟਾ ਅਤੇ ਧਾਰਮਿਕ ਸੈਰ ਸਪਾਟੇ ਨੂੰ ਬੜ•ਾਵਾ ਦੇਣਾ ਉਨ•ਾਂ ਦੀ ਪ੍ਰਥਮਿਕਤਾ ਰਹੇਗੀ। ਉਨ•ਾਂ ਕਿਹਾ ਕਿ ਮੁੱਖ ਮੰਤਰੀ ਸ:ਪਰਕਾਸ਼ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਪੰਜਾਬ ਖਾਸ ਕਰ ਜੇਲ•ਾਂ ਵਿਚ ਨਸ਼ਿਆਂ ਨੂੰ ਰੋਕਣ ਲਈ ਹਰ ਯਤਨ ਕੀਤੇ ਜਾਣਗੇ।