•ਸਮੁੱਚੇ ਰਾਜ ਅੰਦਰ ਇਕਸਾਰ ਇਮਾਰਤੀ ਨਿਯਮ ਬਨਾਉਣ ਲਈ ਆਦੇਸ਼
•ਵਿਭਾਗ ਲਈ 190 ਆਸਾਮੀਆਂ ਦੀ ਮੰਜੂਰੀ
•ਗੈਰ ਕਾਨੂੰਨੀ ਕਾਲੋਨੀਆਂ ਦੇ ਰਾਜ ਵਿਆਪੀ ਸਰਵੇਖਣ ਦੇ ਨਿਰਦੇਸ਼
ਚੰਡੀਗੜ•, 15 ਮਈ: ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਨਗਰ ਯੋਜਨਾਕਾਰ ਵਿਭਾਗ ਨੂੰ ਹੋਰ ਸਮਰੱਥ ਬਨਾਉਣ ਲਈ ਇਸ ਦੇ ਪੁਨਰਗਠਨ ਲਈ ਨਿਰਦੇਸ਼ ਜਾਰੀ ਕੀਤੇ ਹਨ ਤਾਂ ਜੋ ਇਸ ਨੂੰ ਪੰਜਾਬ ਸਰਕਾਰ ਦੀਆਂ ਸ਼ਹਿਰੀ ਵਿਕਾਸ ਨੀਤੀਆਂ ਨੂੰ ਅਸਰਦਾਰ ਢੰਗ ਨਾਲ ਲਾਗੂ ਕੀਤਾ ਜਾ ਸਕੇ।
ਅੱਜ ਇਥੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੀ ਇਕ ਮੀਟਿੰਗ ਜਿਸ ਵਿਚ ਪੰਜਾਬ ਦੇ ਵਿੱਤ ਮੰਤਰੀ ਸ਼੍ਰੀ ਪਰਮਿੰਦਰ ਸਿੰਘ ਢੀਡਸਾ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਮਦਨ ਮੋਹਨ ਮਿੱਤਲ ਵੀ ਸ਼ਾਮਲ ਹੋਏ ਦੀ ਪ੍ਰਧਾਨਗੀ ਕਰਦਿਆਂ ਸ. ਬਾਦਲ ਨੇ ਕਿਹਾ ਕਿ ਯੋਜਨਾਬੰਦੀ ਰਹਿਤ ਕਲੋਨੀਆਂ ਦੀ ਵੱਡੇ ਸਹਿਰਾਂ ਦੀਆਂ ਪੈਰੀਫੈਰੀਆਂ ਨੇੜੇ ਖੁੰਬਾਂ ਵਾਂਗ ਭਰਮਾਰ, ਗੈਰ ਲਾਇਸੰਸ ਕਲੋਨੀਆਂ ਅਤੇ ਵੱਖ ਵੱਖ ਸਹਿਰਾਂ ਲਈ ਵੱਖ ਵੱਖ ਯੋਜਨਾ ਨਿਯਮ ਪੰਜਾਬ ਦੇ ਸਹਿਰੀ ਵਿਕਾਸ ਲਈ ਸ਼ਰਾਪ ਬਣ ਗਏ ਹਨ। ਉਨ•ਾਂ ਕਿਹਾ ਕਿ ਰਾਜ ਅੰਦਰ ਸਹਿਰੀ ਵਿਕਾਸ ਨੂੰ ਸੁਚਾਰੂ ਬਨਾਉਣ ਲਈ ਸਾਡੇ ਲਈ ਨਗਰ ਯੋਜਨਾਕਾਰ ਵਿਭਾਗ ਦਾ ਪੁਨਰਗਠਨ ਕਰਦਿਆਂ ਇਸ ਨੂੰ ਹੋਰ ਸਮਰੱਥ ਬਨਾਉਣਾ ਅਤੇ ਕਿਸੇ ਉਲੰਘਣਾ ਲਈ ਸਜ਼ਾ ਦਾ ਅਧਿਕਾਰ ਦੇਣਾ ਲਾਜ਼ਮੀ ਬਣ ਗਿਆ ਹੈ।
ਸਮੁੱਚੇ ਰਾਜ ਲਈ ਇਕਸਾਰ ਯੋਜਨਾਬੰਦੀ ਨਿਯਮਾਂ ਨੂੰ ਲਾਗੂ ਕੀਤੇ ਜਾਣ ਦੀ ਗੱਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਵਿਕਾਸ ਨੂੰ ਨੇਮਬੰਦ ਕਰਕੇ ਹੀ ਰਾਜ ਦਾ ਸੁਚੱਜਾ ਸਹਿਰੀ ਵਿਕਾਸ ਕੀਤਾ ਜਾ ਸਕਦਾ ਹੈ। ਉਨ•ਾਂ ਕਿਹਾ ਕਿ ਉਨ•ਾਂ ਪਹਿਲਾਂ ਹੀ ਇਹ ਆਦੇਸ਼ ਜਾਰੀ ਕਰ ਦਿੱਤੇ ਹਨ ਕਿ ਰਿਹਾਇਸੀ ਅਤੇ ਵਪਾਰਕ ਖੇਤਰਾਂ ਨੂੰ ਅਲੱਗ ਕੀਤਾ ਜਾਵੇ, ਜਮੀਨ ਦੀ ਵਰਤੋ ਲਈ ਮੰਤਵ ਨੂੰ ਤਬਦੀਲ ਕਰਨ ਸਬੰਧੀ ਨਿਯਮਾਂ ਦੀ ਪਾਲਣਾ ਤੋ ਇਲਾਵਾ ਇਮਾਰਤਾਂ ਦੀ ਨਿਯਮਾਂ ਅਨੁਸਾਰ ਯੋਜਨਾਬੰਦੀ ਨੂੰ ਉਤਸ਼ਾਹਤ ਕੀਤਾ ਜਾਵੇ।
ਵਿਭਾਗ ਲਈ ਨਗਰ ਯੋਜਨਾਕਾਰ ਅਧਿਕਾਰੀਆਂ ਦੀਆਂ 190 ਆਸਾਮੀਆਂ ਨੂੰ ਵੀ ਪ੍ਰਵਾਨਗੀ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਇਹ ਨਿਯੁਕਤੀਆਂ ਨਿਰੋਲ ਮੈਰਿਟ ਦੇ ਆਧਾਰ ਤੇ ਹੋਣ ਅਤੇ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਸਮੁੱਚੀ ਭਰਤੀ ਪ੍ਰਕ੍ਰਿਆ ਨੂੰ ਤਿੰਨ ਮਹੀਨਿਆਂ ਵਿਚ ਨੇਪਰੇ ਚਾੜਨ ਦੇ ਆਦੇਸ਼ ਦਿੱਤੇ।
ਗੈਰ ਕਾਨੂੰਨੀ ਕਲੋਨੀਆਂ ਦੇ ਰਾਜ ਵਿਆਪੀ ਸਰਵੇਖਣ ਦੇ ਆਦੇਸ਼ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਸਾਨੂੰ ਸਖਤੀ ਨਾਲ ਅਜਿਹੀਆਂ ਕਲੋਨੀਆਂ ਦੇ ਰੁਝਾਨ ਨੂੰ ਰੋਕਣਾ ਚਾਹੀਦਾ ਹੈ ਅਤੇ ਨਿਰਦੋਸ਼ ਲੋਕਾਂ ਨੂੰ ਧੋਖਾ ਦੇਣ ਵਾਲੇ ਕਾਲੋਨਾਈਜਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ।
ਮੀਟਿੰਗ ਵਿਚ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਰਾਕੇਸ਼ ਸਿੰਘ, ਵਿੱਤ ਕਮਿਸ਼ਨਰ ਮਾਲ ਸ਼੍ਰੀ ਐਨ.ਐਸ. ਕੰਗ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਅਤੇ ਸਕੱਤਰ ਮਕਾਨ ਉਸਾਰੀ ਸ਼੍ਰੀ ਐਸ.ਕੇ.ਸੰਧੂ, ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ਼੍ਰੀ ਪੀ.ਐਸ. ਔਜਲਾ, ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਸ਼੍ਰੀ ਸਰਵਜੀਤ ਸਿੰਘ ਅਤੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ਼੍ਰੀ ਗਗਨਦੀਪ ਸਿੰਘ ਬਰਾੜ ਪ੍ਰਮੁੱਖ ਤੌਰ ਤੇ ਸ਼ਾਮਲ ਸਨ।