May 15, 2012 admin

ਜੇ ਕੇਂਦਰ ਸੁਹਿਰਦ ਹੈ ਤਾਂ ਅੱਤਵਾਦ ਦੌਰਾਨ ਚੜਿ•ਆ ਕਰਜ਼ਾ ਮੁਆਫ਼ ਕਰੇ- ਮਜੀਠੀਆ

ਯੋਜਨਾ ਕਮਿਸ਼ਨ ਵੱਲੋਂ ਪੰਜਾਬ ਦੀ 14,000 ਕਰੋੜ ਦੀ ਸਾਲਾਨਾ ਯੋਜਨਾ ਪ੍ਰਵਾਨ ਕਰਨ ‘ਤੇ ਤਸੱਲੀ ਪ੍ਰਗਟ
ਕੱਥੂਨੰਗਲ/ਚਵਿੰਡਾ ਦੇਵੀ, 15 ਮਈ – ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕੇਂਦਰੀ ਯੋਜਨਾ ਕਮਿਸ਼ਨ ਵਲੋਂ ਪੰਜਾਬ ਦੀ ਚਾਲੂ ਵਿੱਤੀ ਸਾਲ ਲਈ 14,000 ਕਰੋੜ ਰੁਪਏ ਦੀ ਸਾਲਾਨਾ ਯੋਜਨਾ ਪ੍ਰਵਾਨ ਕੀਤੇ ਜਾਣ ‘ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਜੇਕਰ ਕੇਂਦਰ ਸਰਕਾਰ ਪੰਜਾਬ ਪ੍ਰਤੀ ਸੱਚਮੁੱਚ ਹੀ ਸੁਹਿਰਦ ਹੈ ਤਾਂ ਉਹ ਪੰਜਾਬ ਸਿਰ ਅੱਤਵਾਦ ਖ਼ਿਲਾਫ਼ ਲੜਦਿਆਂ ਚੜ•ੇ 77,585 ਕਰੋੜ ਦਾ ਭਾਰੀ ਕਰਜ਼ਾ ਮੁਆਫ਼ ਕਰਨ ਦੀ ਫ਼ਰਾਖ਼ਦਿਲੀ ਵਿਖਾਵੇ।
          ਅੱਜ ਹਲਕੇ ਦੇ ਰੂਪੋਵਾਲੀ ਖੁਰਦ, ਰੂਪੋਵਾਲੀ ਕਲਾਂ, ਤਲਵੰਡੀ ਦਸੌਂਧਾ ਸਿੰਘ, ਦੁਧਾਲਾ, ਹਾਂਸ ਅਤੇ ਭੁੱਲਰ ਆਦਿ ਪਿੰਡਾਂ ਦੇ ਧੰਨਵਾਦੀ ਦੌਰਿਆਂ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੇ ਸਿਰਤੋੜ ਯਤਨਾਂ ਅਤੇ ਸਿਆਸੀ ਰਸੂਖ਼ ਕਾਰਨ ਕੇਂਦਰੀ ਯੋਜਨਾ ਕਮਿਸ਼ਨ ਨੇ ਸੂਬੇ ਦੀ ਸਾਲਾਨਾ ਯੋਜਨਾ ਪ੍ਰਵਾਨ ਕਰਕੇ ਨਿਰਸੰਦੇਹ ਪੰਜਾਬ ਵੱਲ ਭਰੋਸੇ ਦਾ ਹੱਥ ਵਧਾਇਆ ਹੈ। ਉਨ•ਾਂ ਕਿਹਾ ਕਿ ਪੰਜਾਬ ਦੀ ਤਰਾਸਦੀ ਇਹ ਰਹੀ ਹੈ ਕਿ ਅਤੀਤ ਵਿੱਚ ਕੇਂਦਰ ਦੀਆਂ ਕਾਂਗਰਸੀ ਸਰਕਾਰਾਂ ਨੇ ਤਰੱਕੀ ਵੱਲ ਤੇਜ਼ੀ ਨਾਲ ਪੁਲਾਂਘਾਂ ਪੁੱਟਦੇ ਇਸ ਸੂਬੇ ਨੂੰ ਇਕਸਾਰ ਵਿਕਾਸ ਦੇ ਨਾਂਅ ‘ਤੇ ਦੂਸਰੇ ਸੂਬਿਆਂ ਨਾਲ ਨੂੜ ਕੇ ਰੱਖਣ ਦੇ ਯਤਨ ਕੀਤੇ ਹਨ। ਸਿੱਟੇ ਵਜੋਂ ਇਹ ਸੂਬਾ ਅੱਤਵਾਦ ਦੌਰਾਨ ਸਿਰ ਚੜ•ੇ ਭਾਰੀ ਕਰਜ਼ੇ ਕਾਰਨ ਪੱਛੜ ਗਿਆ। ਉਨ•ਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਅੱਤਵਾਦ ਖ਼ਿਲਾਫ਼ ਕੌਮੀ ਏਕਤਾ, ਅਖੰਡਤਾ ਅਤੇ ਸੁਰੱਖਿਆ ਦੀ ਲੜਾਈ ਲੜ ਕੇ ਹੰਭੇ ਹੋਏ ਪੰਜਾਬ ਨੂੰ ਮੁੜ ਪੈਰਾਂ ‘ਤੇ ਖੜ•ਾ ਕਰਨ ਲਈ ਵਿਸ਼ੇਸ਼ ਆਰਥਿਕ ਪੈਕੇਜ ਦਿੱਤੇ ਜਾਂਦੇ ਪਰ ਅਫ਼ਸੋਸ ਕਿ ਸਮੇਂ ਦੀਆਂ ਕਾਂਗਰਸੀ ਸਰਕਾਰਾਂ ਨੇ ਪੰਜਾਬ ਸਿਰ ਚੜ•ੇ ਕਰਜ਼ੇ ਨੂੰ ਮੁਆਫ਼ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ।
        ਮਜੀਠੀਆ ਨੇ ਕਿਹਾ ਕਿ ਬੇਸ਼ੱਕ ਕੇਂਦਰੀ ਯੋਜਨਾ ਕਮਿਸ਼ਨ ਨੇ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਪੰਜਾਬ ਦੀ ਸਾਲ 2012-13 ਦੀ ਸਾਲਾਨਾ ਯੋਜਨਾ ਨੂੰ ਪਿੱਛਲੇ ਸਾਲ ਨਾਲੋਂ 22 ਫੀਸਦ ਵਾਧੇ ਸਮੇਤ ਪ੍ਰਵਾਨ ਕਰਕੇ ਚੰਗਾ ਸੰਕੇਤ ਦਿੱਤਾ ਹੈ ਪਰ ਭਾਰੀ ਕਰਜ਼ੇ ਦੇ ਰੂਪ ਵਿੱਚ ਪੰਜਾਬ ਦੀ ਤਰੱਕੀ ਦੇ ਰਾਹ ਵਿੱਚ ਰੋੜਾ ਬਣੀ ਅਸਲ ਸਮੱਸਿਆ ਉੱਥੇ ਦੀ ਉੱਥੇ ਹੀ ਖੜੀ ਹੈ। ਉਨ•ਾਂ ਕਿਹਾ ਕਿ ਬਹਾਦਰ ਪੰਜਾਬੀਆਂ ਅਤੇ ਸਿਰੜੀ ਅੰਨਦਾਤਿਆਂ ਨੂੰ ਕੇਂਦਰ ਸਰਕਾਰਾਂ ਵੱਲੋਂ ਅਜੇ ਤੱਕ ਚੰਗੇ ਵਿਸ਼ੇਸ਼ਣਾ ਭਰਪੂਰ ਸਿਫ਼ਤ- ਸਲਾਹਾਂ ਨਾਲ ਹੀ ਖੁਸ਼ ਕੀਤਾ ਜਾਂਦਾ ਰਿਹਾ ਹੈ, ਜਦ ਕਿ ਪੰਜਾਬੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੇਂਦਰ ਸਰਕਾਰ ਨੂੰ ਪੰਜਾਬ ਦੀ ਚੁਣੀ ਹੋਈ ਸਰਕਾਰ ਮੁਤਾਬਿਕ ਫ਼ਰਾਖ਼ਦਿਲੀ ਨਾਲ ਠੋਸ ਕਦਮ ਚੁੱਕੇ ਜਾਣ ਦੀ ਲੋੜ ਹੈ। ਇਸ ਮੌਕੇ ‘ਤੇ ਸ: ਮਜੀਠੀਆ ਦੇ ਨਾਲ ਸਾਬਕਾ ਵਿਧਾਇਕ ਰਣਜੀਤ ਸਿੰਘ ਵਰਿਆਮਨੰਗਲ, ਸ: ਤਲਬੀਰ ਸਿੰਘ ਗਿੱਲ, ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਬੰਡਾਲਾ, ਚੇਅਰਮੈਨ ਪ੍ਰਗਟ ਸਿੰਘ ਚੋਗਾਵਾਂ, ਚੇਅਰਮੈਨ ਤਰਸੇਮ ਸਿੰਘ ਸਿਆਲਕਾ, ਕੁਲਵਿੰਦਰ ਸਿੰਘ ਧਾਰੀਵਾਲ, ਸੁਖਦੀਪ ਸਿੰਘ ਸਿੱਧੂ, ਸ਼ਰਨਬੀਰ ਸਿੰਘ ਰੂਪੋਵਾਲੀ, ਰੇਸ਼ਮ ਸਿੰਘ ਭੁੱਲਰ, ਹਰਪ੍ਰਤਾਪ ਸਿੰਘ, ਓਂਕਾਰ ਸਿੰਘ ਤਲਵੰਡੀ, ਜਗਵੰਤ ਸਿੰਘ ਦੁਧਾਲਾ, ਜ: ਸਤਨਾਮ ਸਿੰਘ ਹਾਂਸ, ਹਰਪਾਲ ਸਿੰਘ ਸਿੱਧੂ ਅਤੇ ਬਲਦੇਵ ਸਿੰਘ ਡੱਡੀਆਂ ਆਦਿ ਵੀ ਮੌਜੂਦ ਸਨ।

Translate »