May 15, 2012 admin

ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ‘ਚ ਕੰਮ ਨੂੰ ਹੋਰ ਸੁਚਾਰੂ ਰੂਪ ਵਿਚ ਚਲਾਉਣ ਲਈ ਚਾਰ ਕਮੇਟੀਆਂ ਦਾ ਗਠਨ

ਬਠਿੰਡਾ, 15 ਮਈ : ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ  ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਤੇ ਇਥੇ ਦਫਤਰੀ ਕੰਮਾਂ ਲਈ ਆਉਣ ਵਾਲੇ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਹਿੱਤ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਅਪਰੇਸ਼ਨ ਐੰਡ ਮੇਨਟੀਨੈਂਸ ਸੁਸਾਇਟੀ ਬਠਿੰਡਾ ਸ੍ਰੀ ਕਮਲ ਕਿਸ਼ੋਰ ਯਾਦਵ ਵੱਲੋਂ ਅੱਜ ਚਾਰ ਵੱਖੋ-ਵੱਖਰੀਆਂ ਕਮੇਟੀਆਂ ਦਾ ਗਠਨ ਕੀਤਾ ਗਿਆ। ਇਹ ਕਮੇਟੀਆਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਕੰਮ ਨੂੰ ਹੋਰ ਸੁਚਾਰੂ ਬਣਾਉਣ ਲਈ ਦਿੱਤੇ ਸੁਝਾਵਾਂ ਤੋਂ ਬਾਅਦ ਬਣਾਈਆਂ ਗਈਆਂ। ਇਹ ਕਮੇਟੀਆਂ ਸੈਨੀਟੇਸ਼ਨ, ਪੀਣ ਵਾਲੇ ਪਾਣੀ ਦੇ ਪ੍ਰਬੰਧਾਂ, ਬਿਜਲੀ ਤੇ ਰੌਸ਼ਨੀ, ਆਮ ਲੋਕਾਂ ਦੇ ਬੈਠਣ ਤੇ ਪ੍ਰਬੰਧਾਂ, ਪਲਾਨਟੇਸ਼ਨ ਤੇ ਹੋਰ  ਪਹਿਲੂਆਂ ਨੂੰ ਵੇਖਣਗੀਆਂ। ਅਪਰੇਸ਼ਨ ਐੰਡ ਮੇਨਟੀਨੈਂਸ ਸੁਸਾਇਟੀ ਬਠਿੰਡਾ ਦੀ ਅੱਜ ਹੋਈ ਇਸ ਮੀਟਿੰਗ ਵਿੱਚ ਐਸ. ਡੀ .ਐਮ ਬਠਿੰਡਾ ਸ੍ਰੀ ਰਾਮਬੀਰ, ਜ਼ਿਲ੍ਹਾ ਟ੍ਰਾਂਸਪੋਰਟ ਅਫਸਰ ਸ੍ਰੀ ਬੀ. ਐਮ. ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।
ਅਪਰੇਸ਼ਨ ਅਤੇ ਮੇਨਟੀਨੈਂਸ ਸੁਸਾਇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਯਾਦਵ ਨੇ ਦੱਸਿਆ ਕਿ ਜ਼ਿਲ੍ਹਾ ਟਾਊ੍ਵਨ ਪਲਾਨਰ ਵੱਲੋਂ ਪ੍ਰਸ਼ਾਸਕੀ ਕੰਪਲੈਕਸ ਦੇ ਕੰਮ ਨੂੰ ਹੋਰ ਸੁਚਾਰੂ ਬਣਾਉਣ ਤੇ ਇਸ ਦੀ ਦਿੱਖ ਹੋਰ ਸੁੰਦਰ ਬਣਾਉਣ ਲਈ ਪਲਾਨ ਤਿਆਰ ਕਰਨਗੇ ਤੇ ਕਮੇਟੀਆਂ ਹਰ ਪ੍ਰਬੰਧ ਨੂੰ ਪੁਖਤਾ ਬਣਾਈ ਰੱਖਣ ਲਈ ਕੰਮ ਕਰਨਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਕਮੇਟੀਆਂ ਵੱਲੋਂ ਸਬੰਧਤ ਕੰਮਾਂ ਬਾਰੇ ਸਰਟੀਫਿਕੇਟ ਜਾਰੀ ਹੋਣ ਤੋਂ ਬਾਅਦ ਹੀ ਠੇਕੇਦਾਰ ਨੂੰ ਉਸ ਦੀ ਅਦਾਇਗੀ ਕੀਤੀ ਜਾਵੇਗੀ। ਸ੍ਰੀ ਯਾਦਵ ਨੇ ਦੱਸਿਆ ਕਿ ਸੇਨੀਟੇਸ਼ਨ ਕਮੇਟੀ ਵਿੱਚ ਜ਼ਿਲ੍ਹਾ ਮਾਲ ਅਫਸਰ, ਐਕਸੀਅਨ ਜਨ ਸਿਹਤ ਅਤੇ ਸਹਾਇਕ ਕਮਿਸ਼ਨਰ ਨਗਰ ਨਿਗਮ ਹੋਣਗੇ। ਇਹ ਕਮੇਟੀ ਪੀਣ ਵਾਲੇ ਪਾਣੀ ਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੰਮ ਕਰੇਗੀ।
ਉਨ੍ਹਾਂ ਦੱਸਿਆ ਕਿ ਲਾਈਟਿੰਗ ਦੇ ਕੰਮ ਲਈ ਬਣਾਈ ਕਮੇਟੀ ਵਿੱਚ ਐਕਸੀਅਨ ਲੋਕ ਨਿਰਮਾਣ ਵਿਭਾਗ (ਇਲੈਕਟਰੀਸਿਟੀ ਵਿੰਗ) ਐਕਸੀਅਨ ਪਾਵਰਕਾਮ ਤੇ ਹੋਰ ਅਧਿਕਾਰੀ ਹੋਣਗੇ। ਇਹ ਕਮੇਟੀ ਬਿਜਲੀ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਇੰਤਜ਼ਾਮ ਕਰੇਗੀ। ਇਸੇ ਤਰ੍ਹਾਂ ਬਾਗਵਾਨੀ ਕਮੇਟੀ ਵਿੱਚ ਡਿਪਟੀ ਡਾਇਰੈਕਟਰ ਹਾਰਟੀਕਲਚਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਬਠਿੰਡਾ ਤੇ ਜ਼ਿਲ੍ਹਾ ਜੰਗਲਾਤ ਅਫਸਰ ਸ਼ਾਮਲ ਹੋਣਗੇ। ਇਹ ਕਮੇਟੀ ਪਲਾਂਟੇਸ਼ਨ ਤੇ ਹਰਿਆਵਲ ਨਾਲ ਕੰਪਲੈਕਸ ਨੂੰ ਸੁੰਦਰ ਬਣਾਉਣ ਲਈ ਪਲਾਨਿੰਗ ਨਾਲ ਤੇ ਨਿਗਰਾਨੀ ਹੇਠ ਕੰਮ ਕਰਵਾਏਗੀ। ਇਸੇ ਤਰ੍ਹਾਂ ਸਰਕਾਰੀ ਕੰਮਾਂ ਲਈ ਆਉਣ ਵਾਲੇ ਲੋਕਾਂ ਲਈ ਸਹੂਲਤਾਂ ਸਿਰਜਣ ਲਈ ਬਣੀ ਕਮੇਟੀ ਐਸ.ਡੀ.ਐਮ ਬਠਿੰਡਾ ਸ੍ਰੀ ਰਾਮਬੀਰ ਦੀ ਅਗਵਾਈ ਹੇਠ ਕੰਮ ਕਰੇਗੀ। ਇਹ ਕਮੇਟੀ ਆਮ ਲੋਕਾਂ ਦੇ ਬੈਠਣ, ਕੰਪਲੈਕਸ ਅੰਦਰਲੇ ਦਫਤਰਾਂ ਦੇ ਕਮਰੇ ਦਰਸਾਉਣ ਲਈ ਬੋਰਡ ਤੇ ਹੋਰ ਸਹੂਲਤਾਂ ਸਬੰਧੀ ਇੰਤਜ਼ਾਮ ਕਰੇਗੀ।

Translate »