ਚੰਡੀਗੜ• 15 ਮਈ:- ਨੈਸ਼ਨਲ ਪਸਮਾਂਦਾ ਸਿੱਖ ਫਾਊਡੇਸ਼ਨ ਅਤੇ ਬੁੱਧੀ ਜੀਵੀਆਂ ਦੇ ਦਲਿਤ ਹਿਤੈਸ਼ੀ ਗੁਰੱਪ ਦਾ 15 ਮੈ—ਬਰੀ ਵਫਦ ਫਾÀ—ੂਡੇਸ਼ਨ ਦੇ ਪ੍ਰਧਾਨ ਸ ਅਵਤਾਰ ਸਿੰਘ ਧੂੱੜ ਦੀ ਅਗਵਾਈ ਵਿਚ ਪੰਜਾਬ ਦੇ ਸੈਰ ਸਪਾਟਾ, ਸਭਿਆਚਾਰ ਅਤੇ ਜੇਲ ਮੰਤਰੀ ਸ ਸਰਵਨ ਸਿੰਘ ਫਿਲੌਰ ਨੂੰ ਮਿਲਿਆ ਅਤੇ ਸਮਾਜ ਦੇ ਦੱਬੇ ਕੁਚਲੇ, ਥੁੜਾਂ ਮਾਰੇ ਅਤੇ ਦਲਿਤ ਵਰਗਾਂ ਦੇ ਸਮਾਜਿਕ, ਸਿੱਖਿਆ ਅਤੇ ਆਰਥਿਕ ਰੁਤਬੇ ਨੂੰ ਉਚਾ ਚੁਕੱਣ ਸਬੰਧੀ ਮੰਗਾਂ ਬਾਰੇ ਉਨ•ਾਂ ਨੂੰ ਜਾਣੂੰ ਕਰਵਾਇਆ। ਇਸ ਦੇ ਨਾਲ ਹੀ ਉਨ•ਾਂ ਨੇ ਸਰਕਾਰੀ ਅਤੇ ਹੋਰ ਸੈਕਟਰਾਂ ਵਿਚ ਇਨ•ਾਂ ਵਰਗਾਂ ਨੂੰ ਪੇਸ਼ ਆਊਦਿਆਂ ਸਮੱਸਿਆਵਾਂ ਬਾਰੇ ਵੀ ਮੰਤਰੀ ਨੂੰ ਜਾਣਕਾਰੀ ਦਿੱਤੀ।
ਨੈਸ਼ਨਲ ਪਸਮਾਂਦਾ ਸਿੱਖ ਫਾਊਡੇਸ਼ਨ ਬੁੱਧੀਜੀਵੀਆਂ ਅਤੇ ਸੀਨੀਅਰ ਸੇਵਾਮੁਕਤ ਸਰਕਾਰੀ ਅਧਿਕਾਰੀਆਂ ਦੀ ਇਕ ਜੱਥੇਬੰਦੀ ਹੈ ਜਿਸ ਨੇ ਮੰਤਰੀ ਨੂੰ ਇਕ ਯਾਦਪੱੱਤਰ ਪੇਸ਼ ਕਰਕੇ ਸਮਾਜ ਦੇ ਦੱਬੇ ਕੁਚਲੇ ਅਤੇ ਅਣਗੌਲੇ ਵਰਗਾਂ ਦੀਆਂ ਸਮੱਸਿਆ ਬਾਰੇ ਜਾਣੂੰ ਕਰਵਾਇਆ ਅਤੇ ਦਲਿਤਾਂ/ਪਛੜੀਆਂ ਸ਼ੇਣੀਆਂ ਲਈ ਤਿਆਰ ਰਾਖਵੇ—ਕਰਨ ਦੀ ਨੀਤੀ ਨੂੰ ਸਰਕਾਰੀ ਨੌਕਰੀਆਂ ਵਿਚ ਇਸ ਦੀ ਅਸਲ ਭਾਵਨਾ ਅਨੁਸਾਰ ਲਾਗੂ ਕਰਨ ਦੀ ਮੰਗ ਕੀਤੀ।
ਵਫਦ ਨੂੰ ਹਰ ਸੰਭਵੀ ਮਦਦ ਦਾ ਭਰੋਸਾ ਦਿੰਦੇ ਹੋਏ ਸ ਫਿਲੌਰ ਨੇ ਕਿਹਾ ਕਿ ਪੰਜਾਬ ਸਰਕਾਰ ਸਮਾਜ ਦੇ ਦੱਬੇ ਕੁਚਲੇ ਅਤੇ ਧੁੜਾਂ ਮਾਰੇ ਵਰਗਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਬਚਨਵੱਧ ਹੈ ਅਤੇ ਇਸ ਨੇ ਸਮਾਜਿਕ ਆਰਥਿਕ ਅਤੇ ਸਿੱਖਿਆ ਦੇ ਰੁਤਬੇ ਨੂੰ ਉਚਾ ਚੁੱਕਣ ਲਈ ਨੀਤੀਆਂ ਬਣਾਈਆਂ ਹਨ। ਉਨ•ਾਂ ਅੱਗੇ ਕਿਹਾ ਕਿ ਵਫ਼ਦ ਵਲੋ ਉਠਾਏ ਗਏ ਅਹਿਮ ਮੁੱਦਿਆਂ ਨੂੰ ਉਨ•ਾਂ ਦੇ ਹੱਲ ਲਈ ਮੁੱਖ ਮੰਤਰੀ ਦੇ ਅੱਗੇ ਰੱਖਿਆ ਜਾਵੇਗਾ।