ਚੰਡੀਗੜ•, 15 ਮਈ: ਪੰਜਾਬ ਸਰਕਾਰ ਨੇ ਅੱਜ ਸਾਰੇ ਸਰਕਾਰੀ ਵਿÎਭਾਗਾਂ, ਬੋਰਡਾਂ ਅਤੇ ਕਾਰਪੋਰਸ਼ਨਾਂ ਨੂੰ ਆਪਣੀਆਂ ਜ਼ਰੂਰਤਾਂ ਅਨੁਸਾਰ ਖਾਦੀ ਬੋਰਡ ਯੂਨਿਟਾਂ ਤੋਂ ਵਸਤਾਂ ਖਰੀਦਣ ਦੇ ਆਦੇਸ਼ ਦਿੱਤੇ ਹਨ।
ਉਦਯੋਗ ਅਤੇ ਵਣਜ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਇਹ ਆਦੇਸ਼ ਦਿੰਦਿਆਂ ਕਿਹਾ ਕਿ ਖਾਦੀ ਬੋਰਡ ਵੱਲੋਂ ਬਣਾਈਆਂ ਗਈਆਂ ਵਸਤਾਂ ਜਿਹੜੀਆਂ ਕਿ ਸਰਕਾਰੀ ਵਿਭਾਗਾਂ, ਬੋਰਡਾਂ ਅਤੇ ਕਾਰਪੋਰੇਸ਼ਨਾਂ ਵਿੱਚ ਇਸਤੇਮਾਲ ਹੁੰਦੀਆਂ ਹਨ, ਨੂੰ ਸਿੱਧੇ ਤੌਰ ‘ਤੇ ਖਾਦੀ ਬੋਰਡ ਵੱਲੋਂ ਕੇਂਦਰੀ ਭੰਡਾਰ ਡੀ.ਜੀ.ਐਸ.ਡੀ. ਅਤੇ ਸੁਪਰ ਬਾਜ਼ਾਰ ਦੀ ਤਰਜੀਹ ‘ਤੇ ਖਾਦੀ ਬੋਰਡ ਤੋਂ ਹੀ ਖਰੀਦੀਆਂ ਜਾਣ ਤਾਂ ਜੋ ਇਨ•ਾਂ ਅਦਾਰਿਆਂ ਵਿੱਚ ਕੰਮ ਕਰਦੇ ਕਾਮਿਆਂ ਨੂੰ ਹੋਰ ਵਪਾਰ ਪ੍ਰਾਪਤ ਹੋਵੇ।
ਸ੍ਰੀ ਜੋਸ਼ੀ ਨੇ ਅੱਗੇ ਕਿਹਾ ਕਿ ਸਰਕਾਰ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਖਾਦੀ ਉਦਯੋਗ ਨੂੰ ਹੁਲਾਰਾ ਦੇਵੇ। ਉਨ•ਾਂ ਕਿਹਾ ਕਿ ਸਾਰੇ ਸਰਕਾਰੀ ਵਿਭਾਗ, ਬੋਰਡ ਅਤੇ ਕਾਰਪੋਰਸ਼ਨਾਂ ਇਹ ਯਕੀਨੀ ਬਣਾਉਣਗੀਆਂ ਕਿ ਉਹ ਆਪਣੀ ਵਰਤਂੋ ਦੀਆਂ ਸਾਰੀਆਂ ਵਸਤਾਂ ਖਾਦੀ ਯੂਨਿਟਾਂ ਤੋਂ ਹੀ ਖਰੀਦਣ। ਉਨ•ਾਂ ਕਿਹਾ ਕਿ ਖਾਦੀ ਉਦਯੋਗ ਪੰਜਾਬ ਦੀ ਪੇਂਡੂ ਆਰਥਿਕਤਾ ਦੀ ਰੀੜ• ਦੀ ਹੱਡੀ ਹੈ ਜਿਸ ਨਾਲ ਇਹ ਸਿੱਧੇ ਅਤੇ ਅਸਿੱਧੇ ਢੰਗ ਨਾਲ ਲੱਖਾਂ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾਂਦਾ ਹੈ। ਉਨ•ਾਂ ਕਿਹਾ ਕਿ ਮੁਕਾਬਲੇਬਾਜ਼ੀ ਦੇ ਇਸ ਯੁੱਗ ਵਿੱਚ ਖਾਦੀ ਬੋਰਡ ਕਵਾਲਿਟੀ ‘ਤੇ ਧਿਆਨ ਦਿੰਦੀ ਹੈ। ਸ੍ਰੀ ਜੋਸ਼ੀ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਖਾਦੀ ਯੂਨਿਟਾਂ ਨੂੰ ਹੁਲਾਰਾ ਦੇਣ ਲÂਂੀ ਵਚਨਬੱਧ ਹੈ।