May 16, 2012 admin

11 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀਆਂ

ਚੰਡੀਗੜ੍ਹ 16 ਮਈ : ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਕੇ Ðਰਾਜ  ਅੰਦਰ  11 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ।
ਰਾਜ ਸਰਕਾਰ ਦੇ ਇਕ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਬਾਬੂ ਲਾਲ ਮੀਨਾ ਆਈ.ਪੀ.ਐਸ. ਨੂੰ  ਕਮਾਡੈਂਟ 7 ਵੀਂ ਬਟਾਲੀਅਨ ਪੀ.ਏ.ਪੀ. ਜਲੰਧਰ ਵਿਖੇ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸ਼ਵਿੰਦਰ ਸਿੰਘ ਨੂੰ ਕਮਾਡੈਂਟ 7ਵੀਂ ਆਈ.ਆਰ.ਬੀ. ਕਪੂਰਥਲਾ, ਰਜਿੰਦਰ ਸਿੰਘ ਨੂੰ ਐਸ.ਪੀ. (ਡੀ) ਜਲੰਧਰ ਦਿਹਾਤੀ , ਜਸਪਾਲ ਸਿੰਘ ਏ.ਆਈ.ਜੀ. /ਸੀ.ਆਈ/ ਪਟਿਆਲਾ, ਗੁਰਮੀਤ ਸਿੰਘ ਨੂੰ ਐਸ.ਪੀ. ਮੁੱਖ ਮੰਤਰੀ ਸੁਰੱਖਿਆ , ਸਰਬਜੀਤ ਸਿੰਘ ਐਸ.ਪੀ. (ਡੀ) ਰੋਪੜ, ਸਤਵੀਰ ਸਿੰਘ ਅਟਵਾਲ ਏ.ਡੀ.ਸੀ.ਪੀ./ਟ੍ਰੈਫਿਕ ਲੁਧਿਆਣਾ, ਗੁਰਦੀਪ ਸਿੰਘ ਪੰਨੂ  ਕਮਾਡੈਂਟ ਸੀ.ਟੀ.ਸੀ. ਬਹਾਦਰਗੜ੍ਹ, ਹਰਜੀਤ ਸਿੰਘ ਏ.ਡੀ.ਸੀ.ਪੀ. ਕਰਾਇਮ ਅੰਮ੍ਰਿਤਸਰ, ਜੋਗਿੰਦਰ ਸਿੰਘ ਏ.ਡੀ.ਸੀ.ਪੀ.-3 ਲੁਧਿਆਣਾ ਤੇ ਬਲਜੀਤ ਸਿੰਘ ਨੂੰ ਸਹਾਇਕ ਕਮਾਡੈਂਟ 6ਵੀਂ ਆਈ.ਆਰ.ਬੀ. ਲੱਧਾ ਕੋਠੀ ਸੰਗਰੂਰ ਵਿਖੇ ਤਾਇਨਾਤ ਕੀਤਾ ਗਿਆ ਹੈ।
ਬੁਲਾਰੇ ਨੇ ਦੱਸਿਆ ਕਿ ਬਲਜੀਤ ਸਿੰਘ ਪੀ.ਪੀ.ਐਸ., ਜਸਪਾਲ ਸਿੰਘ ਪੀ.ਪੀ.ਐਸ. ਤੇ ਸਰਬਜੀਤ ਸਿੰਘ ਪੀ.ਪੀ.ਐਸ. ਦੇ  15 ਮਈ 2012 ਨੂੰ ਜਾਰੀ ਕੀਤੇ ਗਏ ਤਾਇਨਾਤੀ  ਦੇ ਹੁਕਮ ਰੱਦ ਕੀਤੇ ਗਏ ਹਨ ਤੇ ਖੁਸ਼ੀ ਮੁਹੰਮਦ ਐਸ.ਪੀ. ਕਰਾਇਮ/ਜ਼ੋਨਲ ਬਠਿੰਡਾ ਵਜੋਂ ਕੰਮ ਕਰਦੇ ਰਹਿਣਗੇ।

Translate »