May 16, 2012 admin

ਸੰਸਦੀ ਕਮੇਟੀ ਵੱਲੋਂ ਸੂਚਨਾ ਤਕਨਾਲੌਜੀ ਦੀ ਕੌਮੀ ਨੀਤੀ ਬਾਰੇ ਵਿਚਾਰਾਂ

ਨਵੀਂ ਦਿੱਲੀ, 16 ਮਈ, 2012 : ਸੰਚਾਰ ਅਤੇ ਸੂਚਨਾ ਤਕਨਾਲੌਜੀ ਮੰਤਰਾਲੇ ਦੀ ਪਾਰਲੀਮਾਨੀ ਸਲਾਹਕਾਰ ਕਮੇਟੀ ਨੇ ਇਲੈਕਟ੍ਰੋਨਿਕਸ ਸੂਚਨਾ ਤਕਨਾਲੌਜੀ ਅਤੇ ਦੂਰ ਸੰਚਾਰ ਦੀਆਂ ਕੌਮੀ ਨੀਤੀਆਂ ਦੇ ਖਰੜੇ ਬਾਰੇ ਇੱਕ ਬੈਠਕ ਵਿੱਚ ਵਿਚਾਰ ਵਟਾਂਦਰਾ ਕੀਤਾ। ਇਸ ਬੈਠਕ ਵਿੱਚ ਕੇਂਦਰੀ ਸੂਚਨਾ ਤਕਨਾਲੌਜੀ ਮੰਤਰੀ ਸ਼੍ਰੀ ਕਪਿਲ ਸਿੱਬਲ ਅਤੇ ਦੋ ਰਾਜ ਮੰਤਰੀ ਸ਼੍ਰੀ ਸੱਚਿਨ ਪਾਇਲਟ ਅਤੇ ਸ਼੍ਰੀ ਮਿਲਿੰਦ ਦਿਓੜਾ ਵੀ ਮੌਜੂਦ ਸਨ। ਬੈਠਕ ਨੂੰ ਸੰਬੋਧਨ ਕਰਦਿਆਂ ਸ਼੍ਰੀ ਸਿੱਬਲ ਨੇ ਕਿਹਾ ਕਿ ਇਲੈਕਟ੍ਰੋਨਿਕਸ, ਸੂਚਨਾ ਤਕਨਾਲੌਜੀ ਅਤੇ ਦੂਰ ਸੰਚਾਰ ਤਿੰਨ ਰਾਸ਼ਟਰ ਨੀਤੀਆਂ ਇੱਕ ਦੂਜੇ ਉਤੇ ਨਿਰਭਰ ਕਰਦੀਆਂ ਹਨ। ਇਹ ਦੇਸ਼ ਵਿੱਚ ਸੂਚਨਾ ਅਤੇ ਸੰਚਾਰ ਤਕਨਾਲੌਜੀ ਅਤੇ ਇਲੈਕਟ੍ਰੋਨਿਕਸ ਵਿੱਚ ਕ੍ਰਾਂਤੀ ਲਿਆਉਣਗੀਆਂ। ਸੰਸਦ ਮੈਂਬਰ ਸ਼੍ਰੀ ਵਿਨੈ ਕੁਮਾਰ ਪਾਂਡੇ ਅਤੇ ਸ਼੍ਰੀ ਸ਼ਿਵਰਾਜ ਸਿੰਘ ਲੋਧੀ ਨੇ ਆਮ ਲੋਕਾਂ ਨੂੰ ਸਸਤੀਆਂ ਤੇ ਮਿਆਰੀ ਸੂਚਨਾ ਤੇ ਸੰਚਾਰ ਤਕਨਾਲੌਜੀ ਸੇਵਾਵਾਂ ਪ੍ਰਦਾਨ ਕਰਨ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਮਹਿਕਮੇਂ ਦਾ ਮਾਲੀਆ ਵਧਾਉਣ ਦੇ ਨਾਲ ਨਾਲ ਇਸ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ ਵਧਾਉਣ ਲਈ ਵੀ ਪੂਰਾ ਧਿਆਨ ਦੇਣ ਦੀ ਲੋੜ ਹੈ। 

Translate »