May 16, 2012 admin

ਮਿਉਂਸੀਪਲ ਚੋਣਾਂ ਦੌਰਾਨ ਅਕਾਲੀ ਭਾਜਪਾ ਵੱਲੋਂ ਕਿਸੇ ਸ਼ਰਾਰਤ ਜਾਂ ਦੁਸਾਹਸ ਖਿਲਾਫ ਕੈਪਟਨ ਅਮਰਿੰਦਰ ਨੇ ਦਿੱਤੀ ਚੇਤਾਵਨੀ

ਚੰਡੀਗੜ•, 16 ਮਈ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅਗਲੇ ਮਹੀਨੇ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਦੌਰਾਨ ਸੱਤਾਧਾਰੀ ਅਕਾਲੀ-ਭਾਜਪਾ ਗਠਜੋੜ ਨੂੰ ਕਿਸੇ ਵੀ ਤਰ•ਾਂ ਦੀ ਸ਼ਰਾਰਤ ਜਾਂ ਦੁਸਾਹਸ ਕਰਨ ਵਿਰੁੱਧ ਚੇਤਾਵਨੀ ਦਿੱਤੀ ਹੈ। ਇਸ ਦੌਰਾਨ ਪੈਦਾ ਹੋਣ ਵਾਲੇ ਕਿਸੇ ਵੀ ਬੁਰੇ ਹਾਲਾਤ ਲਈ ਗਠਜੋੜ ਸਰਕਾਰ ਸਿੱਧੇ ਤੌਰ ‘ਤੇ ਜਿੰਮੇਵਾਰ ਹੋਵੇਗੀ। ਕਾਂਗਰਸੀ ਵਰਕਰ ਤਿਆਰ ਹਨ ਅਤੇ ਅਕਾਲੀ ਭਾਜਪਾ ਜਿਹੜੀ ਵੀ ਲਹਿਜੇ ‘ਚ ਚਾਹੇਗੀ ਉਸਨੂੰ ਜਵਾਬ ਦਿੱਤਾ ਜਾਵੇਗਾ।
ਉਹ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਕ੍ਰੀਨਿੰਗ ਕਮੇਟੀ ਤੇ ਮੈਨਿਫੈਸਟੋ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਉਪਰੰਤ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰ ਰਹੇ ਸਨ। ਕੈਪਟਨ ਅਮਰਿੰਦਰ ਨੇ ਕਿਹਾ ਕਿ ਚਾਰੋਂ ਨਗਰ ਨਿਗਮਾਂ ਲੁਧਿਆਣਾ, ਪਟਿਆਲਾ, ਜਲੰਧਰ ਤੇ ਅੰਮ੍ਰਿਤਸਰ ‘ਚ ਜਿੱਤ ਨੂੰ ਲੈ ਕੇ ਕਾਂਗਰਸ ਪਾਰਟੀ ਦੀ ਸਥਿਤੀ ਮਜਬੂਤ ਹੈ। ਹਾਲਾਂਕਿ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਅਕਾਲੀ ਭਾਜਪਾ ਵੱਲੋਂ ਕਾਂਗਰਸੀ ਵਰਕਰਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਜੋ ਜਾਣਦੇ ਹਨ ਕਿ ਜੇਕਰ ਚੋਣਾਂ ਨੂੰ ਨਿਰਪੱਖਤਾ ਨਾਲ ਹੋਣ ਦਿੱਤਾ ਗਿਆ, ਤਾਂ ਗਠਜੋੜ ਦਾ ਧੂੜ ਚੱਟਣਾ ਨਿਸ਼ਚਿਤ ਹੈ।
ਪੀ.ਸੀ.ਸੀ ਪ੍ਰਧਾਨ ਨੇ ਸਪੱਸ਼ਟ ਕੀਤਾ ਕਿ ਕਾਂਗਰਸ 2007 ਨਗਰ ਨਿਗਮ ਚੋਣਾਂ ਦੀ ਸਥਿਤੀ ਨੂੰ ਮੁੜ ਤੋਂ ਨਹੀਂ ਦੁਹਰਾਉਣ ਦੇਵੇਗੀ। ਜਦੋਂ ਅਕਾਲੀ-ਭਾਜਪਾਈਆਂ ਨੇ ਹਿੰਸਾ ਦਾ ਪ੍ਰਯੋਗ ਕਰਦੇ ਹੋਏ ਕਾਂਗਰਸੀ ਸਮਰਥਕਾਂ ਨੂੰ ਉਨ•ਾਂ ਦੀਆਂ ਵੋਟਾਂ ਵੀ ਨਹੀਂ ਪਾਉਣ ਦਿੱਤੀਆਂ ਸਨ। ਮਗਰ ਹੁਣ ਹਰੇਕ ਚੀਜ ਦੀ ਵੀਡਿਓ ਰਿਕਾਰਡਿੰਗ ਕੀਤੀ ਜਾਵੇਗੀ ਅਤੇ ਆਸ ਕਰਦੇ ਹਨ ਕਿ ਮੀਡੀਆ ਵੀ ਇਸ ਮੌਕੇ ਇਕ ਸਰਗਰਮ ਨਿਗਰਾਨ ਦੀ ਭੂਮਿਕਾ ਨਿਭਾਏਗਾ।
ਨਗਰ ਨਿਗਮ ਚੋਣਾਂ ਨੂੰ ਲੈ ਕੇ ਪਾਰਟੀ ਵਰਕਰਾਂ ਨੂੰ ਧਮਕਾਏ ਜਾਣ ਦੀ ਘਟਨਾ ਦਾ ਉਦਾਹਰਨ ਦਿੰਦੇ ਹੋਏ ਕਿਹਾ ਕਿ ਹਾਲ ਹੀ ਵਿੱਚ ਲੁਧਿਆਣਾ ‘ਚ ਇਕ ਕੌਂਸਲਰ, ਜੋ ਇਨ•ਾਂ ਚੋਣਾਂ ‘ਚ ਮਜਬੂਤ ਉਮੀਦਵਾਰ ਹਨ, ਉੱਪਰ ਝੂਠਾ ਕੇਸ ਪਾ ਦਿੱਤਾ ਗਿਆ। ਇਹ ਅੰਮ੍ਰਿਤਸਰ ‘ਚ ਦਰਜ ਕੀਤੇ ਗਏ ਕੇਸ ਦੇ ਸਮਾਨ ਹੀ ਹੈ। ਜਿਸ ਸਬੰਧ ‘ਚ ਉਨ•ਾਂ ਨੇ ਪੁਲਿਸ ਅਫਸਰਾਂ ਨੂੰ ਨਿਰਪੱਖ ਰੋਲ ਅਦਾ ਕਰਨ ਅਤੇ ਆਪਣੇ ਫਰਜ ਪ੍ਰਤੀ ਇਮਾਨਦਾਰ ਰਹਿਣ ਦੀ ਅਪੀਲ ਵੀ ਕੀਤੀ।
ਜਦਕਿ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਨੇ ਮਿਉਂਸੀਪਲ ਕਾਰਪੋਰੇਸ਼ਨ ਮਲੇਰਕੋਟਲਾ ਦੇ ਪ੍ਰਧਾਨ ਮੁਹੰਮਦ ਸਰਦਾਰ ਦਾਰਾ ਨਾਲ ਸਥਾਨਕ ਸਰਕਾਰਾਂ ਮੰਤਰੀ ਦੇ ਸਾਹਮਣੇ ਮਾਰਕੁੱਟ ਕਰਦੇ ਹੋਏ ਅਪਮਾਨਿਤ ਕੀਤੇ ਜਾਣ ਦਾ ਮੁੱਦਾ ਚੁੱਕਿਆ। ਜਿਹੜੇ ਉਥੇ ਮੰਤਰੀ ਦੇ ਸੱਦੇ ‘ਤੇ ਕਮੇਟੀ ਲਈ ਚੈਕ ਪ੍ਰਾਪਤ ਕਰਨ ਗਏ ਸਨ। ਉਨ•ਾਂ ਨੇ ਜੋਰ ਦਿੰਦੇ ਹੋਏ ਇਸਨੂੰ ਸਿੱਧੇ ਤੌਰ ‘ਤੇ ਮਾਯੂਸੀ ਦੀ ਨਿਸ਼ਾਨੀ ਕਰਾਰ ਦਿੱਤਾ। ਜਿਸਨੂੰ ਨਗਰ ਨਿਗਮ ਚੋਣਾਂ ਦੌਰਾਨ ਵੀ ਮੁੜ ਦੁਹਰਾਏ ਜਾਣ ਦੀ ਪੂਰੀ ਸੰਭਾਵਨਾ ਹੈ।
ਇਕ ਸਵਾਲ ਦੇ ਜਵਾਬ ‘ਚ ਉਨ•ਾਂ ਨੇ ਕਿਹਾ ਕਿ ਨਗਰ ਨਿਗਮ ਚੋਣਾਂ ਵਾਸਤੇ ਉਮੀਦਵਾਰਾਂ ਨੂੰ ਚੁਣਨ ਦਾ ਅਧਾਰ ਸਿਰਫ ਤੇ ਸਿਰਫ ਉਸਦੇ ਜਿੱਤਣ ਦੀ ਕਾਬਲਿਅਤ ਹੀ ਹੋਵੇਗੀ। ਇਸ ਦੌਰਾਨ ਪਾਰਟੀ ਪ੍ਰਤੀ ਅਨੁਸ਼ਾਸਨ ਅਤੇ ਵਫਾਦਾਰੀ ਵੀ ਮਹੱਤਵਪੂਰਨ ਕਾਰਕ ਹੋਵੇਗਾ। ਟਿਕਟਾਂ ਨੂੰ ਆਉਣ ਵਾਲੇ ਕੁਝ ਦਿਨਾਂ ‘ਚ ਫਾਈਨਲ ਕਰ ਦਿੱਤਾ ਜਾਵੇਗਾ ਅਤੇ ਜਲਦੀ ਹੀ ਮੈਨਿਫੈਸਟੋ ਵੀ ਰਿਲੀਜ ਕਰ ਦਿੱਤਾ ਜਾਵੇਗਾ।
ਅੱਜ ਦੀ ਮੀਟਿੰਗ ‘ਚ ਹੋਰਨਾਂ ਤੋਂ ਇਲਾਵਾ ਕਾਂਗਰਸ ਵਿਧਾਇਕ ਦਲ ਦੇ ਆਗੂ ਸੁਨੀਲ ਜਾਖੜ, ਸ੍ਰੀਮਤੀ ਰਜਿੰਦਰ ਕੌਰ ਭੱਠਲ, ਸ੍ਰੀ ਲਾਲ ਸਿੰਘ, ਰਾਣਾ ਕੇ.ਪੀ., ਅਸ਼ਵਨੀ ਸੇਖੜੀ, ਡਾ. ਮਾਲਤੀ ਥਾਪਰ, ਅਮਰਜੀਤ ਸਿੰਘ ਸਮਰਾ, ਚੌਧਰੀ ਜਗਜੀਤ, ਪ੍ਰੋ. ਦਰਬਾਰੀ ਲਾਲ, ਓ.ਪੀ. ਸੋਨੀ, ਰਾਣਾ ਗੁਰਜੀਤ, ਰਜਨੀਸ਼ ਸਹੋਤਾ, ਕੇਵਲ ਕਿਸ਼ਨ ਪੁਰੀ, ਸੰਜੀਵ ਬਿੱਟੂ, ਸੁਰਿੰਦਰ ਡਾਵਰ, ਭਾਰਤ ਭੂਸ਼ਣ ਆਸ਼ੂ, ਗੋਬਿੰਦ ਖਟੜਾ, ਵਿਕ੍ਰਮ ਚੌਧਰੀ, ਸ੍ਰੀਮਤੀ ਅਰੁਨਾ ਚੌਧਰੀ, ਚਿਰੰਜੀ ਲਾਲ ਗਰਗ, ਮੇਜਰ ਅਮਰਦੀਪ, ਮਨੋਜ ਅਰੋੜਾ, ਸੁਖ ਸਰਕਾਰੀਆ, ਤਰਲੋਚਨ ਸੁੰਡ, ਰਮਨ ਕੁਮਾਰ ਤੇ ਕਰਨਪਾਲ ਸੇਖੋਂ ਵੀ ਸ਼ਾਮਿਲ ਰਹੇ।

Translate »