May 16, 2012 admin

ਖੇਤੀਬਾੜੀ ਖਪਤਕਾਰਾਂ ਨੂੰ ਬਿਜਲੀ ਦਿੱਤੀ ਜਾਵੇਗੀ ਸਡਿਊਲ ਮੁਤਾਬਿਕ – ਕਵਿਤਾ ਸਿੰਘ

ਬਰਨਾਲਾ, 16 ਮਈ – ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਕਵਿਤਾ ਸਿੰਘ ਨੇ ਆਮ ਲੋਕਾਂ ਅਤੇ ਖੇਤੀਬਾੜੀ ਖਪਤਕਾਰਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਆਮ ਤੋਰ ਤੇ ਕਣਕ ਦੀ ਕਟਾਈ ਤੋ ਬਾਅਦ ਅਤੇ ਗਰਮੀ ਜਿਆਦਾ ਹੋ ਜਾਣ ਕਾਰਨ ਝੋਨਾ ਲਗਾਊਣ ਲਈ ਪਾਣੀ ਅਤੇ ਬਿਜਲੀ ਦੀ ਜਿਆਦਾ ਜਰੂਰਤ ਪੈਂਦੀ ਹੈ। ਇਸ ਲਈ ਇਸ ਨੂੰ ਮੁੱਖ ਰਖੱਦੇ ਹੋਏ ਖੇਤੀਬਾੜੀ ਖਪਤਕਾਰਾਂ ਨੂੰ ਬਿਜਲੀ ਦੀ ਸਪਲਾਈ ਨਿਸਚਿਤ ਸਡਿਉਲ ਮੁਤਾਬਿਕ ਦੋ ਭਾਗਾਂ ਵਿੱਚ ਵੰਡਿਆਂ ਗਿਆ ਹੈ। ਦਿਨ ਗਰੁੱਪ ਵਿੱਚ ਸਵੇਰੇ 8 ਵਜੇ ਤੋ ਸਵੇਰੇ 9 ਵਜੇ ਤੱਕ ਅਤੇ ਸਾਮ 5 ਵਜੇ ਤੋ ਸਾਮ 8 ਵਜੇ ਤੱਕ ਅਤੇ ਰਾਤ ਗਰੁੱਪ ਵਿੱਚ ਰਾਤ 8 ਵਜੇ ਤੋ ਰਾਤ 12 ਵਜੇ ਤੱਕ ਨਿਰਵਿਘਨ ਬਿਜਲੀ ਦੀ ਸਪਲਾਈ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਇਹ ਸਡਿਉਲ ਨੂੰ ਇੰਟਰਨੈਟ ਉੱਤੇ / www.pspcl.in  ਇਸ ਵੈਬਸਾਇਟ ਤੇ ਵੀ ਦੇਖਿਆ ਜਾ ਸਕਦਾ ਹੈ।
ਸ੍ਰੀਮਤੀ ਕਵਿਤਾ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਐਚ ਵੀ ਡੀ ਸੀ ਸਕੀਮ ਅਧੀਨ ਖੇਤੀਬਾੜੀ ਖਪਤਕਾਰਾਂ ਦੀਆਂ ਲੱਗਭਗ 9000 ਮੋਟਰਾਂ ਨੂੰ ਕਵਰ ਕੀਤਾ ਗਿਆ ਹੈ ਅਤੇ ਇਸ ਤਹਿਤ ਹਰ ਮੋਟਰ ਤੇ ਟਰਾਂਸਫਾਰਮਰ ਵੱਖਰੇ ਤੋਰ ਤੇ ਰੱਖੇ ਜਾਣਗੇ। ਉਹਨਾਂ ਦੱਸਿਆ ਕਿ ਇਸ ਸਕੀਮ ਦੇ ਲਾਗੂ ਹੋਣ ਨਾਲ ਕਿਸਾਨਾਂ ਦੀਆਂ ਸਿਕਾਇਤਾ ਨਾ ਮਾਤਰ ਹੀ ਰਹਿ ਗਈਆ ਹਨ। ਉਹਨਾਂ ਦੱਸਿਆ ਕਿ ਗਰੀਬ ਪਰਿਵਾਰਾਂ ਨੂੰ ਹਰ ਮਹੀਨੇ 200 ਯੁਨਿਟ ਬਿਜਲੀ ਬਿਲਕੁਲ ਮੁਫਤ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਬਰਨਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾ ਅਨੁਸਾਰ ਬਿਜਲੀ ਚੋਰੀ ਦੀ ਖਪਤ ਨੂੰ ਰੋਕਣ ਲਈ ਘਰਾਂ ਵਿੱਚ ਲੱਗੇ ਮੀਟਰਾਂ ਨੂੰ ਘਰੋ ਬਾਹਰ ਕੱਢ ਕੇ 20-1 ਅਤੇ 4-1 ਬਕਸਿਆਂ ਵਿੱਚ ਲਗਾਇਆ ਜਾ ਰਿਹਾ ਹੈ। ਉਹਨਾਂ ਵਧੇਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਏ ਆਰ ਟੀ ਐਸ ਸਕੀਮ ਤਹਿਤ ਕੁਨੈਕਸ਼ਨ ਦੇਣ ਦਾ ਅਮਲ ਸੁਰੂ ਕੀਤਾ ਜਾ ਰਿਹਾ ਹੈ ਅਤੇ ਡਿਮਾਂਡ ਨੋਟਿਸ ਦੋ ਹਫਤਿਆਂ ਦੇ ਅੰਦਰ-ਅੰਦਰ ਦਿੱਤੇ ਜਾਣਗੇ।

Translate »