May 16, 2012 admin

ਤਿੰਨ ਨਵੇਂ ਸੈਨਿਕ ਸਕੂਲ ਖੋਲ•ਣ ਦੀ ਮਨਜ਼ੂਰੀ

ਨਵੀਂ ਦਿੱਲੀ, 16 ਮਈ, 2012 : ਮੌਜੂਦਾ ਸਮੇਂ ਦੌਰਾਨ ਦੇਸ਼ ਭਰ ਵਿੱਚ 24 ਸੈਨਿਕ ਸਕੂਲ ਹਨ । ਮੁੱਖ ਮਨਜ਼ੂਰੀ ਵਿੱਚ ਉੜੀਸਾ ਦੇ ਸੰਬਲਪੁਰ, ਮੱਧ ਪ੍ਰਦੇਸ਼ ਦੇ ਸਾਗਰ, ਆਂਧਰਾ ਪ੍ਰਦੇਸ਼ ਦੇ ਛਿਤੌਰ ਜ਼ਿਲਿ•ਆਂ ਵਿੱਚ ਤਿੰਨ ਨਵੇਂ ਸੈਨਿਕ ਸਕੂਲ ਖੋਲ•ਣ ਦੀ ਮਨਜ਼ੂਰੀ ਦਿੱਤੀ ਗਈ ਹੈ। ਸੈਨਿਕ ਸਕੂਲਾਂ ਵਿੱਚ ਛੇਵੀਂ ਅਤੇ 9ਵੀਂ ਕਲਾਸ ਲਈ ਲੜਕੇ ਦਾਖਲ ਕੀਤੇ ਜਾਂਦੇ ਹਨ। ਪਹਿਲੀ ਜੁਲਾਈ ਨੂੰ 6 ਵੀਂ ਕਲਾਸ ਦੇ ਵਿਦਿਆਰਥੀਆਂ ਦੀ ਉਮਰ 10 ਤੋਂ 11 ਸਾਲ ਅਤੇ 9ਵੀਂ ਕਲਾਸ ਲਈ 13 ਤੋਂ 14 ਸਾਲ ਦੀ ਉਮਰ ਹੋਣੀ ਚਾਹੀਦੀ ਹੈ, ਜੋ ਵਿਦਿਆਰਥੀ ਦਾਖਲਾ ਲੈਂਦੇ ਹਨ ਹਰੇਕ ਸਾਲ ਬੱਚਿਆਂ ਦੀ ਦਾਖਲਾ ਪ੍ਰੀਖਿਆ ਕਰਵਾਈ ਜਾਂਦੀ ਹੈ। ਮੈਰਿਟ ਦੇ ਆਧਾਰ ‘ਤੇ ਬੱਚਿਆਂ ਨੂੰ ਦਾਖਲਾ ਦਿੱਤਾ ਜਾਂਦਾ ਹੈ। ਇਹ ਜਾਣਕਾਰੀ ਰੱਖਿਆ ਮੰਤਰੀ ਸ਼੍ਰੀ ਏ.ਕੇ.ਐਂਟਨੀ ਨੇ ਰਾਜ ਸਭਾ ਵਿੱਚ ਸ਼੍ਰੀ ਐਨ.ਬਾਲਗੰਗਾ ਦੇ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।  

Translate »