ਭਗੌੜੇ ਐਨ.ਆਰ.ਆਈ. ਪਤੀ ਵਿਰੁੱਧ ਸ਼ਿਕਾਇਤ ਸਬੰਧੀ ਤਿੰਨ ਹਫਤਿਆਂ ‘ਚ ਰਿਪੋਰਟ ਮੰਗੀ
ਚੰਡੀਗੜ•, 16 ਮਈ : ਐਨ.ਆਰ.ਆਈ. ਕਮਿਸ਼ਨ ਪੰਜਾਬ ਨੇ ਜਲੰਧਰ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ ਕਰਕੇ ਇਕ ਭਗੌੜੇ ਪ੍ਰਵਾਸੀ ਭਾਰਤੀ ਲਾੜੇ ਵਿਰੁੱਧ ਉਸਦੀ ਪਤਨੀ ਵਲੋਂ ਕੀਤੀ ਸ਼ਿਕਾਇਤ ਸਬੰਧੀ ਤਿੰਨ ਹਫਤਿਆਂ ਦੇ ਅੰਦਰ-ਅੰਦਰ ਰਿਪੋਰਟ ਮੰਗੀ ਹੈ।
ਕਮਿਸ਼ਨ ਦੇ ਇਕ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਇਕ ਅੰਗਰੇਜ਼ੀ ਅਖਬਾਰ ਵਿਚ ਲੱਗੀ ਖਬਰ ਦਾ ਨੋਟਿਸ ਲੈਂਦਿਆ ਕਮਿਸ਼ਨ ਵਲੋਂ ਪੁਲਿਸ ਕਮਿਸ਼ਨਰ ਨੂੰ ਇਹ ਨੋਟਿਸ ਜਾਰੀ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਨਿਲੇਸ਼ਨੀ ਰੈਡੀ ਨੇ ਆਪਣੇ ਪਤੀ ਰਵੀ ਸੂੱਧ ਉਰਫ ਅਮਰਜੀਤ ਸਿੰਘ ਸਿੱਧੂ ਵਾਸੀ ਪਿੰਡ ਛੋਟਾ ਸੈਪੁਰ ਜਿਲ•ਾ ਜਲੰਧਰ ਵਿਰੁੱਧ ਐਨ.ਆਰ.ਆਈ. ਪੁਲਿਸ ਸਟੇਸ਼ਨ ਜਲੰਧਰ ਵਿਖੇ ਸ਼ਿਕਾਇਤ ਕੀਤੀ ਸੀ ਕਿ ਉਸਦਾ ਪਤੀ ਉਸ ਨਾਲ ਅਗਸਤ 2011 ਵਿਚ ਵਿਆਹ ਕਰਵਾਉਣ ਪਿੱਛੋਂ 26 ਅਪ੍ਰੈਲ 2012 ਤੋਂ ਉਸਨੂੰ ਧੋਖਾ ਦੇ ਕੇ ਫਰਾਰ ਹੋ ਗਿਆ ਹੈ। ਉਸਨੇ ਸ਼ਿਕਾਇਤ ਵਿਚ ਕਿਹਾ ਹੈ ਕਿ ਉਹ ਦੋਵੇਂ ਇੰਟਰਨੈਟ ਦੇ ਰਾਹੀਂ ਇਕ ਦੂਜੇ ਦੇ ਸੰਪਰਕ ਵਿਚ ਆਏ ਅਤੇ ਰਵੀ ਦੇ ਪਿਤਾ ਦੀ ਮੌਜੂਦਗੀ ਵਿਚ ਦੋਹਾਂ ਨੇ ਅਗਸਤ 2011 ਵਿਚ ਇਕ ਮੰਦਿਰ ਵਿਚ ਵਿਆਹ ਕਰਵਾ ਲਿਆ। ਉਸਨੇ ਕਿਹਾ ਕਿ ਉਹ ਵਿਆਹ ਪਿੱਛੋਂ ਇਕ ਹੋਟਲ ਵਿਚ ਰਹੇ ਤੇ ਫਿਰ ਉਹ ਆਪਣਾ ਵੀਜ਼ਾ ਵਧਾਉਣ ਲਈ ਨਿਊਜੀਲੈਂਡ ਚਲੀ ਗਈ ਤੇ ਜਨਵਰੀ 2012 ਵਿਚ ਵਾਪਸ ਭਾਰਤ ਆ ਗਈ, ਪਰ ਅਚਾਨਕ 26 ਅਪ੍ਰੈਲ 2012 ਤੋਂ ਉਸਦਾ ਪਤੀ ਉਸਨੂੰ ਛੱਡਕੇ ਫਰਾਰ ਹੋ ਗਿਆ। ਉਸਨੇ ਕਿਹਾ ਕਿ ਜਦ ਉਸਨੇ ਆਪਣੇ ਸਹੁਰਾ ਪਰਿਵਾਰ ਨਾਲ ਸੰਪਰਕ ਕੀਤਾ ਤਾਂ ਉਨ•ਾਂ ਕਿਹਾ ਕਿ ਉਨ•ਾਂ ਦਾ ਸਾਡੇ ਨਾਲ ਕੋਈ ਰਿਸ਼ਤਾ ਨਹੀਂ ਰਿਹਾ ਜਿਸ ਪਿੱਛੋਂ ਉਸਨੇ ਪੁਲਿਸ ਨੂੰ ਸ਼ਿਕਾਇਤ ਕੀਤੀ।
੍ਰਬੁਲਾਰੇ ਨੇ ਦੱਸਿਆ ਕਿ ਐਨ.ਆਰ.ਆਈ. ਕਮਿਸ਼ਨ ਵਲੋਂ ਜਲੰਧਰ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ ਕਰਕੇ ਪੀੜ•ਤ ਦੀ ਸ਼ਿਕਾਇਤ ਸਬੰਧੀ ਕੀਤੀ ਕਾਰਵਾਈ ਬਾਰੇ ਇਕ ਰਿਪੋਰਟ ਤਿੰਨ ਹਫਤੇ ਦੇ ਅੰਦਰ-ਅੰਦਰ ਦੇਣ ਲ ਈ ਕਿਹਾ ਗਿਆ ਹੈ। ਉਨ•ਾਂ ਕਿਹਾ ਕਿ ਆਈ.ਜੀ. ਪ੍ਰਵਾਸੀ ਭਾਰਤੀ ਮਾਮਲੇ ਇਸ ਸਬੰਧੀ ਜਾਂਚ ਦੀ ਨਿਗਰਾਨੀ ਕਰਨਗੇ।