ਨਵੀਂ ਦਿੱਲੀ, 16 ਮਈ, 2012 : ਸਭਿਆਚਾਰ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਗਰੀਬੀ ਹਟਾਓ ਮੰਤਰੀ ਕੁਮਾਰੀ ਸ਼ੈਲਜਾ ਨੇ ਲੋਕ ਸਭਾ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦੱਸਿਆ ਕਿ ਯੋਜਨਾ ਕਮਿਸ਼ਨ ਵੱਲੋਂ ਸਥਾਪਤ ਕਾਰਜ ਸਮੂਹ ਦੀਆਂ ਸਿਫਾਰਿਸ਼ਾਂ ਦੇ ਆਧਾਰ ‘ਤੇ 12ਵੀਂ ਪੰਜ ਸਾਲਾ ਯੋਜਨਾ ਦੌਰਾਨ ਦਿੱਲੀ, ਕੋਲਕਾਤਾ ਅਤੇ ਚੇਨੱਈ ਵਿੱਚ ਕੌਮੀ ਕਲਾ ਪ੍ਰਦਰਸ਼ਨ ਕੇਂਂਦਰਾਂ ਦੀ ਸਥਾਪਨਾ ਲਈ ਸਿਫਾਰਿਸ਼ ਕੀਤੀ ਗਈ ਸੀ। ਉਨਾਂ• ਦੱਸਿਆ ਕਿ ਇਨਾਂ• ਉਤੇ 900 ਕਰੋੜ ਰੁਪਏ ਦੇ ਖਰਚ ਆਉਣ ਦਾ ਅਨੁਮਾਨ ਹੈ। ਕੁਮਾਰੀ ਸ਼ੈਲਜਾ ਨੇ ਦੱਸਿਆ ਕਿ ਭਾਵੇਂ 12ਵੀਂ ਪੰਜ ਸਾਲਾ ਯੋਜਨਾ ਲਈ ਯੋਜਨਾ ਕਮਿਸ਼ਨ ਵੱਲੋਂ ਸਭਿਆਚਾਰ ਮੰਤਰਾਲੇ ਨੂੰ ਅੰਤਿਮ ਬਜਟ ਬਾਰੇ ਜਾਣਕਾਰੀ ਹਾਲੇ ਦੇਣੀ ਹੈ ਪਰ ਮੌਜੂਦਾ ਵਰੇ• ਦੌਰਾਨ ਕੌਮੀ ਕਲਾ ਪ੍ਰਦਦਰਸ਼ਨ ਕੇਂਦਰ ਨਵੀਂ ਦਿੱਲੀ ਲਈ ਇੱਕ ਕਰੋੜ, ਕੋਲਕਾਤਾ ਅਤੇ ਮਦਰਾਸ ਲਈ 50 ਲੱਖ ਰੁਪਏ ਦੇ ਬਜਟ ਦੀ ਵਿਵਸਥਾ ਕੀਤੀ ਗਈ ਹੈ।