ਚੰਡੀਗੜ•, 16 ਮਈ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਐਮ.ਐਲ.ਏ ਗੁਰਪ੍ਰੀਤ ਸਿੰਘ ਕਾਂਗੜ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਸਕੱਤਰ ਨਿਯੁਕਤ ਕੀਤਾ ਹੈ।
ਪੀ.ਸੀ.ਸੀ ਪ੍ਰਧਾਨ ਨੇ ਪੀ.ਸੀ.ਸੀ ਦਫਤਰ ਵਿਖੇ ਆਯੋਜਿਤ ਇਕ ਸਾਦੇ ਸਮਾਰੋਹ ਦੌਰਾਨ ਪਾਰਟੀ ਦੇ ਸੀਨੀਅਰ ਆਗੂਆਂ ਤੇ ਵਰਕਰਾਂ ਦੀ ਮੌਜੂਦਗੀ ਵਿੱਚ ਸ੍ਰੀ ਕਾਂਗੜ ਨੂੰ ਨਿਯੁਕਤੀ ਪੱਤਰ ਸੌਂਪਿਆ। ਇਸ ਮੌਕੇ ਕਾਂਗੜ ਦੇ ਨਾਲ ਸਾਬਕਾ ਐਮ.ਐਲ.ਏ ਮੱਖਣ ਸਿੰਘ ਤੇ ਜੈਤੋਂ ਤੋਂ ਐਮ.ਐਲ.ਏ ਜੋਗਿੰਦਰ ਸਿੰਘ ਪੰਜਗਰਾਈਆਂ ਵੀ ਸਨ।