ਲੁਧਿਆਣਾ: 16 ਮਈ : ਦੇਸ਼ ਦੇ ਉੱਘੇ ਖੇਤੀਬਾੜੀ ਵਿਗਿਆਨੀ ਮੈਂਬਰ ਪਾਰਲੀਮੈਂਟ ਡਾ: ਐਮ ਐਸ ਸੁਆਮੀਨਾਥਨ ਨੇ ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ। ਸਮੁੱਚੇ ਵਿਸ਼ਵ ਦੀ ਖੇਤੀ ਪੰਜਾਬ ਵੱਲੋਂ ਪੱਟੀਆਂ ਗਈਆਂ ਖੇਤੀਬਾੜੀ ਵਿਕਾਸ ਦੀਆਂ ਪੁਲਾਘਾਂ ਵੱਲ ਵੇਖ ਰਹੀ ਹੈ। ਇਹ ਸ਼ਬਦ ਡਾ: ਸੁਆਮੀਨਾਥਨ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨਾਲ ਵਿਸ਼ੇਸ਼ ਮਿਲਣੀ ਦੌਰਾਨ ਕਹੇ। ਇਸ ਮਿਲਣੀ ਦੌਰਾਨ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ, ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ, ਅਪਰ ਨਿਰਦੇਸ਼ਕ ਸੰਚਾਰ ਡਾ: ਜਗਤਾਰ ਸਿੰਘ ਧੀਮਾਨ, ਸਮਾਜ ਅਤੇ ਅਰਥ ਸਾਸ਼ਤਰ ਵਿਭਾਗ ਦੇ ਮੁਖੀ ਡਾ: ਮਹਿੰਦਰ ਸਿੰਘ ਸਿੱਧੂ ਵੀ ਸ਼ਾਮਿਲ ਸਨ। ਡਾ: ਸੁਆਮੀਨਾਥਨ ਨੂੰ ਸੰਖੇਪ ਵਿੱਚ ਦਸਦਿਆਂ ਡਾ: ਢਿੱਲੋਂ ਨੇ ਅਗਾਮੀ ਵਰਿ•ਆਂ ਦੌਰਾਨ ਖੋਜ, ਪਸਾਰ ਅਤੇ ਸਿੱਖਿਆ ਦੇ ਖੇਤਰ ਵਿੱਚ ਕੀਤੇ ਜਾਣ ਵਾਲੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ। ਉਨ•ਾਂ ਕਿਹਾ ਕਿ ਇਸ ਵਰ•ੇ ਕਣਕ ਦੀ 125 ਲੱਖ ਟਨ ਦੇ ਕਰੀਬ ਖਰੀਦ ਲਈ ਪੰਜਾਬ ਦਾ ਕਿਸਾਨ, ਖੇਤੀ ਵਿਗਿਆਨੀ ਅਤੇ ਪਸਾਰ ਮਾਹਿਰ ਵਧਾਈ ਦੇ ਹੱਕਦਾਰ ਹਨ। ਕਣਕ ਨੂੰ ਚੰਗੇਰੇ ਤਰੀਕੇ ਨਾਲ ਸੰਭਾਲਣ ਲਈ ਇਸ ਵਾਰ ਮੰਡੀਆਂ ਵਿੱਚ ਵਿਸ਼ੇਸ਼ ਉਪਰਾਲੇ ਕੀਤੇ ਗਏ। ਡਾ: ਢਿੱਲੋਂ ਨੇ ਯੂਨੀਵਰਸਿਟੀ ਬਾਰੇ ਜਾਣਕਾਰੀ ਭਰਪੂਰ ਡੌਕਟ ਡਾ: ਸੁਆਮੀਨਾਥਨ ਨੂੰ ਭੇਂਟ ਕੀਤਾ।
ਡਾ: ਸੁਆਮੀਨਾਥਨ ਨੇ ਯੂਨੀਵਰਸਿਟੀ ਵਿਖੇ ਸਥਿਤ ਪੇਂਡੂ ਸਭਿਅਤਾ ਦੇ ਅਜਾਇਬ ਘਰ ਦਾ ਦੌਰਾ ਵੀ ਕੀਤਾ। ਉਨ•ਾਂ ਇਸ ਮੌਕੇ ਵਿਸ਼ੇਸ਼ ਟਿੱਪਣੀ ਕੀਤੀ ਕਿ ਪੰਜਾਬ ਦੀ ਖੇਤੀ ਵਿਰਾਸਤ ਨੂੰ ਸੰਭਾਲਣ ਲਈ ਡਾ: ਮਹਿੰਦਰ ਸਿੰਘ ਰੰਧਾਵਾ ਵੱਲੋਂ ਇਹ ਮਿਊਜ਼ੀਅਮ ਤਿਆਰ ਕਰਕੇ ਵਡਮੁੱਲਾ ਯੋਗਦਾਨ ਪਾਇਆ ਹੈ। ਇਸ ਮਿਊਜ਼ੀਅਮ ਤੋਂ ਅਸੀਂ ਪੰਜਾਬ ਵਿੱਚ ਹੋ ਰਹੇ ਖੇਤੀ ਵਿਕਾਸ ਬਾਰੇ ਝਲਕੀਆਂ ਪ੍ਰਾਪਤ ਕਰ ਸਕਦੇ ਹਾਂ। ਉਨ•ਾਂ ਨੇ ਇਸ ਮਿਊਜ਼ੀਅਮ ਨੂੰ ਹੋਰ ਸੁਚੱਜਾ ਬਣਾਉਣ ਲਈ ਆਪਣੇ ਅਖਤਿਆਰੀ ਫੰਡ ਵਿੱਚੋਂ ਸਹਾਇਤਾ ਦਿੱਤੀ ਹੈ ਅਤੇ ਕਿਹਾ ਹੈ ਕਿ ਮਿਊਜ਼ੀਅਮ ਨੂੰ ਹੋਰ ਵਿਕਸਤ ਕਰਕੇ ਜਿਥੇ ਪੰਜਾਬੀ ਸਭਿਆਚਾਰ ਬਾਰੇ ਆਉਣ ਵਾਲਿਆਂ ਨੂੰ ਜਾਣਕਾਰੀ ਮਿਲੇਗੀ ਉਥੇ ਨਵੀਂ ਪੀੜ•ੀ ਦੇ ਵਿਦਿਆਰਥੀਆਂ ਨੂੰ ਆਪਣੇ ਪਿਛੋਕੜ ਨਾਲ ਜੁੜਨ ਦਾ ਮੌਕਾ ਵੀ ਮਿਲੇਗਾ। ਇਸ ਮੌਕੇ ਡਾ: ਨੀਲਮ ਗਰੇਵਾਲ ਨੇ ਮਿਊਜ਼ੀਅਮ ਦੇ ਹੋਰ ਵਿਕਾਸ ਲਈ ਤਿਆਰ ਕੀਤੀ ਯੋਜਨਾ ਸਾਂਝੀ ਕੀਤੀ ਅਤੇ ਦੱਸਿਆ ਕਿ ਲੋੜੀਂਦੀਆਂ ਕਾਰਵਾਈਆਂ ਕਰਨ ਤੋਂ ਬਾਅਦ ਵਿਕਾਸ ਕਾਰਜ ਸ਼ੁਰੂ ਕੀਤੇ ਜਾਣਗੇ।
ਡਾ: ਸੁਆਮੀਨਾਥਨ ਪੰਜਾਬੀ ਦੀਆਂ ਮੰਡੀਆਂ ਦੇ ਦੋ ਦਿਨਾਂ ਦੌਰੇ ਤੇ ਹਨ ਅਤੇ ਕਣਕ ਦੀ ਆਮਦ ਬਾਰੇ ਸਰਵੇਖਣ ਦੇਖ ਰਹੇ ਹਨ। ਯੂਨੀਵਰਸਿਟੀ ਦੇ ਅਰਥ ਸਾਸ਼ਤਰੀ ਡਾ: ਮਹਿੰਦਰ ਸਿੰਘ ਸਿੱਧੂ ਵੀ ਉਨ•ਾਂ ਨਾਲ ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਗਏ। ਇਸ ਮੀਂਿਟੰਗ ਵਿੱਚ ਖੇਤੀਬਾੜੀ ਨਾਲ ਸਬੰਧਿਤ ਵਿਸ਼ਿਆਂ ਜਿਵੇਂ ਕਿ ਵਧ ਅਨਾਜ ਨੂੰ ਸੰਭਾਲਣ ਲਈ ਭੰਡਾਰਨ, ਭੂਮੀ ਹੇਠਲੇ ਘੱਟ ਰਹੇ ਜਲ ਦੀ ਸਮੱਸਿਆ, ਖੇਤੀਬਾੜੀ ਵਿੱਚ ਔਰਤਾਂ ਦੇ ਯੋਗਦਾਨ, ਲੋਕਾਂ ਦੀ ਖੁਰਾਕੀ ਸੁਰੱਖਿਆ ਆਦਿ ਬਾਰੇ ਵਿਚਾਰ ਚਰਚਾ ਹੋਈ।
ਡਾ: ਢਿੱਲੋਂ ਨੇ ਡਾ: ਸੁਆਮੀਨਾਥਨ ਦਾ ਮਿਊਜ਼ੀਅਮ ਦੇ ਵਿਕਾਸ ਲਈ ਮਦਦ ਦੇਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਹਰੀ ਕ੍ਰਾਂਤੀ ‘ਚ ਪਾਏ ਯੋਗਦਾਨ ਨੂੰ ਦਰਸਾਉਂਦਾ ਮਿਊਜ਼ੀਅਮ ਵੀ ਤਿਆਰ ਕਰਵਾਇਆ ਜਾ ਰਿਹਾ ਹੈ। ਡਾ: ਸੁਆਮੀਨਾਥਨ ਨੇ ਪੀ ਏ ਯੂ ਵਿਖੇ ਡਾ: ਡੀ ਐਨ ਉੱਪਲ ਦੁਆਰਾ ਜਲ ਸਰੋਤਾਂ ਦੇ ਮਿਊਜ਼ੀਅਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਿਊਜ਼ੀਅਮਾਂ ਰਾਹੀਂ ਜਾਣਕਾਰੀ ਦੇਣ ਲਈ ਪੀ ਏ ਯੂ ਇਕ ਵਿਲੱਖਣ ਯੂਨੀਵਰਸਿਟੀ ਹੈ।