ਚੰਡੀਗੜ• 16 ਮਈ:- ਪੰਜਾਬ ਦੇ ਟਰਾਂਸਪੋਰਟ ਮੰਤਰੀ ਸ ਅਜੀਤ ਸਿੰਘ ਕੋਹਾੜ ਨੇ ਪੰਜਾਬ ਨੰਬਰਦਾਰ ਯੂਨੀਅਨ ਵਲੋ— ਨੰਬਰਦਾਰਾਂ ਨੂੰ ਮੁਫਤ ਬੱਸ ਸਰਵਿਸ ਦੀ ਸਹੂਲਤ ਦੇਣ ਸਬੰਧੀ ਮੰਗਾਂ ਬਾਰੇ ਹਮਦਰਦੀ ਪੂਰਨ ਵਿਚਾਰ ਕਰਨ ਦਾ ਭਰੋਸਾ ਦਿਵਾਇਆ
ਅੱਜ ਇਥੇ ਸ ਕੋਹਾੜ ਦੇ ਦਫਤਰ ਵਿਖੇ ਪੰਜਾਬ ਨੰਬਰਦਾਰ ਯੂਨੀਅਨ ਵਲੋ. ਦਿੱਤੇ ਗਏ ਯਾਦਪੱਤਰ ਦੇ ਸਬੰਧ ਵਿਚ ਟਰਾਂਸਪੋਰਟ ਮੰਤਰੀ ਨੇ ਕਿਹਾ ਉਨ•ਾਂ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ‘ਤੇ ਵਿਚਾਰਿਆ ਜਾਵੇਗਾ।
ਪੰਜਾਬ ਨੰਬਰਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਸ ਗੁਰਪਾਲ ਸਮਰਾ ਦੀ ਅਗੁਵਾਈ ਵਿਚ ਯੂਨੀਅਨ ਦੇ ਵਫਦ ਨੇ ਟਰਾਂਸਪੋਰਟ ਮੰਤਰੀ ਨੂੰ ਯਾਦਪੱਤਰ ਦੇ ਕੇ ਹਰਿਆਣਾ ਵਾਂਗ ਪੰਜਾਬ ਦੇ ਨੰਬਰਦਾਰਾਂ ਦਾ ਵੀ ਬੱਸ ਕਿਰਾਇਆ ਮੁਆਫ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਵਫਦ ਨੇ ਟੋਲ ਪਲਾਜਾ ਮੁਆਫ ਕਰਨ ਦੀ ਮੰਗ ਉਠਾਈ।
ਇਸ ਮਕੇ ਵਫਦ ਵਿਚ ਸੂਬਾ ਪ੍ਰਧਾਨ ਸ ਗੁਰਪਾਲ ਸਿਘ ਸਮਰਾ ਤੋ ਇਲਾਵਾ ਸੂਬਾ ਜਨਰਲ ਸਕੱਤਰ ਮਹੰਿਦਰ ਸਿੰਘ ਜਹਾਂਗੀਰ, ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਨਨਹੇੜਾ, ਜਸਵਿੰਦਰ ਸਿੰਘ ਸਰਹਾਲੀ, ਪ੍ਰਗਟ ਸਿੰਘ ਮੀਤ ਪ੍ਰਧਾਨ ਜਲੰਧਰ, ਗੁਰਨਾਮ ਸਿੰਘ ਰੋਪੜ, ਬਲਵੰਤ ਸਿੰਘ ਅਤੇ ਕੀਮਤੀ ਲਾਲਾ ਸ਼ਾਮਲ ਸਨ।