ਅੰਮ੍ਰਿਤਸਰ, 16 ਮਈ ; ਥਾਣਾ ਸਿਵਲ ਲਾਈਨ ਅੰਮ੍ਰਿਤਸਰ ਦੀ ਪੁਲਿਸ ਵੱਲੋ ਨਸ਼ੀਲੇ ਪਦਾਰਥਾਂ ਦੀ ਤਸਕਰੀ ਸਬੰਧੀ ਹੇਠਾਂ ਦਰਜ ਅਨੁਸਾਰ ਵੱਖ-ਵੱਖ ਵਿਅਕਤੀਆਂ ਦੇ ਖਿਲਾਫ ਮੁਕੱਦਮੇ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਨ ਉਪਰੰਤ ਵੱਖ-ਵੱਖ ਬ੍ਰਾਮਦਗੀਆਂ ਕੀਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਆਰ.ਪੀ. ਮਿੱਤਲ ਨੇ ਦੱਸਿਆ ਕਿ ਐਨ.ਡੀ.ਪੀ.ਐਸ.ਐਕਟ ਦੇ ਦੋਸ਼ੀ ਰੋਹਿਤ ਵਾਸੀ ਫਤਿਹ ਸਿੰਘ ਕਲੋਨੀ ਅਤੇ ਰਹੁਲ ਵਾਸੀ ਬਜਾਰ ਬੋਰੀਆਂ ਨਮਕ ਮੰਡੀ ਅੰਮ੍ਰਿਤਸਰ ਪਾਸੋ 50/50 ਗ੍ਰਾਂਮ ਨਸੀÑਲਾ ਪਾਊਡਰ ਅਤੇ 02 ਮੋਬਾਇਲ ਫੋਨ ਬ੍ਰਾਮਦ ਹੋਏ ਹਨ। ਉਹਨਾਂ ਅੱਗੇ ਦੱਸਿਆ ਕਿ ਐਨ.ਡੀ.ਪੀ.ਐਸ.ਐਕਟ ਦੇ ਦੋਸ਼ੀ ਸੁਸੀਲ ਕਮਾਰ ਵਾਸੀ ਮੋਹਕਮਪੁਰਾ ਅਤੇ ਹੇਮਰਾਜ ਉਰਫ ਹੈਪੀ ਪੁਲ ਤਾਰਾਂ ਵਾਲਾ ਅਮ੍ਰਿਤਸਰ ਪਾਸੋ 50/50 ਗ੍ਰਾਮ ਨਸੀਲਾ ਪਾਊਡਰ ਬ੍ਰਾਮਦ ਕੀਤਾ ਗਿਆ ਹੈ। ਇਸੇ ਤਰ•ਾਂ ਐਨ.ਡੀ.ਪੀ.ਐਸ.ਐਕਟ ਦੇ ਦੋਸ਼ੀ ਸੰਦੀਪ ਸਿੰਘ ਵਾਸੀ ਗਲੀ ਨੰਬਰ ਬੈਂਕ ਐਵਿਨਿਉੂ ਮਜੀਠਾ ਰੋਡ ਅੰਮ੍ਰਿਤਸਰ ਪਾਸੋ 100 ਗ੍ਰਾਂਮ ਨਸ਼ੀਲਾ ਪਾਉੂਡਰ ਬ੍ਰਾਮਦ ਕੀਤਾ ਗਿਆ।
ਉਹਨਾਂ ਅੱਗੇ ਦੱਸਿਆ ਕਿ ਇੱਕ ਹੋਰ ਮਾਮਲੇ ਵਿਚ ਦੋਸੀਆਂ ਸ਼ੁਸ਼ਾਂਤ ਮੰਡਲ ਵਾਸੀ ਪੱਛਮੀ ਬੰਗਾਲ, ਸਨਾਤਨ ਹਲਦਰ ਵਾਸੀ ਪੱੱਛਮੀ ਬੰਗਾਲ ਅਤੇ ਅਮ੍ਰਿਤਪਾਲ ਵਾਸੀ ਪੱਛਮੀ ਬੰਗਾਲ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਪਾਸੋ ਚੋਰੀ ਸੁਦਾ 2 ਪ੍ਰਿੰਟ ਮਸੀਨਾਂ, ਟੂਲਜ 25 ਸਿਲਕ ਪ੍ਰਿੰਟ ਬ੍ਰਾਮਦ ਕੀਤੇ ਗਏ ਹਨ।
ਇਸੇ ਤਰ•ਾਂ ਥਾਣਾ ਸਿਵਲ ਲਾਈਨ, ਅੰਮ੍ਰਿਤਸਰ ਦੇ ਦੋਸੀ ਸੋਰਵ ਉਰਫ ਜੋਨੀ ਵਾਸੀ ਰਾਮ ਬਾਗ ਪਾਸੋ ਚੋਰੀ ਸੁਦਾ ਪਰਸ ਸਮੇਤ 400/-ਰੁਪੈ ਨਗਦ ਅਤੇ ਪਰਸ ਵਿਚੋ ਮੁਦਈ ਮੁਕੱਦਮਾਂ ਦੀ ਫੋਟੋ ਵੀ ਬ੍ਰਾਮਦ ਕੀਤੀ।
ਇਸ ਤੋਂ ਇਲਾਵਾ ਥਾਣਾ ਛੇਹਰਟਾ ਵਲੋਂ ਦੋਸ਼ੀ ਸੰਦੀਪ ਕੁਮਾਰ ਉਰਫ ਸੰਨੀ ਵਾਸੀ ਬੀ.ਬਲਾਕ ਅਮ੍ਰਿਤਸਰ ਜੋ ਗ੍ਰਿਫਤਾਰੀ ਤੋਂ ਬਚਣ ਲਈ ਅੱਗੇ ਪਿੱਛੇ ਹੋਇਆ ਸੀ ਉੱਪਰ ਪੁਲਿਸ ਦਾ ਦਬਾਅ ਪੈਣ ਤੇ ਇਸਨੇ ਅਦਾਲਤ ਵਿੱਚ ਸਰੰਡਰ ਕੀਤਾ ਜਿਸ ਨੂੰ ਪ੍ਰੋਡੰਕਸਨ ਵਰੰਟ ਹਾਸਲ ਕਰਕੇ ਉੱਕਤ ਦੋਨਾਂ ਮੁਕੱਦਮਿਆਂ ਵਿੱਚ ਗ੍ਰਿਫਤਾਰ ਕੀਤਾ ਗਿਆ, ਜਿਸਤੋ ਪੁੱਛਗਿੱਛ ਦੌਰਾਨ ਇੱਕ ਗੰਡਾਸੀ ਬ੍ਰਾਮਦ ਕੀਤੀ ਗਈ।